ADVERTISEMENTs

ਟਰੰਪ ਨੇ H-IB ਵੀਜ਼ਿਆਂ 'ਤੇ ਲਾਈ $100,000 ਫੀਸ

ਲੱਖਾਂ ਡਾਲਰ ਦੇ ਯੋਗਦਾਨ ਵਾਲਾ “ਗੋਲਡ ਕਾਰਡ” ਵੀਜ਼ਾ ਵੀ ਕੀਤਾ ਲਾਂਚ

ਰਾਸ਼ਟਰਪਤੀ ਡੋਨਾਲਡ ਟਰੰਪ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਆਫ਼ਿਸ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ / Screen Grab

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕੀਤੇ, ਜਿਸ ਤਹਿਤ H-1B ਵੀਜ਼ਾ ਧਾਰਕਾਂ ਦੇ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਦੋਂ ਤੱਕ ਉਨ੍ਹਾਂ ਦੇ ਮਾਲਕ $100,000 ਦੀ ਸਾਲਾਨਾ ਫੀਸ ਦਾ ਭੁਗਤਾਨ ਨਹੀਂ ਕਰਦੇ। ਇਸ ਕਦਮ ਨਾਲ ਅਮਰੀਕਾ ਵਿੱਚ ਭਾਰਤੀ ਪੇਸ਼ੇਵਰਾਂ ਦੇ ਆਉਣ ਵਿੱਚ ਵੱਡਾ ਬਦਲਾਅ ਆ ਸਕਦਾ ਹੈ। 

ਉਨ੍ਹਾਂ ਨੇ “ਗੋਲਡ ਕਾਰਡ” ਵੀਜ਼ਾ ਵੀ ਲਾਂਚ ਕੀਤਾ, ਜੋ ਲੱਖਾਂ ਡਾਲਰ ਦੇ ਯੋਗਦਾਨ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਵਾਂ ਉਪਰਾਲਿਆਂ ਨਾਲ ਅਮਰੀਕੀ ਨੌਕਰੀਆਂ ਦੀ ਰੱਖਿਆ ਹੋਵੇਗੀ ਅਤੇ ਟੈਕਸ ਕਟੌਤੀਆਂ ਲਈ ਅਰਬਾਂ ਡਾਲਰ ਇਕੱਠੇ ਕੀਤੇ ਜਾਣਗੇ।

ਟਰੰਪ ਨੇ ਵਪਾਰ ਸਕੱਤਰ ਹੋਵਰਡ ਲੁਟਨਿਕ ਦੇ ਨਾਲ ਖੜੇ ਹੋ ਕੇ ਇਸਨੂੰ ਅਮਰੀਕੀ ਇਮੀਗ੍ਰੇਸ਼ਨ ਨੀਤੀ ਦਾ ਨਵਾਂ ਯੁੱਗ ਐਲਾਨਿਆ। ਉਨ੍ਹਾਂ ਨੇ ਇੱਕ ਐਲਾਨ 'ਤੇ ਦਸਤਖ਼ਤ ਕੀਤੇ ਜਿਸ ਨਾਲ H-1B ਵੀਜ਼ਾ ਧਾਰਕਾਂ ਨੂੰ ਰੁਜ਼ਗਾਰ ਦੇਣ ਦੀ ਲਾਗਤ ਵਧ ਗਈ ਹੈ ਅਤੇ ਗਲੋਬਲ ਈਲਾਈਟ ਲਈ ਇੱਕ ਨਵਾਂ ਫਾਸਟ-ਟਰੈਕ ਰਿਹਾਇਸ਼ੀ ਵਿਕਲਪ ਪੇਸ਼ ਕੀਤਾ ਗਿਆ ਹੈ। 

ਐਲਾਨ ਵਿੱਚ ਕਿਹਾ ਗਿਆ, “H-1B ਗੈਰ-ਪ੍ਰਵਾਸੀ ਵੀਜ਼ਾ ਪ੍ਰੋਗਰਾਮ ਅਮਰੀਕਾ ਵਿੱਚ ਅਸਥਾਈ, ਉੱਚ-ਹੁਨਰਮੰਦ ਵਰਕਰਾਂ ਨੂੰ ਲਿਆਉਣ ਲਈ ਬਣਾਇਆ ਗਿਆ ਸੀ, ਪਰ ਇਸ ਦੀ ਜਾਣਬੁੱਝ ਕੇ ਅਮਰੀਕੀ ਕਰਮਚਾਰੀਆਂ ਦੀ ਥਾਂ ਘੱਟ ਤਨਖਾਹ ਵਾਲੇ, ਘੱਟ-ਕੁਸ਼ਲ ਕਰਮਚਾਰੀਆਂ ਨੂੰ ਲਿਆਉਣ ਲਈ ਦੁਰਵਰਤੋਂ ਕੀਤੀ ਗਈ ਹੈ।"

