ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਵਰਤਮਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਪਤਨੀ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ‘ਜੋੜਾ ਸਾਹਿਬ’ ਦੀ ਸੁਰੱਖਿਆ ਅਤੇ ਸਹੀ ਪ੍ਰਦਰਸ਼ਨੀ ਲਈ ਸਰਕਾਰੀ ਤੌਰ ‘ਤੇ ਕਦਮ ਚੁੱਕੇ ਜਾਣ। ਇਹ ਪਵਿੱਤਰ 'ਜੋੜੇ ਸਾਹਿਬ', ਜਿਨ੍ਹਾਂ ਦੀ ਰੱਖਿਆ ਪੁਰੀ ਪਰਿਵਾਰ ਵੱਲੋਂ ਤਿੰਨ ਸਦੀਆਂ ਤੋਂ ਕੀਤੀ ਜਾ ਰਹੀ ਹੈ, ਹੁਣ ਇੱਕ ਵੱਡੀ ਜਨਤਕ ਪ੍ਰਦਰਸ਼ਨੀ ਵੱਲ ਵਧ ਰਹੇ ਹਨ ਤਾਂ ਜੋ ਸਿੱਖ ਸੰਗਤ ਨੂੰ ਦਰਸ਼ਨ ਅਤੇ ਸਤਿਕਾਰ ਕਰਨ ਦਾ ਮੌਕਾ ਮਿਲ ਸਕੇ।
ਹਰਦੀਪ ਸਿੰਘ ਪੁਰੀ ਨੇ ਆਪਣੀ ਐਕਸ ਪੋਸਟ ਵਿੱਚ ਲਿਿਖਆ: “ਸਿੱਖ ਸੰਗਤ ਦੇ ਕਈ ਪ੍ਰਸਿੱਧ ਤੇ ਸਨਮਾਨਤ ਮੈਂਬਰਾਂ ਦੀ ਕਮੇਟੀ ਦੇ ਨਾਲ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲੇ ਅਤੇ ਗੁਰੂ ਸਾਹਿਬ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਸੰਬੰਧਤ ਪਵਿੱਤਰ ‘ਜੋੜੇ ਸਾਹਿਬ’ ਦੀ ਸੁਰੱਖਿਆ ਅਤੇ ਯੋਗ ਢੰਗ ਨਾਲ ਪੇਸ਼ਕਸ਼ ਲਈ ਕਮੇਟੀ ਦੀਆਂ ਸਿਫਾਰਸ਼ਾਂ ਪੇਸ਼ ਕੀਤੀਆਂ।”
ਪਵਿੱਤਰ ‘ਜੋੜੇ ਸਾਹਿਬ’ ਵਿੱਚ ਦਸਮੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਦੇ ਸੱਜੇ ਪੈਰ ਦਾ ਜੁੱਤਾ (11 ਇੰਚ ਲੰਬਾ ਅਤੇ 3.5 ਇੰਚ ਚੌੜਾ) ਅਤੇ ਮਾਤਾ ਸਾਹਿਬ ਕੌਰ ਜੀ ਦੇ ਖੱਬੇ ਪੈਰ ਦਾ ਜੁੱਤਾ (9 ਇੰਚ ਲੰਬਾ ਅਤੇ 3 ਇੰਚ ਚੌੜਾ) ਸ਼ਾਮਿਲ ਹੈ। ਇਹ ਜੋੜੇ 300 ਸਾਲ ਪਹਿਲਾਂ ਗੁਰੂ ਸਾਹਿਬ ਅਤੇ ਮਾਤਾ ਜੀ ਵੱਲੋਂ ਪੁਰੀ ਪਰਿਵਾਰ ਨੂੰ ਅਸ਼ੀਰਵਾਦ ਵਜੋਂ ਦਿੱਤੇ ਗਏ ਸਨ।
ਪੁਰੀ ਨੇ ਕਿਹਾ: “ਸਾਡਾ ਪਰਿਵਾਰ ਬਹੁਤ ਭਾਗਾਂ ਵਾਲਾ ਅਤੇ ਅਸ਼ੀਰਵਾਦੀ ਰਹਿਆ ਹੈ, ਜੋ ਕਿ ਤਿੰਨ ਸਦੀਆਂ ਤੋਂ ਇਨ੍ਹਾਂ ਪਵਿੱਤਰ ਚਿੰਨ੍ਹਾਂ ਦੀ ਸੇਵਾ ਕਰ ਰਿਹਾ ਹੈ।” ਜਦੋਂ ਹਰਦੀਪ ਸਿੰਘ ਪੁਰੀ ਨੇ ਇੱਕ ਸਿੱਖ ਡੇਲੀਗੇਸ਼ਨ ਦੀ ਅਗਵਾਈ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਮਾਮਲਾ ਰੱਖਿਆ, ਤਦੋਂ ਸਿੱਖ ਵਰਗ ਵਿੱਚ ਇਸ ਗੱਲ ‘ਤੇ ਚਰਚਾ ਤੇਜ਼ ਹੋ ਗਈ ਕਿ ਇਹ ਪਵਿੱਤਰ ਜੋੜੇ ਸਾਹਿਬ ਕਿਸ ਸਥਾਨ 'ਤੇ ਸੰਗਤ ਦੇ ਦਰਸ਼ਨਾਂ ਲਈ ਰੱਖੇ ਜਾਣ।
