ਸਿੱਖਸ ਆਫ਼ ਅਮਰੀਕਾ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦੀ ਕਰੜੀ ਨਿੰਦਾ
April 2025 806 views 1:36ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਪਹਿਲਗਾਮ, ਕਸ਼ਮੀਰ ਵਿੱਚ ਕੀਤੇ ਗਏ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਹਮਲੇ ਵਿੱਚ ਕਈ ਬੇਗੁਨਾਹ ਲੋਕਾਂ ਦੀ ਜਾਨ ਗਈ ਅਤੇ ਕਈ ਹੋਰ ਜ਼ਖਮੀ ਹੋਏ।
ਜਸਦੀਪ ਸਿੰਘ ਜੈਸੀ ਨੇ ਕਿਹਾ, “ਅਸੀਂ ਪਹਿਲਗਾਮ ਵਿੱਚ ਕੀਤੀ ਗਈ ਨਿਰਦਈ ਹਿੰਸਾ ਤੋਂ ਬਹੁਤ ਸਦਮੇ ਵਿੱਚ ਹਾਂ। ਇਹ ਦਹਿਸ਼ਤਗਰਦੀ ਦਾ ਕਾਇਰਾਨਾ ਹਮਲਾ ਸਿਰਫ਼ ਕਸ਼ਮੀਰ ਦੇ ਲੋਕਾਂ 'ਤੇ ਨਹੀਂ, ਸਗੋਂ ਪੂਰੇ ਭਾਰਤ ਦੀ ਅਮਨ ਤੇ ਥਿਰਤਾ ਉੱਤੇ ਹਮਲਾ ਹੈ। ਸਾਡਾ ਦਿਲ ਇਸ ਹਮਲੇ ਵਿੱਚ ਮਾਰੇ ਗਏ ਮਾਸੂਮਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਰੇ ਪ੍ਰਭਾਵਤ ਲੋਕਾਂ ਨਾਲ ਹੈ।”