ਆਦੇਸ਼ ਦੇ ਤਹਿਤ, H-1B ਕਰਮਚਾਰੀਆਂ ਦੇ ਦਾਖਲੇ 'ਤੇ ਪਾਬੰਦੀ ਹੈ ਜਦੋਂ ਤੱਕ ਕਿ ਉਨ੍ਹਾਂ ਦੀਆਂ ਪਟੀਸ਼ਨਾਂ ਦੇ ਨਾਲ $100,000 ਦਾ ਭੁਗਤਾਨ ਨਾ ਹੋਵੇ। ਇਹ ਲੋੜ ਨਵੇਂ ਬਿਨੈਕਾਰਾਂ ਅਤੇ ਨਵੀਨੀਕਰਨ 'ਤੇ ਲਾਗੂ ਹੋਵੇਗੀ।

ਟਰੰਪ ਨੇ ਕਿਹਾ ਕਿ ਇਹ ਨਿਯਮ ਕੰਪਨੀਆਂ ਨੂੰ ਗੰਭੀਰ ਫੈਸਲੇ ਲੈਣ ਲਈ ਮਜਬੂਰ ਕਰੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ "ਜਾਂ ਤਾਂ ਉਹ ਵਿਅਕਤੀ ਕੰਪਨੀ ਅਤੇ ਅਮਰੀਕਾ ਲਈ ਬਹੁਤ ਕੀਮਤੀ ਹੈ, ਜਾਂ ਫਿਰ ਉਹ ਚਲੇ ਜਾਣਗੇ ਅਤੇ ਕੰਪਨੀ ਇੱਕ ਅਮਰੀਕੀ ਨੂੰ ਨੌਕਰੀ 'ਤੇ ਲਵੇਗੀ।” "ਸਾਨੂੰ ਵਰਕਰਾਂ ਦੀ ਲੋੜ ਹੈ। ਸਾਨੂੰ ਸ਼ਾਨਦਾਰ ਕਾਮਿਆਂ ਦੀ ਲੋੜ ਹੈ ਅਤੇ ਇਹ ਨਿਯਮ ਇਹੀ ਯਕੀਨੀ ਬਣਾਏਗਾ।" ਇਸਦੇ ਨਾਲ ਹੀ ਟਰੰਪ ਨੇ ਕਿਹਾ “ਸਾਲਾਂ ਤੋਂ ਅਮਰੀਕੀ ਕਰਮਚਾਰੀ ਉਨ੍ਹਾਂ ਵਿਦੇਸ਼ੀਆਂ ਨਾਲ ਬਦਲੇ ਜਾ ਰਹੇ ਹਨ ਜੋ ਸਸਤੇ ਵੀਜ਼ਿਆਂ 'ਤੇ ਲਿਆਂਦੇ ਜਾਂਦੇ ਹਨ। ਇਹ ਅੱਜ ਖਤਮ ਰਿਹਾ ਹੈ।”

ਐਲਾਨ ਵਿੱਚ ਵਿਦੇਸ਼ੀ STEM (ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਸ) ਕਰਮਚਾਰੀਆਂ ਦੀ ਵਧਦੀ ਗਿਣਤੀ ਅਤੇ ਆਉਟਸੋਰਸਿੰਗ ਕੰਪਨੀਆਂ ਵੱਲੋਂ H-1B ਵੀਜ਼ਿਆਂ 'ਤੇ ਨਿਰਭਰਤਾ ਨੂੰ ਹਾਈਲਾਈਟ ਕੀਤਾ ਗਿਆ। ਹੁਕਮ ਵਿੱਚ ਲਿਖਿਆ ਗਿਆ “ਕੰਪਨੀਆਂ ਆਪਣੇ IT ਵਿਭਾਗ ਬੰਦ ਕਰਦੀਆਂ ਹਨ, ਅਮਰੀਕੀ ਕਰਮਚਾਰੀਆਂ ਨੂੰ ਕੱਢ ਦਿੰਦੀਆਂ ਹਨ ਅਤੇ IT ਦੀਆਂ ਨੌਕਰੀਆਂ ਘੱਟ-ਤਨਖਾਹੀ ਵਿਦੇਸ਼ੀ ਮਜ਼ਦੂਰਾਂ ਨੂੰ ਦੇ ਦਿੰਦੀਆਂ ਹਨ।” ਟਰੰਪ ਨੇ ਕਿਹਾ, "ਸਾਡੇ ਕੋਲ ਅਜਿਹੀਆਂ ਕਹਾਣੀਆਂ ਹਨ ਜਿੱਥੇ ਸ਼ਾਨਦਾਰ ਅਮਰੀਕੀ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਲੈਣ ਵਾਲੇ ਲੋਕਾਂ ਨੂੰ ਸਿਖਲਾਈ ਦੇਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਨੂੰ ਗੁਪਤ ਸਮਝੌਤਿਆਂ 'ਤੇ ਦਸਤਖਤ ਕਰਨੇ ਪੈਂਦੇ ਸਨ, ਉਹ ਇਸ ਬਾਰੇ ਗੱਲ ਵੀ ਨਹੀਂ ਕਰ ਸਕਦੇ ਸਨ। ਇਹ ਸ਼ਰਮਨਾਕ ਹੈ। ਪਰ ਹੁਣ ਉਹ ਦਿਨ ਖਤਮ ਹੋ ਗਏ ਹਨ।"

