ADVERTISEMENTs

ਚਰਚਿਤ ਫ਼ਿਲਮ 'ਰਾਮਾਇਣ' ਦੀ ਪਹਿਲੀ ਝਲਕ ਦੀ ਹਰ ਪਾਸੇ ਪ੍ਰਸੰਸਾ

ਰਣਬੀਰ ਕਪੂਰ “ਰਾਮਾਇਣ” ਫਿਲਮ ਦਾ ਲਗਭਗ 150 ਕਰੋੜ ਲੈਣਗੇ

ਮੁਕੇਸ਼ ਛਾਬੜਾ ਅਤੇ ਨਿਤੇਸ਼ ਤਿਵਾਰੀ ਦੀ ਫਿਲਮ 'ਰਾਮਾਇਣ / Instagram

ਕਾਸਟਿੰਗ ਡਾਇਰੈਕਟਰ ਅਤੇ ਫਿਲਮ ਨਿਰਦੇਸ਼ਕ ਮੁਕੇਸ਼ ਛਾਬੜਾ ਦੀ ਨਵੀਂ ਆਉਣ ਵਾਲੀ ਫ਼ਿਲਮ 'ਰਾਮਾਇਣ' ਅੱਜ-ਕੱਲ੍ਹ ਕਾਫੀ ਚਰਚਾ 'ਚ ਹੈ। 2026 'ਚ ਆਉਣ ਵਾਲੀ ਇਸ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਫ਼ਿਲਮ ਲਈ ਕਾਫੀ ਉਤਸਕ ਹਨ। 

ਦਸ ਦਈਏ ਕਿ ਮੁਕੇਸ਼ ਨੇ ਰਾਮਾਇਣ ਤੋਂ ਪ੍ਰੇਰਿਤ ਬਹੁਤ ਹੀ ਉਮੀਦਾਂ ਵਾਲੀ ਫਿਲਮ ਵਿੱਚ ਰਣਬੀਰ ਕਪੂਰ ਨੂੰ ‘ਭਗਵਾਨ ਰਾਮ’ ਵਜੋਂ ਕਾਸਟ ਕਰਨ ਦੇ ਆਪਣੇ ਫੈਸਲੇ ਬਾਰੇ ਖੁਲ੍ਹ ਕੇ ਗੱਲ ਕੀਤੀ ਕਿ ਰਣਬੀਰ ਨੂੰ ਇਸ ਭੂਮਿਕਾ ਲਈ ਕਿਉਂ ਚੁਣਿਆ ਗਿਆ ਤੇ ਕੀ ਖਾਸੀਅਤ ਸੀ। ਇਸ ਬਾਰੇ ਗੱਲ ਕਰਦਿਆਂ, ਮੁਕੇਸ਼ ਨੇ ਕਿਹਾ ਕਿ ਅਦਾਕਾਰ ਦੀ ਸ਼ਾਂਤ ਮੌਜੂਦਗੀ, ਅੰਦਰਲੀ ਮਾਸੂਮੀਅਤ ਅਤੇ ਕੁਦਰਤੀ ਅਦਾਕਾਰੀ ਯੋਗਤਾ ਨੇ ਇਹ ਫੈਸਲਾ ਆਸਾਨ ਬਣਾਇਆ।