ਕਈ ਸਿੱਖ ਵਿਦਵਾਨਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਪਵਿੱਤਰ ਚਿੰਨ੍ਹ ਕਿਸੇ ਵੱਡੇ ਸਿੱਖ ਮਿਊਜ਼ੀਅਮ ਵਿੱਚ ਰੱਖੇ ਜਾਣ—ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਪਟਨਾ ਸਾਹਿਬ ਜਾਂ ਨਵੀਂ ਦਿੱਲੀ ਵਿੱਚ। ਯਾਦ ਰਹੇ ਕਿ ਸ੍ਰੀ ਆਨੰਦਪੁਰ ਸਾਹਿਬ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਉੱਥੇ ਦੋ ਵੱਡੇ ਸਿੱਖ ਮਿਊਜ਼ੀਅਮ ਪਹਿਲਾਂ ਹੀ ਮੌਜੂਦ ਹਨ।
ਪੁਰੀ ਨੇ ਲਿਖਿਆ: “ਸਾਡੇ ਪੁਰਖਾ ਨੂੰ ਦਸਮੇ ਪਿਤਾ ਦੀ ਸਿੱਧੀ ਸੇਵਾ ਕਰਨ ਦਾ ਮੌਕਾ ਮਿਲਿਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕੋਈ ਵੀ ਇਨਾਮ ਮੰਗਣ ਦੀ ਆਗਿਆ ਦਿੱਤੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ‘ਜੋੜੇ ਸਾਹਿਬ’ ਆਪਣੇ ਪਰਿਵਾਰ ਵਿੱਚ ਰੱਖਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਅਸ਼ੀਰਵਾਦ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਬਣੇ ਰਹਿਣ।”
ਉਨ੍ਹਾਂ ਨੇ ਦੱਸਿਆ ਕਿ: “‘ਜੋੜੇ ਸਾਹਿਬ’ ਦੇ ਆਖਰੀ ਸੇਵਾਦਾਰ ਮੇਰੇ ਕਜ਼ਨ ਸ. ਜਸਮੀਤ ਸਿੰਘ ਪੁਰੀ ਜੀ ਸਨ, ਜੋ ਦਿੱਲੀ ਦੇ ਕਰੋਲ ਬਾਗ ਵਿਚ ਰਹਿੰਦੇ ਸਨ। ਉਹ ਸੜਕ, ਜਿੱਥੇ ਉਹ ਰਹਿੰਦੇ ਸਨ, ਬਾਅਦ ਵਿੱਚ ‘ਗੁਰੂ ਗੋਬਿੰਦ ਸਿੰਘ ਮਾਰਗ’ ਨਾਮ ਰੱਖਿਆ ਗਿਆ।” “ਹੁਣ, ਪਰਿਵਾਰ ਦੇ ਵੱਡੇ ਮੈਂਬਰ ਹੋਣ ਦੇ ਨਾਤੇ, ਉਨ੍ਹਾਂ ਦੀ ਪਤਨੀ ਮਨਪ੍ਰੀਤ ਜੀ ਨੇ ਮੈਨੂੰ ਲਿ ਖਿਆ ਕਿ ਇਹ ਪਵਿੱਤਰ ਚਿੰਨ੍ਹ ਅਜਿਹੇ ਸਥਾਨ ‘ਤੇ ਰੱਖੇ ਜਾਣ, ਜਿੱਥੇ ਜ਼ਿਆਦਾ ਸੰਗਤ ਉਨ੍ਹਾਂ ਦੇ ਦਰਸ਼ਨ ਕਰ ਸਕੇ। ਫਿਰ ਮੈਂ ਇਹ ਚਿੰਨ੍ਹ ਜਾਂਚਵਾਏ, ਕਾਰਬਨ ਟੈਸਟ ਕਰਵਾਇਆ ਅਤੇ ਇੱਕ ਕਮੇਟੀ ਵੱਲੋਂ ਸਿਫਾਰਸ਼ਾਂ ਤੈਅ ਕਰਵਾਈਆਂ। ਇਹ ਸਿਫਾਰਸ਼ਾਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਪੇਸ਼ ਕੀਤੀਆਂ ਗਈਆਂ ਹਨ।"
Comments
Start the conversation
Become a member of New India Abroad to start commenting.
Sign Up Now
Already have an account? Login