ਲੁਟਨਿਕ ਨੇ ਵੀ ਕਿਹਾ, “ਹੁਣ ਇਹ ਵੱਡੀਆਂ ਤਕਨੀਕੀ ਕੰਪਨੀਆਂ ਜਾਂ ਹੋਰ ਵੱਡੀਆਂ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਨੂੰ ਸਿਖਲਾਈ ਨਹੀਂ ਦੇਣਗੀਆਂ। ਉਨ੍ਹਾਂ ਨੂੰ ਸਰਕਾਰ ਨੂੰ $100,000 ਦੇਣੇ ਪੈਣਗੇ। ਫਿਰ ਕਰਮਚਾਰੀ ਨੂੰ ਵੀ ਤਨਖਾਹ ਦੇਣੀ ਪਏਗੀ। ਇਹ ਆਰਥਿਕ ਤੌਰ 'ਤੇ ਠੀਕ ਨਹੀਂ। ਅਮਰੀਕੀ ਟਰੇਨ ਕਰੋ। ਸਾਡੀਆਂ ਨੌਕਰੀਆਂ ਲੈਣ ਲਈ ਲੋਕਾਂ ਨੂੰ ਲਿਆਉਣਾ ਬੰਦ ਕਰੋ।"

ਹੁਕਮ ਵਿਚ ਚੇਤਾਵਨੀ ਦਿੱਤੀ ਕਿ H-1B ਵੀਜ਼ਿਆਂ ਦੀ ਗਲਤ ਵਰਤੋਂ ਸੁਰੱਖਿਆ ਖ਼ਤਰਿਆਂ ਨੂੰ ਵੀ ਜਨਮ ਦੇ ਸਕਦੀ ਹੈ, ਕਿਉਂਕਿ ਕੁਝ ਆਉਟਸੋਰਸਿੰਗ ਕੰਪਨੀਆਂ ਵਿਰੁੱਧ ਵੀਜ਼ਾ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਜਾਂਚ ਚੱਲ ਰਹੀ ਹੈ।

ਟਰੰਪ ਨੇ ਵੀ ਇਸੇ ਵਿਸ਼ੇ ਦੁਹਰਾਇਆ ਤੇ ਕਿਹਾ "ਜਦੋਂ ਤੁਸੀਂ ਇਸ ਪੈਮਾਨੇ 'ਤੇ ਸਸਤਾ ਲੇਬਰ ਲਿਆਉਂਦੇ ਹੋ, ਤਾਂ ਤੁਸੀਂ ਸਿਰਫ਼ ਤਨਖਾਹਾਂ ਨੂੰ ਹੀ ਨਹੀਂ ਨੁਕਸਾਨ ਪਹੁੰਚਾਉਂਦੇ, ਤੁਸੀਂ ਸਾਡੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਦਿੰਦੇ ਹੋ। ਅਸੀਂ ਹੁਣ ਇਹ ਹੋਣ ਨਹੀਂ ਦੇਵਾਂਗੇ।” H-1B ਰੋਕਥਾਮ ਦੇ ਨਾਲ ਨਾਲ, ਟਰੰਪ ਨੇ “ਗੋਲਡ ਕਾਰਡ” ਵੀਜ਼ਾ ਵੀ ਐਲਾਨਿਆ, ਜੋ ਵਿਸ਼ੇਸ਼ ਯੋਗਤਾ ਵਾਲੇ ਵਿਦੇਸ਼ੀਆਂ ਲਈ ਇੱਕ ਪ੍ਰੀਮਿਅਮ ਰਸਤਾ ਹੈ। ਇਸ ਦੇ ਤਹਿਤ, ਉਮੀਦਵਾਰ ਨੂੰ ਨਿੱਜੀ ਤੌਰ 'ਤੇ $1 ਮਿਲੀਅਨ ਜਾਂ ਕਿਸੇ ਕੰਪਨੀ ਦੀ ਸਹਾਇਤਾ ਨਾਲ $2 ਮਿਲੀਅਨ ਦਾ ਯੋਗਦਾਨ ਦੇਣਾ ਪਵੇਗਾ।