ਮੁਕੇਸ਼ ਛਾਬੜਾ ਨੇ ਪਿਛਲੇ ਸਾਲ ਰਣਵੀਰ ਅਲ੍ਹਾਬਾਦੀਆ ਨਾਲ ਇੱਕ ਪੌਡਕਾਸਟ ਦੌਰਾਨ ਰਾਮਾਇਣ ਦੀ ਕਾਸਟਿੰਗ ਬਾਰੇ ਚਰਚਾ ਕੀਤੀ ਸੀ। ਕਾਸਟਿੰਗ ਡਾਇਰੈਕਟਰ ਨੇ ਦੱਸਿਆ ਕਿ ਨਿਤੇਸ਼ ਤਿਵਾਰੀ ਦੀ ਫਿਲਮ ਰਾਮਾਇਣ ਵਿੱਚ ਰਣਬੀਰ ਕਪੂਰ ਨੂੰ ਭਗਵਾਨ ਰਾਮ ਬਣਾਉਣ ਦਾ ਫੈਸਲਾ ਕਿਉਂ ਸਪਸ਼ਟ ਸੀ। ਇਸ ਫਿਲਮ ਵਿੱਚ ਸਾਈ ਪੱਲਵੀ ‘ਸੀਤਾ’ ਦੇ ਰੂਪ ਵਿੱਚ ਅਤੇ ਕੰਨੜ ਅਦਾਕਾਰ ਯਸ਼ ‘ਰਾਵਣ’ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਮੁਕੇਸ਼ ਨੇ ਕਿਹਾ, “ਉਸਦੇ ਚਿਹਰੇ ਉੱਤੇ ਇਕ ਮਾਸੂਮੀਅਤ ਹੈ, ਇਕ ਸ਼ਾਂਤੀ ਹੈ—ਜੋ ਇਸ ਭੂਮਿਕਾ ਲਈ ਬਹੁਤ ਜ਼ਰੂਰੀ ਸੀ। ਉਸਦੇ ਅੰਦਰ ਇਕ ਬੱਚਾ ਵੱਸਦਾ ਹੈ, ਜੋ ਝਲਕਦਾ ਹੈ।” ਉਨ੍ਹਾਂ ਦੱਸਿਆ ਕਿ ਇਹ ਗੁਣ ਰਣਬੀਰ ਨੂੰ ਰਾਮ ਵਰਗਾ ਕਿਰਦਾਰ ਨਿਭਾਉਣ ਲਈ ਸਹੀ ਚੋਣ ਬਣਾਉਂਦੇ ਹਨ।

ਆਪਣੀਆਂ ਬਾਰੀਕੀ ਨਾਲ ਕਾਸਟਿੰਗ ਚੋਣਾਂ ਲਈ ਜਾਣੇ ਜਾਂਦੇ, ਮੁਕੇਸ਼ ਨੇ ਅਦਾਕਾਰੀ ਪ੍ਰਤੀ ਰਣਬੀਰ ਦੀ ਵਚਨਬੱਧਤਾ ਦੀ ਵੀ ਪ੍ਰਸ਼ੰਸਾ ਕੀਤੀ। “ਜਦੋਂ ਅਦਾਕਾਰੀ ਦੀ ਗੱਲ ਆਉਂਦੀ ਹੈ, ਤੁਸੀਂ ਉਸਨੂੰ ਹਰਾ ਨਹੀਂ ਸਕਦੇ। ਉਹ ਬਹੁਤ ਨਿਰਪੱਖ ਹੈ—ਉਸਨੂੰ ਹਿੱਟ ਜਾਂ ਫਲਾਪ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਆਪਣੀ ਹੀ ਦੁਨੀਆ ਵਿੱਚ ਰਹਿੰਦਾ ਹੈ। ਉਹ ਸਿਰਫ ਅਦਾਕਾਰੀ ਕਰਨਾ ਚਾਹੁੰਦਾ ਹੈ।” ਮੁਕੇਸ਼ ਨੇ ਅੱਗੇ ਰਣਬੀਰ ਨੂੰ ਇਕ “ਬਿਨਾਂ ਕਿਸੇ ਦਿਖਾਵੇ ਵਾਲਾ, ਕੁਦਰਤੀ ਅਦਾਕਾਰ” ਕਰਾਰ ਦਿੱਤਾ, ਜੋ ਉਸਨੂੰ ਇੰਡਸਟਰੀ ਵਿੱਚ ਹੋਰਨਾਂ ਨਾਲੋ ਵੱਖਰਾ ਬਣਾਉਂਦੇ ਹਨ।

