ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ / Reuters
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਤੋਂ 6 ਘੰਟੇ ਬਾਅਦ ਹਮਾਸ ਗਾਜ਼ਾ ਵਿੱਚ ਸੀਜ਼ਫਾਇਰ ਲਈ ਤਿਆਰ ਹੋ ਗਿਆ ਹੈ। ਹਮਾਸ ਨੇ ਸ਼ੁੱਕਰਵਾਰ ਰਾਤ ਨੂੰ ਐਲਾਨ ਕੀਤਾ ਕਿ ਉਹ ਟਰੰਪ ਦੇ ਪਲੈਨ ਵਿੱਚ ਦਿੱਤੇ ਫਾਰਮੂਲੇ ਅਨੁਸਾਰ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ ਨਾਲ ਹੀ ਗਾਜ਼ਾ ਦਾ ਪ੍ਰਸ਼ਾਸਨ ਛੱਡਣ ਲਈ ਵੀ ਤਿਆਰ ਹੈ।
ਹਮਾਸ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਇਸ ਹਫ਼ਤੇ ਪੇਸ਼ ਕੀਤੀ ਗਈ 20 ਨੁਕਤਾ ਪੀਸ ਡੀਲ ਦੇ ਕੁਝ ਹਿੱਸਿਆਂ 'ਤੇ ਗੱਲਬਾਤ ਜ਼ਰੂਰੀ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਹਮਾਸ ਦੀ ਤਰਫੋਂ ਜੋ ਜਵਾਬ ਆਇਆ ਹੈ, ਉਸ ਵਿੱਚ ਹਥਿਆਰ ਛੱਡਣ ਦਾ ਜ਼ਿਕਰ ਨਹੀਂ ਕੀਤਾ ਗਿਆ। ਹਮਾਸ ਦੇ ਐਲਾਨ ਤੋਂ ਬਾਅਦ ਟਰੰਪ ਨੇ ਇਜ਼ਰਾਈਲ ਨੂੰ ਤੁਰੰਤ ਗਾਜ਼ਾ 'ਤੇ ਹਮਲੇ ਰੋਕਣ ਲਈ ਕਿਹਾ ਹੈ। ਉੱਥੇ, ਇਜ਼ਰਾਈਲ ਨੇ ਕਿਹਾ ਕਿ ਉਹ ਟਰੰਪ ਦੇ ਗਾਜ਼ਾ ਪਲੈਨ 'ਤੇ ਕੰਮ ਕਰਨ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਜ਼ਰਾਈਲ ਟਰੰਪ ਦੇ ਪਲੈਨ ਦੇ ਪਹਿਲੇ ਚਰਨ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ ਲਈ ਉਹ ਟਰੰਪ ਅਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਜੰਗ ਖ਼ਤਮ ਹੋਵੇ। ਇਸ ਦੇ ਨਾਲ ਹੀ ਇਜ਼ਰਾਈਲ ਗਾਜ਼ਾ ਵਿੱਚ ਹਮਲਾ ਰੋਕਣ ਲਈ ਤਿਆਰ ਹੋ ਗਿਆ ਹੈ। ਇਜ਼ਰਾਈਲ ਦੀ ਆਰਮੀ ਰੇਡੀਓ ਮੁਤਾਬਕ, ਸਰਕਾਰ ਨੇ ਫੌਜ ਨੂੰ ਗਾਜ਼ਾ 'ਤੇ ਕਬਜ਼ੇ ਦੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਲੋੜ ਪੈਣ ‘ਤੇ ਹੀ ਕਾਰਵਾਈ ਕਰੋ। ਅਸਲ ਵਿੱਚ, 29 ਸਤੰਬਰ ਦੀ ਰਾਤ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਸ਼ਿੰਗਟਨ ਡੀਸੀ ਵਿੱਚ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਨੇਤਨਯਾਹੂ ਗਾਜ਼ਾ ਵਿੱਚ ਸੀਜ਼ਫਾਇਰ 'ਤੇ ਸਹਿਮਤ ਹੋ ਗਏ ਸਨ। ਟਰੰਪ ਨੇ ਸੀਜ਼ਫਾਇਰ ਲਈ 20 ਪੌਇੰਟ ਦਾ ਇੱਕ ਪਲੈਨ ਤਿਆਰ ਕੀਤਾ ਹੈ।
