ਅਮਰੀਕਾ ਵਿੱਚ ਅੱਠ ਪੰਜਾਬੀਆਂ ਨੂੰ ਅਗਵਾ ਕਰਨ, ਤਸ਼ੱਦਦ ਅਤੇ ਹੋਰ ਜੁਰਮਾਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਐਫ.ਬੀ.ਆਈ ਅਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੈਨ ਜੋਆਕੁਇਨ ਕਾਊਂਟੀ ਸ਼ੈਰਿਫ ਦਫ਼ਤਰ ਦੀ AGNET ਯੂਨਿਟ ਨੇ ਸਟਾਕਟਨ ਪੁਲਿਸ ਵਿਭਾਗ, ਮਾਂਟੇਕਾ ਪੁਲਿਸ ਵਿਭਾਗ, ਸਟਾਨਿਸਲਾਅਸ ਕਾਊਂਟੀ ਸ਼ੈਰਿਫ ਦਫ਼ਤਰ ਅਤੇ FBI ਦੇ ਸਹਿਯੋਗ ਨਾਲ ਸੈਨ ਜੋਆਕੁਇਨ ਕਾਊਂਟੀ 'ਚ ਪੰਜ ਕੋ-ਔਰਡੀਨੇਟਿਡ ਸਰਚ ਵਾਰੰਟ ਜਾਰੀ ਕੀਤੇ। ਇਹ ਕਾਰਵਾਈ ਇਕ ਗੈਂਗ ਨਾਲ ਜੁੜੇ ਕਿਡਨੈਪਿੰਗ ਮਾਮਲੇ ਅਤੇ ਤਸ਼ੱਦਦ ਦੀ ਜਾਂਚ ਦੇ ਤਹਿਤ ਕੀਤੀ ਗਈ।
ਇਸ ਕਾਰਵਾਈ ਵਿਚ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਪੰਜਾਬੀਆਂ ਵਜੋਂ ਹੋਈ ਹੈ। ਇਹਨਾਂ ਪੰਜਾਬੀਆਂ ਦੇ ਨਾਮ ਹਨ-
ਦਿਲਪ੍ਰੀਤ ਸਿੰਘ
ਅਰਸ਼ਪ੍ਰੀਤ ਸਿੰਘ
ਅਮ੍ਰਿਤਪਾਲ ਸਿੰਘ
ਵਿਸ਼ਾਲ
ਪਵਿੱਤਰ ਸਿੰਘ
ਗੁਰਤਾਜ ਸਿੰਘ
ਮਨਪ੍ਰੀਤ ਰੰਧਾਵਾ
ਸਰਬਜੀਤ ਸਿੰਘ
ਹਰੇਕ ਸ਼ੱਕੀ ਨੂੰ ਵੱਖ-ਵੱਖ ਗੰਭੀਰ ਅਪਰਾਧਾਂ ਦੇ ਦੋਸ਼ਾਂ ਹੇਠ ਸੈਨ ਜੋਆਕੁਇਨ ਕਾਊਂਟੀ ਜੇਲ ਵਿਚ ਬੰਦ ਕੀਤਾ ਗਿਆ, ਜਿਨ੍ਹਾਂ ਵਿੱਚ ਅਗਵਾ, ਤਸ਼ੱਦਦ, ਝੂਠੀ ਕੈਦ, ਅਪਰਾਧ ਦੀ ਸਾਜ਼ਿਸ਼, ਗਵਾਹ ਨੂੰ ਰੋਕਣਾ ਜਾਂ ਡਰਾਉਣਾ, ਆਟੋਮੈਟਿਕ ਹਥਿਆਰ ਨਾਲ ਹਮਲਾ, ਦਹਿਸ਼ਤ ਫੈਲਾਉਣ ਦੀ ਧਮਕੀ ਦੇ ਦੋਸ਼ ਸ਼ਾਮਲ ਹਨ।
ਹਥਿਆਰਾਂ ਨਾਲ ਸੰਬੰਧਤ ਵਾਧੂ ਦੋਸ਼ਾਂ ਵਿੱਚ- ਮਸ਼ੀਨ ਗਨ ਰੱਖਣਾ, ਗੈਰਕਾਨੂੰਨੀ ਤਰੀਕੇ ਨਾਲ ਅਸਾਲਟ ਹਥਿਆਰ ਰੱਖਣਾ, ਉੱਚ-ਸਮਰਥਾ ਮੈਗਜ਼ੀਨਾਂ ਦੀ ਵਿਕਰੀ, ਛੋਟੀ ਨਲੀ ਵਾਲੀ ਰਾਈਫਲ ਬਣਾਉਣਾ ਅਤੇ ਗੋਲੀਆਂ ਭਰੇ ਹੋਏ ਬਿਨਾਂ ਰਜਿਸਟਰੇਸ਼ਨ ਵਾਲੇ ਹਥਿਆਰ ਰੱਖਣਾ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਕ ਤਲਾਸ਼ੀ ਦੌਰਾਨ 5 ਪਿਸਤੌਲਾਂ (ਇਸ ਵਿੱਚ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਗਲੌਕ ਵੀ ਸੀ), 1 ਅਸਾਲਟ ਰਾਈਫਲ, ਸੈਂਕੜੇ ਰਾਊਂਡ ਗੋਲੀਆਂ, ਉੱਚ ਸਮਰਥਾ ਵਾਲੀਆਂ ਮੈਗਜ਼ੀਨਾਂ ਅਤੇ $15,000 ਤੋਂ ਵੱਧ ਨਕਦ ਰਕਮ ਜ਼ਬਤ ਕੀਤੀ ਗਈ।
ਇੱਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ FBI ਦੀ "Summer Heat" ਪਹਿਲ ਤਹਿਤ ਕੀਤੀ ਗਈ, ਜੋ ਦੇਸ਼ ਭਰ ਵਿੱਚ ਹਿੰਸਕ ਅਪਰਾਧੀਆਂ ਅਤੇ ਗੈਂਗ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਰਾਸ਼ਟਰੀ ਕੋਸ਼ਿਸ਼ ਹੈ, ਜੋ ਸਾਡੇ ਸਮਾਜ ਵਿੱਚ ਦਹਿਸ਼ਤ ਫੈਲਾ ਰਹੇ ਹਨ। "Summer Heat" ਡਾਇਰੈਕਟਰ ਪਟੇਲ ਦੀ ਅਪਰਾਧ ਨੂੰ ਖਤਮ ਕਰਨ ਅਤੇ ਦੇਸ਼ ਭਰ ਵਿੱਚ ਸੁਰੱਖਿਆ ਵਾਪਸ ਲਿਆਉਣ ਲਈ ਅਮਰੀਕੀ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ ਏਜੰਸੀ ਦੇ ਬੁਲਾਰੇ ਨੇ ਸਹਿਯੋਗੀ ਏਜੰਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜੋ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਿਯੋਗ ਦੇ ਰਹੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login