ਅਮਰੀਕੀ ਸਰਕਾਰ ਦੇ ਸ਼ਟਡਾਊਨ ਸਬੰਧੀ ਜਾਰੀ ਅੜਿੱਕਾ ਅਜੇ ਦੂਰ ਹੁੰਦਾ ਨਜਰ ਨਹੀਂ ਆ ਰਿਹਾ। ਹੁਣ ਦੋਵਾਂ ਪਾਰਟੀਆਂ ਦਰਮਿਆਨ ਖਿੱਚੀ ਲਕੀਰ ਹੋਰ ਲੰਮੀ ਹੁੰਦੀ ਜਾ ਰਹੀ ਹੈ। ਸੈਨੇਟ ਵਿਚ ਹੋਈ ਵੋਟਿੰਗ 'ਤੇ ਵੀ ਮੁੜ ਸਹਿਮਤੀ ਨਾ ਹੋਣ ਕਾਰਨ ਅਗਲੀ ਕਾਰਵਾਈ ਲਈ ਵੋਟਿੰਗ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ, ਜਿਸ ਕਾਰਨ ਉਮੀਦ ਹੈ ਕਿ ਇਹ ਸਰਕਾਰੀ ਅਸਹਿਮਤੀ ਘੱਟੋ-ਘੱਟ ਅਗਲੇ ਹਫ਼ਤੇ ਤੱਕ ਜਾਰੀ ਰਹੇਗੀ।
ਕੈਪਿਟਲ ਹਿੱਲ ‘ਤੇ ਗੰਭੀਰ ਰਾਜਨੀਤਿਕ ਟਕਰਾਅ ਕਾਰਨ ਵਿੱਤੀ ਬਿੱਲਾਂ 'ਤੇ ਵਿਵਾਦ ਦੇ ਚਲਦਿਆਂ ਰਿਪਬਲਿਕਨ ਅਤੇ ਡੈਮੋਕ੍ਰੈਟ ਨੇਤਾਵਾਂ ਵਿਚਾਲੇ ਗੱਲਬਾਤ ਦੇ ਕਈ ਦੌਰ ਹੋਏ, ਪਰ ਹਾਲੇ ਤੱਕ ਕਿਸੇ ਵੱਡੇ ਤੋੜ ਦੀ ਸੰਭਾਵਨਾ ਨਹੀਂ ਦਿਖ ਰਹੀ। ਵਿਸ਼ਲੇਸ਼ਕ ਮੰਨਦੇ ਹਨ ਕਿ ਜੇਕਰ ਅਗਲੇ ਹਫ਼ਤੇ ਤੱਕ ਕੋਈ ਰਾਹ ਨਾ ਨਿਕਲਿਆ ਤਾਂ ਸਰਕਾਰੀ ਏਜੰਸੀਆਂ ਅਤੇ ਲੱਖਾਂ ਕਰਮਚਾਰੀਆਂ ‘ਤੇ ਇਸਦਾ ਗੰਭੀਰ ਪ੍ਰਭਾਵ ਹੋਰ ਗਹਿਰਾ ਹੋ ਸਕਦਾ ਹੈ। ਲੋਕ ਸੇਵਾਵਾਂ ਵਿਚ ਰੁਕਾਵਟਾਂ, ਫੈਡਰਲ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਦੇਰੀ ਅਤੇ ਆਰਥਿਕ ਅਣਿਸ਼ਚਿਤਤਾ ਵਿੱਚ ਵਾਧਾ, ਇਹ ਸਾਰੀਆਂ ਚੁਣੌਤੀਆਂ ਹੁਣ ਸਾਮ੍ਹਣੇ ਹਨ।
ਹੁਣ ਸਭ ਦੀਆਂ ਨਜ਼ਰਾਂ ਸੋਮਵਾਰ ਨੂੰ ਸੈਨੇਟ ਵਿਚ ਹੋਣ ਵਾਲੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਾਜਨੀਤਿਕ ਅੜਿੱਕੇ ਤੋਂ ਬਾਹਰ ਨਿਕਲ ਕੇ ਅਮਰੀਕੀ ਕਾਨੂੰਨਘਾੜੇ ਕਿਸ ਤਰ੍ਹਾਂ ਦੇਸ਼ ਨੂੰ ਵਿੱਤੀ ਸੰਕਟ ਤੋਂ ਬਚਾਉਂਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login