ਫ਼ਿਲਮ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰ ਹਨ।

ਰਣਬੀਰ ਕਪੂਰ— ਭਗਵਾਨ ਰਾਮ
ਸਾਈ ਪਲਵੀ— ਮਾਤਾ ਸੀਤਾ
ਸਨੀ ਦਿਓਲ— ਸ੍ਰੀ ਹਨੁੰਮਾਨ
ਯਸ਼— ਰਾਵਣ

ਇਸ ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਅਤੇ ਹੰਸ ਜ਼ਿਮਰ ਮਿਲਕੇ ਤਿਆਰ ਕਰਨਗੇ, ਜਿਸ ਨਾਲ ਹੰਸ ਜ਼ਿਮਰ ਦਾ ਬਾਲੀਵੁੱਡ ਡੈਬਿਊ ਹੋਵੇਗਾ। ਦਸ ਦਈਏ ਕਿ ਇਹ ਇੱਕ ਦੋ-ਭਾਗਾਂ ਵਾਲੀ ਫਿਲਮ ਹੋਵੇਗੀ। ਪਾਰਟ 1 ਦੀ ਰਿਲੀਜ਼ ਦੀਵਾਲੀ 2026 ਨੂੰ ਹੋਵੇਗੀ ਅਤੇ ਪਾਰਟ 2 ਦੀਵਾਲੀ 2027 ਚ ਸਿਨੇਮਾਘਰਾਂ ਵਿੱਚ ਆਵੇਗਾ।

ਆਉਣ ਵਾਲੀ ਨਵੀਂ ਫ਼ਿਲਮ ‘ਰਾਮਾਇਣ’ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਸਾਹਮਣੇ ਆ ਚੁੱਕੀ ਹੈ। ਨਿਤੇਸ਼ ਤਿਵਾਰੀ ਦੀ ਰਾਮਾਇਣ, ਜਿਸ ਵਿੱਚ ਰਣਬੀਰ ਕਪੂਰ, ਯਸ਼, ਸਾਈ ਪੱਲਵੀ ਅਤੇ ਹੋਰ ਬਹੁਤ ਸਾਰੇ ਵੱਡੇ ਸਿਤਾਰੇ ਹਨ, ਦਾ ਬਹੁਤ ਉਡੀਕਿਆ ਜਾ ਰਿਹਾ ਪਹਿਲਾ ਲੁੱਕ ਪਿਛਲੇ ਹਫ਼ਤੇ ਕਾਫੀ ਚਰਚਾ ਵਿੱਚ ਰਿਹਾ। ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਭਾਰਤੀ ਫਿਲਮ ਮੰਨਿਆ ਜਾ ਰਿਹਾ ਹੈ ਅਤੇ ਇਸਦਾ ਨਿਰਮਾਣ ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਦੁਆਰਾ ਕੀਤਾ ਜਾ ਰਿਹਾ ਹੈ।

ਇਸ ਫਿਲਮ ਲਈ ਬਣੀ ਉਤਸੁਕਤਾ ਨੇ ਕੰਪਨੀ ਦੇ ਸਟਾਕ ਮਾਰਕੀਟ ਪ੍ਰਦਰਸ਼ਨ 'ਤੇ ਵੀ ਸਕਾਰਾਤਮਕ ਅਸਰ ਪਾਇਆ, ਅਤੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕੰਪਨੀ ਨੇ ਵੱਡਾ ਮੁਨਾਫ਼ਾ ਕਮਾ ਲਿਆ।

ਪ੍ਰਾਈਮ ਫੋਕਸ, ਜੋ ਬੰਬੇ ਸਟਾਕ ਐਕਸਚੇਂਜ (BSE) 'ਚ ਲਿਸਟਿਡ ਹੈ, ਨੇ 25 ਜੂਨ ਤੋਂ 1 ਜੁਲਾਈ ਦੇ ਵਿਚਕਾਰ ਆਪਣੀ ਸ਼ੇਅਰ ਕੀਮਤ ਵਿੱਚ ਪਹਿਲਾਂ ਹੀ 30% ਦਾ ਵਾਧਾ ਦੇਖਿਆ। 3 ਜੁਲਾਈ ਨੂੰ ਰਾਮਾਇਣ ਦੀ ਪਹਿਲੀ ਝਲਕ ਜਾਰੀ ਹੋਣ ਤੋਂ ਬਾਅਦ, ਪ੍ਰਾਈਮ ਫੋਕਸ ਦੇ ਸ਼ੇਅਰ ‘ਚ ਹੋਰ ਵੀ ਉਛਾਲ ਆਇਆ।

