ADVERTISEMENTs

ਸਿਆਟਲ 'ਚ ਮਨਾਇਆ ਗਿਆ "ਫਲੇਵਰਜ਼ ਆਫ਼ ਇੰਡੀਅਨ ਮੈਂਗੋਜ਼" ਸਮਾਰੋਹ, ਵਪਾਰ ਵਧਾਉਣ ਲਈ ਨਵੀਂ ਪਹਿਲ

ਇਸ ਸਮਾਗਮ ਵਿੱਚ ਵਾਸ਼ਿੰਗਟਨ ਸੂਬੇ ਦੇ ਅਟਾਰਨੀ ਜਨਰਲ ਨਿਕ ਬਰਾਊਨ ਮਹਿਮਾਨ-ਏ-ਖ਼ਾਸ ਵਜੋਂ ਸ਼ਾਮਲ ਹੋਏ।

ਫਲੇਵਰਜ਼ ਆਫ਼ ਇੰਡੀਅਨ ਮੈਂਗੋਜ਼ ਸਮਾਰੋਹ / courtesy photo

ਸਿਆਟਲ 'ਚ 10 ਜੁਲਾਈ ਨੂੰ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ "ਫਲੇਵਰਜ਼ ਆਫ਼ ਇੰਡੀਅਨ ਮੈਂਗੋਜ਼" (Flavors of Indian Mangoes) ਨਾਮਕ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ, ਜਿਸਦਾ ਮਕਸਦ ਵਪਾਰਕ ਉਤਸ਼ਾਹ ਅਤੇ ਬਾਜ਼ਾਰ ਤੱਕ ਪਹੁੰਚ ਵਧਾਉਣ ਦੇ ਯਤਨਾਂ ਨੂੰ ਮਜ਼ਬੂਤ ਕਰਨਾ ਸੀ।
 



ਇਸ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੇ ਗਏ ਅੰਬਾਂ ਚੱਖਣ ਦੇ ਅਨੁਭਵ ਵਿੱਚ ਭਾਰਤ ਦੇ ਪੰਜ ਅੰਬਾਂ ਦੀਆਂ ਵੱਖ-ਵੱਖ ਕਿਸਮਾਂ — ਦੁਸਹਿਰੀ, ਚੌਸਾ, ਲੰਗੜਾ, ਮੱਲਿਕਾ ਅਤੇ ਤੋਤਾਪੁਰੀ — ਨੂੰ ਸਿਆਟਲ ਦੇ ਪ੍ਰਮੁੱਖ ਆਯਾਤਕਾਂ ਅਤੇ ਚੋਣਵੇਂ ਮੀਡੀਆ ਨੁਮਾਇੰਦਿਆਂ ਲਈ ਪੇਸ਼ ਕੀਤਾ ਗਿਆ। ਵਾਸ਼ਿੰਗਟਨ ਸੂਬੇ ਦੇ ਅਟਾਰਨੀ ਜਨਰਲ ਨਿਕ ਬਰਾਊਨ ਇਸ ਸਮਾਗਮ ਦੇ ਮਹਿਮਾਨ-ਏ-ਖ਼ਾਸ ਸਨ, ਜਿਨ੍ਹਾਂ ਨਾਲ ਵਾਸ਼ਿੰਗਟਨ ਸੂਬੇ ਦੀ ਸੈਨੇਟਰ ਮੰਕਾ ਢੀਂਗਰਾ ਅਤੇ ਸਿਆਟਲ ਪੋਰਟ ਕਮਿਸ਼ਨਰ ਸੈਮ ਚੋ ਵੀ ਮੌਜੂਦ ਸਨ। ਇਨ੍ਹਾਂ ਸਰਕਾਰੀ ਮਹਿਮਾਨਾਂ ਨੇ ਪੰਜੋਂ ਕਿਸਮਾਂ ਦੇ ਅੰਬਾਂ ਦਾ ਸੁਆਦ ਲਿਆ ਅਤੇ ਉਨ੍ਹਾਂ ਦੀ ਖੁਸ਼ਬੂ, ਬਣਾਵਟ ਅਤੇ ਮਿਠਾਸ ਦੀ ਖੂਬ ਪ੍ਰਸ਼ੰਸਾ ਕੀਤੀ।

ਭਾਰਤ ਦੇ ਕੌਂਸਲੇਟ ਜਨਰਲ ਨੇ ਇਕ ਬਿਆਨ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ, “2024 ਵਿੱਚ ਭਾਰਤ ਤੋਂ ਸੰਯੁਕਤ ਰਾਜ ਨੂੰ ਅੰਬਾਂ ਦੇ ਨਿਰਯਾਤ ਵਿੱਚ 19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਫਿਰ ਤੋਂ ਸਾਬਤ ਹੋ ਗਿਆ ਹੈ ਕਿ ਅਮਰੀਕਾ ਭਾਰਤੀ ਅੰਬਾਂ ਲਈ ਇੱਕ ਮੁੱਖ ਨਿਰਯਾਤ ਮਾਰਕੀਟ ਹੈ।”

ਇਸ ਤੋਂ ਇਲਾਵਾ, 9 ਜੁਲਾਈ ਨੂੰ ਰੈੱਡਮੰਡ ਵਿਖੇ ਹੋਏ ਇਕ ਹੋਰ ਇੰਡੀਅਨ ਫੂਡ ਫੈਸਟੀਵਲ ਅਤੇ ਮੈਂਗੋ ਪ੍ਰੋਮੋਸ਼ਨ ਸਮਾਗਮ ਦੌਰਾਨ ਵੀ ਅੰਬ ਚੱਖਣ ਦਾ ਇਕ ਵੱਖਰਾ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵਾਸ਼ਿੰਗਟਨ ਸੂਬੇ ਦੇ ਰਿਪ੍ਰੀਜ਼ੇਂਟੇਟਿਵ ਐਲੈਕਸ ਯਬਾਰਾ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਹੋਰ ਚਰਚਿਤ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਭਾਰਤੀ ਅੰਬਾ ਨਿਰਯਾਤਕਾਰਾਂ ਨੇ ਅਮਰੀਕੀ ਰੀਟੇਲ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ, ਜਿਸਦਾ ਉਦੇਸ਼ ਭਾਰਤੀ ਅੰਬਾਂ ਨੂੰ ਅਮਰੀਕਾ ਦੇ ਪੈਸੀਫਿਕ ਨੌਰਥਵੈਸਟ ਖੇਤਰੀ ਮਾਰਕੀਟ ਵਿੱਚ ਵਧੇਰੇ ਉਪਲਬਧ ਕਰਵਾਉਣ 'ਤੇ ਵਿਚਾਰ-ਚਰਚਾ ਕਰਨੀ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video