ਟਰੰਪ ਨੇ ਕਿਹਾ “ਗੋਲਡ ਕਾਰਡ ਰਾਹੀਂ ਸੈਂਕੜਿਆਂ ਅਰਬ ਡਾਲਰ ਆਉਣਗੇ। ਕੰਪਨੀਆਂ ਹੁਣ ਸਿਖਰ ਦੀ ਮੁਹਾਰਤ ਵਾਲੇ ਲੋਕਾਂ ਨੂੰ ਰੱਖ ਸਕਣਗੀਆਂ। ਇਹ ਬਹੁਤ ਵਧੀਆ ਗੱਲ ਹੋਣ ਵਾਲੀ ਹੈ।” ਸਰਕਾਰ ਦਾ ਦਾਅਵਾ ਹੈ ਕਿ ਇਹ ਨਵਾਂ ਵੀਜ਼ਾ ਫ੍ਰੇਮਵਰਕ $100 ਅਰਬ ਤੋਂ ਵੱਧ ਦੀ ਰਕਮ ਇਕੱਠੀ ਕਰੇਗਾ। ਟਰੰਪ ਨੇ ਕਿਹਾ ਕਿ ਇਹ ਪੈਸਾ ਸਿੱਧਾ ਟੈਕਸ ਦੇਣ ਵਾਲਿਆਂ ਤੱਕ ਜਾਵੇਗਾ। ਉਨ੍ਹਾਂ ਨੇ ਕਿਹਾ, “ਉਹ $1 ਮਿਲੀਅਨ ਭਰਨਗੇ... ਕੰਪਨੀਆਂ $2 ਮਿਲੀਅਨ ਭਰਨਗੀਆਂ। ਇਹ ਫੈਸਲਾ ਅਰਬਾਂ ਡਾਲਰ ਲਿਆਉਣ ਵਾਲਾ ਹੈ, ਜੋ ਟੈਕਸ ਘਟਾਉਣ, ਕਰਜ਼ਾ ਚੁਕਾਉਣ ਅਤੇ ਹੋਰ ਚੰਗੇ ਕੰਮਾਂ ਲਈ ਵਰਤਿਆ ਜਾਵੇਗਾ।” 

ਟਰੰਪ ਨੇ ਇਸ ਰਣਨੀਤੀ ਨੂੰ ਆਪਣੀ ਟੈਰਿਫ਼ ਨੀਤੀ ਨਾਲ ਜੋੜਿਆ ਤੇ ਕਿਹਾ “ਅਸੀਂ ਟ੍ਰਿਲੀਅਨ ਡਾਲਰ ਇਕੱਠੇ ਕਰ ਰਹੇ ਹਾਂ। ਸਾਡਾ ਦੇਸ਼ ਫਿਰ ਤੋਂ ਅਮੀਰ ਬਣ ਰਿਹਾ ਹੈ — ਸਿਰਫ਼ ਟੈਰਿਫ਼ ਕਰਕੇ। ਹੁਣ ਇਮੀਗ੍ਰੇਸ਼ਨ ਵੀ ਇਹੀ ਕਰੇਗਾ।”

ਟਰੰਪ ਦੇ ਇਸ ਐਲਾਨ ਨਾਲ ਇਸਦਾ ਸਿੱਧਾ ਪ੍ਰਭਾਵ ਭਾਰਤ ‘ਤੇ ਪੈਂਦਾ ਹੈ। ਕਿਉਂਕਿ ਲਗਭਗ 75% H-1B ਵੀਜ਼ੇ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਂਦੇ ਹਨ ਅਤੇ IT ਆਉਟਸੋਰਸਿੰਗ ਕੰਪਨੀਆਂ ਸਭ ਤੋਂ ਵੱਡੇ ਉਪਭੋਗਤਾਵਾਂ ਵਿੱਚੋਂ ਹਨ। $100,000 ਦੀ ਸਾਲਾਨਾ ਫੀਸ ਸੰਚਾਲਨ ਲਾਗਤਾਂ ਨੂੰ ਬਹੁਤ ਵਧਾ ਸਕਦੀ ਹੈ, ਜਿਸ ਨਾਲ ਕੰਪਨੀਆਂ ਸਿਰਫ਼ ਸਭ ਤੋਂ ਜ਼ਰੂਰੀ ਟੈਲੇਂਟ ਲਈ ਹੀ ਅਰਜ਼ੀਆਂ ਦੇਣ 'ਤੇ ਮਜਬੂਰ ਹੋ ਸਕਦੀਆਂ ਹਨ। ਟਰੰਪ ਨੇ ਦਾਅਵਾ ਕੀਤਾ ਕਿ ਉਦਯੋਗ ਤੋਂ ਇਸ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਉਹਨਾਂ ਨੂੰ ਇਹ ਪਸੰਦ ਹੈ। ਉਹਨਾਂ ਨੂੰ ਇਹੀ ਚਾਹੀਦਾ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video