ADVERTISEMENTs

ਸਿੱਖ ਕੁਲੀਸ਼ਨ ਨੇ ਅਮਰੀਕੀ ਫੌਜ ਦੀ ਨਵੀਂ ਸ਼ੇਵਿੰਗ ਨੀਤੀ ਦੀ ਕੀਤੀ ਨਿੰਦਾ

ਅੱਪਡੇਟ ਕੀਤੇ ਨਿਯਮ 7 ਜੁਲਾਈ ਨੂੰ ਫੌਜ ਦੇ ਸਕੱਤਰ ਵੱਲੋਂ ਵਾਸ਼ਿੰਗਟਨ ਵਿੱਚ ਜਾਰੀ ਕੀਤੇ ਗਏ

ਦਾੜ੍ਹੀ ਨਾਲ ਸਬੰਧਤ ਨਵੀਂ ਨੀਤੀ ਦਾ ਐਲਾਨ / pexels

ਸਿੱਖ ਕੁਲੀਸ਼ਨ ਨੇ ਅਮਰੀਕੀ ਫੌਜ ਦੀ ਅੱਪਡੇਟ ਕੀਤੀ  'ਫੇਸ਼ੀਅਲ ਹੇਅਰ ਗਰੂਮਿੰਗ ਸਟੈਂਡਰਡ' ਨੀਤੀ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। 10 ਜੁਲਾਈ ਨੂੰ ਜਾਰੀ ਇਕ ਬਿਆਨ ਵਿੱਚ, ਸਿੱਖ ਸੰਸਥਾ ਨੇ ਦਾਅਵਾ ਕੀਤਾ ਕਿ ਨੀਤੀ ਵਿੱਚ ਤਬਦੀਲੀ ਗੈਰ-ਜਾਇਜ਼ ਹੈ ਕਿਉਂਕਿ ਦਾੜ੍ਹੀ ਰੱਖਣਾ ਸਿਪਾਹੀਆਂ ਦੀ ਸੇਵਾਯੋਗਤਾ ‘ਤੇ ਕੋਈ ਅਸਰ ਨਹੀਂ ਪਾਉਂਦਾ, ਖਾਸ ਕਰਕੇ ਜਦੋਂ ਇਹ ਡਾਕਟਰੀ ਜਾਂ ਧਾਰਮਿਕ ਕਾਰਨਾਂ ਕਰਕੇ ਰੱਖੀ ਜਾਂਦੀ ਹੈ।
 

7 ਜੁਲਾਈ ਨੂੰ ਜਾਰੀ ਕੀਤੀ ਗਈ ਅੱਪਡੇਟ ਨੀਤੀ ਧਾਰਮਿਕ ਛੋਟਾਂ ਤੋਂ ਇਲਾਵਾ ਸਥਾਈ ਸ਼ੇਵਿੰਗ ਛੋਟਾਂ ‘ਤੇ ਪਾਬੰਦੀ ਲਾਉਂਦੀ ਹੈ ਅਤੇ ਡਾਕਟਰੀ ਕਰਮਚਾਰੀਆਂ ਨੂੰ ਐਹੋ ਜਿਹੇ ਸਿਪਾਹੀਆਂ ਲਈ ਇਲਾਜ ਯੋਜਨਾਵਾਂ ਤਿਆਰ ਕਰਨ ਦੀ ਹਦਾਇਤ ਕਰਦੀ ਹੈ, ਜਿਨ੍ਹਾਂ ਕੋਲ ਡਾਕਟਰੀ ਅਧਾਰ ਤੇ ਛੋਟ ਹੈ। ਨੀਤੀ ਵਿੱਚ ਦਰਜ ਹੈ ਕਿ ਡਾਕਟਰੀ ਅਧਾਰ ‘ਤੇ ਦਿੱਤੇ ਗਏ ਅਪਵਾਦਾਂ ਲਈ, “12 ਮਹੀਨਿਆਂ ਤੋਂ ਵੱਧ ਸਮੇਂ ਲਈ ਚਿਹਰੇ ਦੇ ਵਾਲਾਂ ਬਾਰੇ ਛੋਟ ਪ੍ਰਸ਼ਾਸਕੀ ਰੁਕਾਵਟ ਬਣ ਸਕਦੀ ਹੈ।” ਇਸ ਕਾਰਨ, ਗੰਭੀਰ ਮੈਡੀਕਲ ਸਥਿਤੀਆਂ ਵਾਲੇ ਕਈ ਸਿਪਾਹੀਆਂ ਨੂੰ ਫੌਜ ਤੋਂ ਬਾਹਰ ਕੀਤਾ ਜਾ ਸਕਦਾ ਹੈ।
 