3 ਜੁਲਾਈ ਤੱਕ, ਪ੍ਰਾਈਮ ਫੋਕਸ ਦੇ ਸ਼ੇਅਰ 176 'ਤੇ ਪਹੁੰਚ ਗਏ, ਜਿਸ ਨਾਲ ਕੰਪਨੀ ਦੀ ਮਾਰਕੀਟ ਕੈਪਿਟਲਾਈਜੇਸ਼ਨ 4,638 ਕਰੋੜ ਤੋਂ ਵਧ ਕੇ 5,641 ਕਰੋੜ ਹੋ ਗਈ—ਸਿਰਫ ਦੋ ਦਿਨਾਂ ਵਿੱਚ 1,000 ਕਰੋੜ ਤੋਂ ਵੱਧ ਦਾ ਵਾਧਾ। ਆਖ਼ਿਰ ਵਿੱਚ, ਸ਼ੇਅਰ ਦੀ ਕੀਮਤ 169 'ਤੇ ਆ ਕੇ ਥੰਮ ਗਈ ਅਤੇ ਮਾਰਕੀਟ ਕੈਪ ਲਗਭਗ 5,200 ਕਰੋੜ 'ਤੇ ਸਥਿਰ ਹੋ ਗਿਆ।

ਇਸਦੇ ਨਾਲ ਹੀ, ਰਣਬੀਰ ਕਪੂਰ ਦੇ ਪ੍ਰੋਡਕਸ਼ਨ ਕੰਪਨੀ ਵਿੱਚ ਹਿੱਸੇਦਾਰ ਬਣਨ ਦੀ ਸੰਭਾਵਨਾ ਹੈ। ਬੋਰਡ ਵੱਲੋਂ ਨਵੇਂ ਸ਼ੇਅਰ ਜਾਰੀ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ, ਰਣਬੀਰ ਨੂੰ ਇਨਵੈਸਟਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਬਿਜ਼ਨਸ ਸਟੈਂਡਰਡ ਅਨੁਸਾਰ, ਰਣਬੀਰ ਨੂੰ 1.25 ਮਿਲੀਅਨ ਸ਼ੇਅਰ ਮਿਲਣਗੇ, ਜਿਨ੍ਹਾਂ ਦੀ ਮੌਜੂਦਾ ਬਜ਼ਾਰ ਰੇਟ ਮੁਤਾਬਕ ਲਗਭਗ 20 ਕਰੋੜ ਰੁਪਏ ਦੀ ਕੀਮਤ ਹੈ।

ਮਿਲੀਆਂ ਜਾਣਕਾਰੀਆਂ ਮੁਤਾਬਕ ਰਾਮਾਇਣ ਫਿਲਮ ਵਿਚ ਕਾਸਟ ਕੀਤੇ ਗਏ ਕਲਾਕਾਰਾਂ ਨੂੰ ਭਾਰੀ ਰਕਮ ਅਦਾ ਕੀਤੀ ਗਈ ਹੈ। 

ਰਣਬੀਰ ਕਪੂਰ ਨੂੰ “ਭਗਵਾਨ ਰਾਮ” ਦੀ ਭੂਮਿਕਾ ਲਈ 150 ਕਰੋੜ ਦਾ ਵੱਡਾ ਚੈਕ ਮਿਲਿਆ, ਜਦਕਿ ਸਾਈ ਪੱਲਵੀ ਨੂੰ “ਮਾਤਾ ਸੀਤਾ” ਦੇ ਰੂਪ ਵਿੱਚ 12 ਕਰੋੜ ਦੀ ਕਮਾਈ ਹੋਈ।

