ADVERTISEMENT

ADVERTISEMENT

ਮਮਦਾਨੀ ਦੀ ਆਲੋਚਨਾ ਦਰਮਿਆਨ ਰਾਜਕੁਮਾਰ ਨੇ ਹਿੰਦੂ ਵਕਾਲਤ ਨੂੰ ਕੀਤਾ ਤੇਜ਼

ਰਾਜਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਹਿੰਦੂ-ਅਮਰੀਕੀਆਂ ਲਈ "ਇੱਕ ਸੁਰੱਖਿਅਤ ਥਾਂ ਬਣਿਆ ਰਹੇਗਾ"

ਨਿਊਯਾਰਕ ਸਟੇਟ ਦੀ ਅਸੈਂਬਲੀਵੂਮੈਨ ਜੈਨੀਫਰ ਰਾਜਕੁਮਾਰ ਅਤੇ ਮੇਅਰ ਅਹੁਦੇ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ / Wikipedia

ਨਿਊਯਾਰਕ ਸਟੇਟ ਦੀ ਅਸੈਂਬਲੀਵੂਮੈਨ ਜੈਨੀਫਰ ਰਾਜਕੁਮਾਰ ਨੇ ਹਿੰਦੂ-ਅਮਰੀਕਨ ਭਾਈਚਾਰੇ ਲਈ ਆਪਣੀ ਪੱਕੀ ਵਚਨਬੱਧਤਾ ਦਹੁਰਾਈ ਹੈ, ਜਦੋਂ ਕਿ ਮੇਅਰ ਅਹੁਦੇ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ ਨੂੰ ਆਪਣੀਆਂ ਪੁਰਾਣੀਆਂ ਹਿੰਦੂਫੋਬਿਕ (ਹਿੰਦੂ-ਵਿਰੋਧੀ) ਟਿੱਪਣੀਆਂ ਅਤੇ ਸਰਗਰਮੀ ਨੂੰ ਲੈ ਕੇ ਭਾਈਚਾਰੇ ਦੇ ਆਗੂਆਂ ਵੱਲੋਂ ਵੱਧਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੈਨੀਫਰ ਰਾਜਕੁਮਾਰ ਨੇ ਐਕਸ 'ਤੇ ਲਿਖਿਆ, “ਨਿਊਯਾਰਕ ਸ਼ਹਿਰ ਵਿੱਚ ਹਿੰਦੂਵਾਦ ਵਿਰੋਧੀ ਸੋਚ ਲਈ ਕੋਈ ਥਾਂ ਨਹੀਂ। ਨਿਊਯਾਰਕ ਸਟੇਟ ਦੇ ਇਤਿਹਾਸ ਵਿੱਚ ਪਹਿਲੀ ਚੁਣੀ ਗਈ ਹਿੰਦੂ-ਅਮਰੀਕਨ ਹੋਣ ਦੇ ਨਾਤੇ, ਮੈਂ ਹਮੇਸ਼ਾ ਨਫ਼ਰਤ ਅਤੇ ਵੰਡ ਦੇ ਖਿਲਾਫ ਖੜੀ ਰਹਾਂਗੀ।” ਡੈਮੋਕ੍ਰੇਟਿਕ ਸੋਸ਼ਲਿਸਟ ਜ਼ੋਹਰਾਨ ਮਮਦਾਨੀ ਪ੍ਰਤੀ ਇਹ ਬਿਆਨ ਉਸ ਸਮੇਂ ਆਏ ਜਦੋਂ ਮਮਦਾਨੀ ‘ਤੇ ਹਿੰਦੂ-ਅਮਰੀਕਨ ਸਮੂਹਾਂ ਵੱਲੋਂ ਭੜਕਾਉਣ ਵਾਲੀ ਬਿਆਨਬਾਜ਼ੀ ਦਾ ਦੋਸ਼ ਲਗਾਇਆ ਗਿਆ ਹੈ।

ਮਮਦਾਨੀ ਨੇ ਪਹਿਲਾਂ ਜੈਨੀਫਰ ਰਾਜਕੁਮਾਰ ਨੂੰ “ਹਿੰਦੂ ਫਾਸੀਵਾਦੀਆਂ ਦੀ ਕਠਪੁਤਲੀ” ਕਿਹਾ ਸੀ, ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ “ਜੰਗੀ ਅਪਰਾਧੀ” ਕਿਹਾ ਸੀ। ਉਹਨਾਂ ਦੀ ਆਲੋਚਨਾ ਇਸ ਲਈ ਵੀ ਹੋ ਰਹੀ ਹੈ ਕਿ ਉਹ ਕੁਇਨਜ਼ ਵਿੱਚ ਇੱਕ ਗਾਂਧੀ ਮੂਰਤੀ ਦੀ ਬੇਅਦਬੀ ਮਾਮਲੇ ‘ਚ ਚੁੱਪ ਰਹੇ।

ਜੈਨੀਫਰ ਰਾਜਕੁਮਾਰ ਨੇ ਕਿਹਾ, “ਜਦੋਂ ਇਕ ਮੰਦਰ ਦੇ ਵਿਹੜੇ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਹੋਈ, ਤਾਂ ਇਹ ਸਿਰਫ ਤੋੜ-ਫੋੜ ਨਹੀਂ ਸੀ, ਇਹ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤ ਦਾ ਅਪਰਾਧ ਸੀ ਅਤੇ ਅੰਤਰ-ਧਰਮੀ ਸਦਭਾਵਨਾ 'ਤੇ ਹਮਲਾ ਸੀ। ਉਹਨਾਂ ਕਿਹਾ ਕਿ ਖਤਰੇ ਜਾਂ ਅਸੁਰੱਖਿਅਤ ਸਮੇਂ ਵਿਚ ਮੇਰਾ ਦਫਤਰ ਹਮੇਸ਼ਾ ਹਿੰਦੂ-ਅਮਰੀਕਨਾਂ ਲਈ ਇੱਕ ਸੁਰੱਖਿਅਤ ਥਾਂ ਬਣਿਆ ਰਹੇਗਾ।”

Comments

Related

To continue...

Already have an account? Log in

Create your free account or log in