ADVERTISEMENTs

ਫੋਰਬਸ ‘ਚ ਭਾਰਤੀ ਮੂਲ ਦੀ ਵੈਂਚਰ ਕੈਪੀਟਲਿਸਟ ਨੇ ਦੋ ਫਾਊਂਡਰਜ਼ ਨੂੰ ਕਿਹਾ “ਠੱਗ”

ਅਸ਼ ਅਰੋੜਾ ਵੱਲੋਂ ਇਨ੍ਹਾਂ ਦੋ ਸਟਾਰਟ-ਅਪ ਫਾਊਂਡਰਜ਼ ਖ਼ਿਲਾਫ਼ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਨੂੰ ਉਹ ਸੈਨ-ਫ੍ਰਾਂਸਿਸਕੋ ‘ਚ ਮਿਲੀ ਸੀ।

ਅਸ਼ ਅਰੋੜਾ / x/Ash Arora

ਭਾਰਤੀ ਮੂਲ ਦੀ ਵੈਂਚਰ ਕੈਪੀਟਲਿਸਟ ਅਤੇ ਲੰਡਨ ਅਧਾਰਤ ਇਨਵੈਨਸਟਰ ਫਰਮ ਲੋਕਲਗਲੋਬ (LocalGlobe) ਦੀ ਪਾਰਟਨਰ, ਅਸ਼ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਚਰਚਾ ਛੇੜ ਦਿੱਤੀ, ਜਦੋਂ ਉਸਨੇ ਦੋ ਦੇਸੀ ਐਂਟਰਪ੍ਰੀਨਿਓਰਜ਼ (entrepreneurs) ਨੂੰ “ਠੱਗ” ਕਹਿ ਦਿੱਤਾ।

ਲੋਕਲਗਲੋਬ ਦੀ ਸਭ ਤੋਂ ਘੱਟ ਉਮਰ ਦੀ ਪਾਰਟਨਰ ਅਤੇ 2024 ਵਿੱਚ ਫਾਈਨੈਂਸ ਅਤੇ ਵੈਂਚਰ ਕੈਪੀਟਲ ਲਈ ਫੋਰਬਸ (Forbes) ਦੀ '30 ਅੰਡਰ 30' (ਯੂਰਪ) ਸੂਚੀ ਵਿੱਚ ਸ਼ਾਮਲ ਕੀਤੀ ਗਈ ਅਰੋੜਾ ਨੇ ਅਣਪਛਾਤੇ ਸਟਾਰਟ-ਅਪ ਮਾਲਕਾਂ ਵਿਰੁੱਧ ਦੋਸ਼ ਲਗਾਏ ਹਨ ਅਤੇ ਇਸ ਦੇ ਨਾਲ ਹੀ ਸੈਨ-ਫ੍ਰਾਂਸਿਸਕ ਸਟਾਰਟ-ਅਪ ਇਕੋਸਿਸਟਮ ਦੀਆਂ ਗੰਭੀਰ ਸਮੱਸਿਆਵਾਂ ਉੱਤੇ ਵੀ ਸਵਾਲ ਉਠਾਏ।

ਉਹਨਾਂ ਨੇ ਐਕਸ ਉੱਤੇ ਇੱਕ ਵਾਇਰਲ ਪੋਸਟ ‘ਚ ਦਾਅਵਾ ਕੀਤਾ ਕਿ “ਮੈਂ ਇਸ ਮਹੀਨੇ SF ‘ਚ ਦੋ ਫਾਊਂਡਰਜ਼ ਨੂੰ ਮਿਲੀ” ਅਤੇ ਦੋਵਾਂ ਨੂੰ “ਠੱਗ” ਕਿਹਾ।

ਉਹਨਾਂ ਦੇ ਠੱਗੀ ਵਾਲੇ ਕੰਮਾਂ ਦੀ ਵਿਆਖਿਆ ਕਰਦਿਆਂ, ਅਰੋੜਾ ਨੇ ਕਿਹਾ ਕਿ ਪਹਿਲਾ ਫਾਊਂਡਰ "ਇੱਕ ਕਿਰਾਏ ਦੇ ਅਪਾਰਟਮੈਂਟ ਨੂੰ ਅੱਗੇ ਕਿਰਾਏ 'ਤੇ ਦੇ ਰਿਹਾ ਹੈ ਅਤੇ ਉਸਨੂੰ ਆਪਣੇ ਸਟਾਰਟ-ਅਪ ਦੀ ਆਮਦਨ ਵਜੋਂ ਦਿਖਾ ਰਿਹਾ ਹੈ" ਅਤੇ ਦੂਜਾ ਸੰਸਥਾਪਕ "ਐਮਾਜ਼ਾਨ ਅਤੇ ਗੂਗਲ ਨੂੰ ਆਪਣੇ ਗਾਹਕ ਦੱਸ ਰਿਹਾ ਹੈ ਜਿਨ੍ਹਾਂ ਨੇ LOIs (Letter of Intent) 'ਤੇ ਦਸਤਖਤ ਕੀਤੇ ਹਨ, ਜਦੋਂ ਕਿ ਉਨ੍ਹਾਂ ਕੰਪਨੀਆਂ ਨੇ ਕਦੇ ਵੀ ਉਨ੍ਹਾਂ ਬਾਰੇ ਸੁਣਿਆ ਵੀ ਨਹੀਂ।"


 



ਹਾਲਾਂਕਿ ਅਰੋੜਾ ਨੇ ਨਾ ਤਾਂ ਇਨ੍ਹਾਂ ਫਾਊਂਡਰਜ਼ ਦੇ ਨਾਮ ਸਾਂਝੇ ਕੀਤੇ ਹਨ ਅਤੇ ਨਾ ਹੀ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਦਿੱਤਾ ਹੈ। ਅਰੋੜਾ ਨੇ ਕਿਹਾ ਕਿ ਇਹ ਮੇਰਾ ਦਿਲ ਤੋੜਦਾ ਹੈ ਕਿ ਭਾਰਤੀ ਇਹ ਕਰ ਰਹੇ ਹਨ ਅਤੇ ਮੇਰੇ ਦੇਸ਼ ਦੀ ਸਾਖ ਨੂੰ ਖ਼ਰਾਬ ਕਰ ਰਹੇ ਹਨ।”

ਅਰੋੜਾ- ਲੇਡੀ ਸ਼੍ਰੀ ਰਾਮ ਕਾਲਜ ਫੋਰ ਵੂਮੈਨ ਦੀ ਸਾਬਕਾ ਵਿਦਿਆਰਥਣ ਹੈ ਅਤੇ ਉਸਨੂੰ "ਬਿਜ਼ਨਸ ਇਨਸਾਈਡਰ" ਵੱਲੋਂ "ਨਿਰੀਖਣ ਯੋਗ 22 ਪ੍ਰਮੁੱਖ ਮਹਿਲਾ ਵੈਂਚਰ ਕੈਪੀਟਲਿਸਟਾਂ" ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video