ਰਿਪੋਰਟਾਂ ਅਨੁਸਾਰ, ਰਣਬੀਰ ਕਪੂਰ ਨੂੰ “ਰਾਮਾਇਣ” ਦੀ ਦੋ ਭਾਗਾਂ ਵਾਲੀ ਮਹਾਕਾਵਿ ਫਿਲਮ ਦੇ ਹਰੇਕ ਭਾਗ ਲਈ 75 ਕਰੋੜ ਮਿਲ ਰਹੇ ਹਨ। ਇਸ ਤਰ੍ਹਾਂ, ਉਹ ਦੋਵਾਂ ਫਿਲਮਾਂ ਦਾ ਲਗਭਗ 150 ਕਰੋੜ ਘਰ ਲੈ ਕੇ ਜਾਣਗੇ, ਜੋ ਕਿ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਕਮਾਈ ਸਾਬਤ ਹੋ ਸਕਦੀ ਹੈ। ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ, ਰਣਬੀਰ ਦੀ ਸਭ ਤੋਂ ਵੱਧ ਫੀਸ "ਬ੍ਰਹਮਅਸਤਰ" ਲਈ ਦੱਸੀ ਗਈ ਸੀ, ਜਿਸ ਵਿੱਚ ਉਹ ਆਲੀਆ ਭੱਟ ਦੇ ਨਾਲ ਨਜ਼ਰ ਆਏ ਸਨ। "ਬ੍ਰਹਮਅਸਤਰ – ਪਾਰਟ 1: ਸ਼ਿਵਾ" ਲਈ ਉਨ੍ਹਾਂ ਨੂੰ 25 ਤੋਂ 30 ਕਰੋੜ ਦੇ ਦਰਮਿਆਨ ਭੁਗਤਾਨ ਮਿਲਿਆ ਸੀ। ਫਿਲਮ "ਐਨੀਮਲ" ਲਈ ਵੀ ਰਣਬੀਰ ਨੇ ਆਪਣੀ ਫੀਸ ਵਧਾ ਕੇ 30–35 ਕਰੋੜ ਤੱਕ ਕਰ ਲਈ ਸੀ ਅਤੇ ਨਾਲ ਹੀ ਮੁਨਾਫਾ ਸਾਂਝਾ ਕਰਨ ਦੀ ਡੀਲ ਵੀ ਕੀਤੀ ਸੀ, ਹਾਲਾਂਕਿ ਅਸਲ ਭੁਗਤਾਨ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ। ਹੁਣ “ਰਾਮਾਇਣ”, ਰਣਬੀਰ ਕਪੂਰ ਦੀ ਪਹਿਲੀ ਪੁਸ਼ਟੀਸ਼ੁਦਾ "ਸੱਤ-ਅੰਕੀ" (100 ਕਰੋੜ ਤੋਂ ਉੱਪਰ) ਵਾਲੀ ਡੀਲ ਹੈ, ਜੋ ਬਾਲੀਵੁੱਡ ਵਿੱਚ ਵੀ ਇੱਕ ਹੈਰਾਨ ਕਰਨ ਵਾਲੀ ਬਣੀ ਹੋਈ ਹੈ।

ਕੰਨੜ ਸੂਪਰਸਟਾਰ ਯਸ਼ ਨੇ ਵੀ “ਰਾਵਣ” ਦੀ ਭੂਮਿਕਾ ਲਈ ਰਾਮਾਇਣ ਦੇ ਦੋ ਭਾਗਾਂ ਦੇ ਹਰੇਕ ਭਾਗ ਲਈ 50 ਕਰੋੜ ਦੀ ਭਾਰੀ ਰਕਮ ਫੀਸ ਵਜੋਂ ਹਾਸਲ ਕੀਤੀ ਹੈ। ਇਸ ਤਰ੍ਹਾਂ, ਉਹ ਫਿਲਮ ਤੋਂ ਕੁੱਲ 100 ਕਰੋੜ ਕਮਾਉਣਗੇ। ਉਨ੍ਹਾਂ ਦੀ ਪਿਛਲੀ ਫਿਲਮ KGF ਅਤੇ KGF 2, ਜੋ ਕਿ ਬਲੌਕਬੱਸਟਰ ਹਿੱਟ ਸਾਬਤ ਹੋਈਆਂ ਸਨ, ਲਈ ਉਨ੍ਹਾਂ ਦੀ ਫੀਸ 30-35 ਕਰੋੜ ਦੇ ਨੇੜੇ ਸੀ। ਰਾਮਾਇਣ, ਯਸ਼ ਲਈ ਨਾ ਸਿਰਫ ਇੱਕ ਨਵਾਂ ਰਿਕਾਰਡ ਬਣਾਉਂਦੀ ਨਜ਼ਰ ਆ ਰਹੀ ਹੈ, ਸਗੋਂ ਇਹ ਉਨ੍ਹਾਂ ਨੂੰ ਭਾਰਤੀ ਫਿਲਮ ਇਤਿਹਾਸ ਵਿੱਚ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਕਰਨ ਵਾਲੇ ਖਲਨਾਇਕ ਦੇ ਤੌਰ 'ਤੇ ਵੀ ਸਥਾਪਤ ਕਰ ਸਕਦੀ ਹੈ।
 