ਸਿੱਖ ਕੁਲੀਸ਼ਨ  ਨੇ ਆਪਣੇ ਬਿਆਨ ਵਿੱਚ ਕਿਹਾ, “ਸਿੱਖਾਂ ਲਈ ਧਾਰਮਿਕ ਅਨੁਕੂਲਤਾਵਾਂ ਅਤੇ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਨੀਤੀਆਂ ਵਿੱਚ ਸੁਧਾਰ ਲਈ ਸਾਡੇ 15 ਸਾਲਾਂ ਤੋਂ ਜ਼ਿਆਦਾ ਦੇ ਯਤਨਾਂ ਨੇ ਸਾਬਤ ਕੀਤਾ ਹੈ ਕਿ ਦਾੜ੍ਹੀ ਰੱਖਣਾ ਸੈਨਾ ਸੇਵਾ ਵਿੱਚ ਕੋਈ ਰੁਕਾਵਟ ਨਹੀਂ ਹੈ।” ਦੂਜੇ ਪਾਸੇ, ਫੌਜ ਦੇ ਸਾਰਜੈਂਟ ਮੇਜਰ ਮਾਈਕਲ ਆਰ. ਵੀਮਰ ਨੇ ਨੀਤੀ ਵਿੱਚ ਤਬਦੀਲੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ, “ਇਹ ਅੱਪਡੇਟ ਸਾਡੇ ਸੱਭਿਆਚਾਰ ਨੂੰ ਮਜ਼ਬੂਤ ਕਰਦਾ ਹੈ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਦਾ ਹੈ।” ਹਾਲਾਂਕਿ, ਨੀਤੀ ਅਜੇ ਵੀ ਵਿਅਕਤੀਆਂ ਨੂੰ ਧਾਰਮਿਕ ਕਾਰਨਾਂ ਕਰਕੇ ਛੋਟ ਦੀ ਇਜਾਜ਼ਤ ਦਿੰਦੀ ਹੈ, ਪਰ ਇਹ ਵੀ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਛੋਟ ਦਾ ਲਾਭ ਲੈ ਰਹੇ ਸਿਪਾਹੀਆਂ ਦੀ 90 ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ।
 

ਸਿੱਖ ਕੁਲੀਸ਼ਨ  ਨੇ ਕਾਲੇ ਅਤੇ ਦੱਖਣੀ ਏਸ਼ੀਆਈ ਮਰਦਾਂ ਨਾਲ ਵੀ ਏਕਤਾ ਪ੍ਰਗਟਾਈ ਜੋ ਨੀਤੀ ਤਬਦੀਲੀ ਨਾਲ ਖਾਸੇ ਪ੍ਰਭਾਵਿਤ ਹੋਣਗੇ। ਬਿਆਨ ਵਿੱਚ ਕਿਹਾ ਗਿਆ, “ਸਿੱਖ ਕੁਲੀਸ਼ਨ  ਉਹਨਾਂ ਸਿਪਾਹੀਆਂ ਨਾਲ ਖੜਾ ਹੈ ਜਿਨ੍ਹਾਂ ਨੂੰ ਸ਼ੇਵਿੰਗ ਨੀਤੀ ਕਰਕੇ ਆਖਿਰਕਾਰ ਫੌਜ ਤੋਂ ਬਾਹਰ ਕੀਤਾ ਜਾ ਸਕਦਾ ਹੈ—ਇਸਦਾ ਸਭ ਤੋਂ ਵੱਧ ਅਸਰ ਕਾਲੇ ਅਤੇ ਦੱਖਣੀ ਏਸ਼ੀਆਈ ਮਰਦਾਂ ‘ਤੇ ਪਵੇਗਾ, ਖਾਸ ਕਰਕੇ ਉਹ ਜਿਨ੍ਹਾਂ ਨੂੰ ਸੂਡੋਫੋਲਿਕੁਲਾਈਟਿਸ ਬਾਰਬੇ (ਰੇਜ਼ਰ-ਬੰਪ) ਵਰਗੀਆਂ ਡਾਕਟਰੀ ਸਥਿਤੀਆਂ ਹਨ।”
 

ਸੰਸਥਾ ਨੇ ਇਹ ਵੀ ਕਿਹਾ, “ਅਸੀਂ ਹੋਰ ਹਾਸ਼ੀਏ ‘ਤੇ ਰਹਿਣ ਵਾਲੇ ਸਮੂਹਾਂ ਨਾਲ ਵੀ ਮਿਲਕੇ ਕੰਮ ਕਰਨ ਲਈ ਵਚਨਬੱਧ ਹਾਂ, ਤਾਂ ਜੋ ਰੱਖਿਆ ਵਿਭਾਗ ਵਿੱਚ ਸਾਰੇ ਯੋਗ ਵਿਅਕਤੀਆਂ ਲਈ ਬਰਾਬਰੀ ਦੇ ਮੌਕੇ ਯਕੀਨੀ ਬਣਾਏ ਜਾ ਸਕਣ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video