ਹਮਾਸ ਸਾਰੇ 48 ਕੈਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਕੈਦੀ ਸੀਜ਼ਫਾਇਰ ਲਾਗੂ ਹੋਣ ਦੇ 72 ਘੰਟਿਆਂ ਦੇ ਅੰਦਰ ਰਿਹਾਅ ਕੀਤੇ ਜਾਣਗੇ ਅਤੇ ਬਦਲੇ ਵਿੱਚ 2,000 ਤੋਂ ਵੱਧ ਫਲਿਸਤੀਨੀ ਸੁਰੱਖਿਆ ਕੈਦੀ ਅਤੇ ਮਾਰੇ ਗਏ ਗਾਜ਼ਾਵਾਸੀਆਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਇਜ਼ਰਾਈਲ ਗਾਜ਼ਾ ਤੋਂ ਆਪਣੀ ਵਾਪਸੀ ਦਾ ਪਹਿਲਾ ਫੇਜ਼ ਪੂਰਾ ਕਰੇਗਾ। ਕੈਦੀਆਂ ਨੂੰ ਉਦੋਂ ਰਿਹਾਅ ਕੀਤਾ ਜਾਵੇਗਾ ਜਦੋਂ ਲੋੜੀਂਦੇ ਹਾਲਾਤ ਬਣ ਜਾਣਗੇ। ਹਾਲਾਂਕਿ ਹਮਾਸ ਨੇ ਇਨ੍ਹਾਂ ਹਾਲਾਤਾਂ ਬਾਰੇ ਹੋਰ ਕੁਝ ਨਹੀਂ ਦੱਸਿਆ। ਹਮਾਸ ਦੇ ਐਲਾਨ ਤੋਂ ਬਾਅਦ ਟਰੰਪ ਨੇ ਵੀਡੀਓ ਜਾਰੀ ਕਰਕੇ ਇਸ ਦਿਨ ਨੂੰ ਬਹੁਤ ਖਾਸ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਵੀ ਕਈ ਮਸਲਿਆਂ 'ਤੇ ਕੰਮ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਉਹ ਕੈਦੀਆਂ ਦੇ ਜਲਦੀ ਤੋਂ ਜਲਦੀ ਘਰ ਵਾਪਸ ਆਉਣ ਦੀ ਉਮੀਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਟਰੰਪ ਨੇ 3 ਅਕਤੂਬਰ ਤੱਕ ਹਮਾਸ ਨੂੰ ਸੀਜ਼ਫਾਇਰ ਪਲੈਨ ਮੰਨਣ ਲਈ ਕਿਹਾ ਸੀ। ਬਾਅਦ ਵਿੱਚ ਟਰੰਪ ਨੇ ਇਸ ਡੈਡਲਾਈਨ ਨੂੰ ਦੋ ਦਿਨ ਲਈ ਵਧਾ ਕੇ 5 ਅਕਤੂਬਰ ਤੱਕ ਕਰ ਦਿੱਤਾ। ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਧਮਕੀ ਦਿੱਤੀ ਸੀ ਕਿ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਹਮਾਸ ਖਿਲਾਫ਼ ਅਜਿਹੀ ਕਾਰਵਾਈ ਕੀਤੀ ਜਾਵੇਗੀ ਜੋ ਕਦੇ ਨਹੀਂ ਵੇਖੀ ਹੋਵੇਗੀ। ਮਿਡਲ ਈਸਟ ਵਿੱਚ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਹੋਕੇ ਰਹੇਗੀ। ਟਰੰਪ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਇਸ ਪਲੈਨ ਵਿੱਚ ਗਾਜ਼ਾ ਵਿੱਚ ਜੰਗ ਰੋਕਣ, ਸਾਰੇ ਕੈਦੀਆਂ ਨੂੰ ਛੱਡਣ ਅਤੇ ਗਾਜ਼ਾ ਵਿੱਚ ਪ੍ਰਸ਼ਾਸਨ ਚਲਾਉਣ ਲਈ ਇੱਕ ਅਸਥਾਈ ਬੋਰਡ ਬਣਾਉਣ ਦਾ ਪ੍ਰਸਤਾਵ ਹੈ। ਟਰੰਪ ਇਸ ਬੋਰਡ ਦੇ ਪ੍ਰਧਾਨ ਹੋਣਗੇ ਅਤੇ ਇਸ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਸ਼ਾਮਲ ਹੋਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login