ਰਿਪੋਰਟਾਂ ਅਨੁਸਾਰ, ਸਾਈ ਪੱਲਵੀ ਨੂੰ ਰਾਮਾਇਣ ਦੇ ਹਰ ਭਾਗ ਲਈ ਲਗਭਗ 6 ਕਰੋੜ ਮਿਲਣਗੇ, ਜਿਸ ਨਾਲ ਦੋ ਭਾਗਾਂ ਦੀ ਕੁੱਲ ਫੀਸ 12 ਕਰੋੜ ਬਣਦੀ ਹੈ। ਇਹ ਉਨ੍ਹਾਂ ਦੀ ਦੱਖਣੀ ਭਾਰਤੀ ਫਿਲਮਾਂ ਵਿੱਚ ਆਮ ਤਨਖਾਹ, ਜੋ ਆਮ ਤੌਰ 'ਤੇ 2.5 ਤੋਂ 3 ਕਰੋੜ ਦੇ ਵਿਚਕਾਰ ਹੁੰਦੀ ਹੈ, ਵਿੱਚ ਵੱਡਾ ਵਾਧਾ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ 2025 ਦੀ ਤੇਲੁਗੂ ਥਿੱਲਰ ਫਿਲਮ “ਥਾਂਡੇਲ" ਲਈ, ਲਗਭਗ 5 ਕਰੋੜ ਕਮਾਏ ਸਨ।
 

ਰਿਪੋਰਟਾਂ ਅਨੁਸਾਰ, ਸਨੀ ਦਿਓਲ ਨੂੰ ਰਾਮਾਇਣ ਦੇ ਹਰ ਭਾਗ ਲਈ 20 ਕਰੋੜ ਮਿਲ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਕੁੱਲ ਫੀਸ 40 ਕਰੋੜ ਬਣਦੀ ਹੈ। ਇਹ ਉਨ੍ਹਾਂ ਦੀ ਪਿਛਲੀ ਫਿਲਮ ਗ਼ਦਰ 2 (2023) ਲਈ ਲੱਗਭਗ 20 ਕਰੋੜ ਦੀ ਤਨਖਾਹ ਦੇ ਬਰਾਬਰ ਹੈ।
 

ਟੈਲੀਵਿਜ਼ਨ ਸਿਤਾਰਾ ਰਵੀ ਦੁਬੇ ਰਿਪੋਰਟਾਂ ਅਨੁਸਾਰ ਰਾਮਾਇਣ ਵਿੱਚ ਆਪਣੀ ਭੂਮਿਕਾ ਲਈ 2 ਤੋਂ 4 ਕਰੋੜ ਦੇ ਦਰਮਿਆਨ ਕਮਾ ਰਹੇ ਹਨ। ਇਹ ਸਪਸ਼ਟ ਨਹੀਂ ਹੈ ਕਿ ਇਹ ਰਕਮ ਦੋਹਾਂ ਭਾਗਾਂ ਲਈ ਹੈ ਜਾਂ ਸਿਰਫ਼ ਇਕ ਭਾਗ ਲਈ, ਪਰ ਇਹ ਉਹਨਾਂ ਦੀ ਫਿਲਮੀ ਕੈਰੀਅਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਤਨਖਾਹ ਹੈ। ਇਹ ਰਕਮ ਰਿਪੋਰਟਾਂ ਮੁਤਾਬਕ ਉਹਨਾਂ ਦੀ ਟੈਲੀਵਿਜ਼ਨ ਕੈਰੀਅਰ ਵਿੱਚ ਮਿਲਣ ਵਾਲੀ ਕਮਾਈ ਤੋਂ ਵੀ ਵੱਧ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video