ਨਾਗਪੁਰ ਨਾਲ ਸੰਬੰਧਤ ਦੋ ਭਾਰਤੀ ਨਾਗਰਿਕਾਂ ਦੀ ਇਟਲੀ ਦੇ ਗਰੋਸੇਟੋ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਰੋਮ ਵਿੱਚ ਭਾਰਤੀ ਦੂਤਾਵਾਸ ਨੇ 3 ਅਕਤੂਬਰ ਨੂੰ ਇਸਦੀ ਪੁਸ਼ਟੀ ਕੀਤੀ। ਇਹ ਹਾਦਸਾ 2 ਅਕਤੂਬਰ ਦੀ ਸਵੇਰੇ ਵਾਪਰਿਆ, ਜਿਸ ਵਿੱਚ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ।
ਭਾਰਤੀ ਦੂਤਾਵਾਸ ਨੇ ਐਕਸ 'ਤੇ ਇੱਕ ਪੋਸਟ ਵਿਚ ਕਿਹਾ, “ਦੂਤਾਵਾਸ ਨਾਗਪੁਰ ਦੇ ਦੋ ਭਾਰਤੀ ਨਾਗਰਿਕਾਂ ਦੀ ਇਸ ਦੁੱਖਦਾਇਕ ਹਾਦਸੇ ਵਿੱਚ ਹੋਈ ਮੌਤ 'ਤੇ ਆਪਣੀ ਦਿੱਲੋ ਹਮਦਰਦੀ ਪ੍ਰਗਟ ਕਰਦਾ ਹੈ।” ਉਸਨੇ ਇਹ ਵੀ ਕਿਹਾ ਕਿ ਉਹ ਪਰਿਵਾਰਕ ਮੈਂਬਰਾਂ ਅਤੇ ਇਟਲੀ ਦੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।
ਸਥਾਨਕ ਰਿਪੋਰਟਾਂ ਮੁਤਾਬਕ ਹਾਦਸਾ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰਿਆ। ਇਸ ਵਿੱਚ ਇੱਕ ਵੈਨ ਅਤੇ ਇੱਕ ਨੌਂ ਸੀਟਾਂ ਵਾਲੀ ਮਿਨੀਬੱਸ ਸ਼ਾਮਲ ਸੀ, ਜਿਸ ਵਿੱਚ ਏਸ਼ੀਆਈ ਮੂਲ ਦੇ ਯਾਤਰੀ ਸਫ਼ਰ ਕਰ ਰਹੇ ਸਨ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ, ਜਿੰਨਾ ਵਿਚ ਦੋ ਬੱਚੇ ਵੀ ਸ਼ਾਮਲ ਹਨ ਜ਼ਖਮੀ ਹੋ ਗਏ, ਇਹਨਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐਮਰਜੈਂਸੀ ਸੇਵਾਵਾਂ ਨੇ ਵੱਡੀ ਪੈਮਾਨੇ 'ਤੇ ਰੈਸਕਿਊ ਕਾਰਵਾਈ ਚਲਾਈ। ਅੱਗ ਬੁਝਾਊ ਕਰਮਚਾਰੀਆਂ ਨੇ ਜ਼ਖਮੀ ਲੋਕਾਂ ਨੂੰ ਗੱਡੀਆਂ ਦੇ ਮਲਬੇ 'ਚੋਂ ਬਾਹਰ ਕੱਢਿਆ, ਜਦਕਿ ਡਾਕਟਰੀ ਟੀਮਾਂ ਨੇ, ਦੋ ਰੈਸਕਿਊ ਹੈਲੀਕਾਪਟਰਾਂ ਦੀ ਮਦਦ ਨਾਲ, ਉਨ੍ਹਾਂ ਨੂੰ ਸੀਏਨਾ, ਫਲੋਰੈਂਸ ਅਤੇ ਗਰੋਸੇਟੋ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ। ਟ੍ਰੈਫਿਕ ਪੁਲਿਸ, ਕਾਰਾਬਿਨੀਰੀ (ਸੈਨਾ), ਅਤੇ ਰੋਡ ਮੈਨੇਜਮੈਂਟ ਕੰਪਨੀ ANAS ਦੇ ਤਕਨੀਕੀ ਕਰਮਚਾਰੀ ਘਟਨਾ ਸਥਾਨ 'ਤੇ ਮੌਜੂਦ ਰਹੇ। ਉਨ੍ਹਾਂ ਨੇ ਟ੍ਰੈਫਿਕ ਨੂੰ ਕਾਬੂ ਵਿੱਚ ਰੱਖਣ ਅਤੇ ਹਾਦਸੇ ਦੀ ਜਾਂਚ ਦੀ ਸ਼ੁਰੂਆਤ ਕੀਤੀ ਅਤੇ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login