ਜੂਨ 2025 ਵਿੱਚ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ। ਕੋਵਿਡ-19 ਦੇ ਸਾਲਾਂ ਨੂੰ ਛੱਡਕੇ ਇਹ ਪਿਛਲੇ ਵੀਹ ਸਾਲਾਂ ਵਿੱਚ ਪਹਿਲੀ ਵਾਰ ਵੱਡੀ ਗਿਰਾਵਟ ਸਾਹਮਣੇ ਆਈ ਹੈ।
ਅਮਰੀਕੀ ਵਪਾਰ ਵਿਭਾਗ ਦੇ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫ਼ਿਸ (NTTO) ਦੇ ਅੰਕੜਿਆਂ ਅਨੁਸਾਰ ਜੂਨ ਵਿੱਚ 2,10,000 ਭਾਰਤੀ ਅਮਰੀਕਾ ਗਏ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 2,30,000 ਨਾਲੋਂ 8 ਫ਼ੀਸਦੀ ਘੱਟ ਸਨ। ਜੁਲਾਈ ਦੇ ਅੰਕੜੇ ਵੀ ਗਿਰਾਵਟ ਵੱਲ ਇਸ਼ਾਰਾ ਕਰਦੇ ਹਨ, ਜਿਸ ਵਿੱਚ ਆਉਣ ਵਾਲਿਆਂ ਦੀ ਗਿਣਤੀ ਜੁਲਾਈ 2024 ਨਾਲੋਂ 5.5 ਫ਼ੀਸਦੀ ਘੱਟ ਰਹੀ।
NTTO ਦੇ ਅੰਕੜਿਆਂ ਅਨੁਸਾਰ, ਜੂਨ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 6.2 ਫੀਸਦੀ, ਮਈ ਵਿੱਚ 7 ਫੀਸਦੀ, ਮਾਰਚ ਵਿੱਚ 8 ਫੀਸਦੀ ਅਤੇ ਫਰਵਰੀ ਵਿੱਚ 1.9 ਫੀਸਦੀ ਘਟੀ। ਸਿਰਫ ਜਨਵਰੀ ਅਤੇ ਅਪ੍ਰੈਲ ਵਿੱਚ ਕ੍ਰਮਵਾਰ 4.7 ਫੀਸਦੀ ਅਤੇ 1.3 ਫੀਸਦੀ ਦਾ ਵਾਧਾ ਦੇਖਿਆ ਗਿਆ।
ਭਾਰਤ ਹਾਲੇ ਵੀ ਅੰਤਰਰਾਸ਼ਟਰੀ ਯਾਤਰੀਆਂ ਦਾ ਚੌਥਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਕੈਨੇਡਾ ਅਤੇ ਮੈਕਸੀਕੋ (ਜਿਨ੍ਹਾਂ ਦੀ ਅਮਰੀਕਾ ਨਾਲ਼ ਜ਼ਮੀਨੀ ਸਰਹੱਦ ਹੈ) ਨੂੰ ਛੱਡ ਕੇ, ਭਾਰਤ, ਯੂਨਾਈਟਡ ਕਿੰਗਡਮ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਜ਼ਾਰ ਹੈ, ਜਦਕਿ ਬ੍ਰਾਜ਼ੀਲ ਟੌਪ-ਫਾਈਵ ਵਿੱਚ ਸ਼ਾਮਲ ਹੁੰਦਾ ਹੈ। NTTO ਨੇ ਕਿਹਾ, “ਇਹ ਪੰਜ ਚੋਟੀ ਦੇ ਦੇਸ਼ ਮਿਲ ਕੇ ਜੂਨ ਵਿੱਚ ਕੁੱਲ ਅੰਤਰਰਾਸ਼ਟਰੀ ਆਉਣ ਵਾਲਿਆਂ ਦਾ 59.4 ਫ਼ੀਸਦੀ ਹਿੱਸਾ ਬਣਾਉਂਦੇ ਹਨ।”
ਆਉਣ ਵਾਲਿਆਂ ਵਿੱਚ ਇਹ ਕਮੀ ਉਸ ਸਮੇਂ ਆਈ ਹੈ ਜਦੋਂ ਅਮਰੀਕੀ ਟੂਰਿਜ਼ਮ ਖੇਤਰ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਲਾਸ ਵੇਗਾਸ, ਲਾਸ ਏਂਜਲਸ ਅਤੇ ਬਫ਼ੇਲੋ ਵਰਗੇ ਵੱਡੇ ਸ਼ਹਿਰ ਪਹਿਲਾਂ ਹੀ ਯਾਤਰੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਦੀ ਰਿਪੋਰਟ ਕਰ ਚੁੱਕੇ ਹਨ। ਵਿਸ਼ਲੇਸ਼ਕ ਇਸ ਦਾ ਕਾਰਨ ਪਾਬੰਦੀਸ਼ੁਦਾ ਯਾਤਰਾ ਨੀਤੀਆਂ, ਵਪਾਰਕ ਤਣਾਅ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਟਰਮ ਵਿੱਚ ਸਖ਼ਤ ਵੀਜ਼ਾ ਨਿਯਮਾਂ ਨੂੰ ਜ਼ਿੰਮੇਵਾਰ ਮੰਨਦੇ ਹਨ।
ਦਬਾਅ ਹੋਰ ਵਧਾਉਂਦਿਆਂ, ਵਾਸ਼ਿੰਗਟਨ ਹੁਣ ਇੱਕ ਨਵਾਂ “ਵੀਜ਼ਾ ਇੰਟੈਗਰਿਟੀ ਫ਼ੀਸ” $250 ਲਗਾਉਣ ਜਾ ਰਿਹਾ ਹੈ, ਜਿਸ ਨਾਲ਼ ਇੱਕ ਅਮਰੀਕੀ ਵੀਜ਼ਾ ਦੀ ਕੁੱਲ ਲਾਗਤ ਲਗਭਗ $442 ਹੋ ਜਾਵੇਗੀ। ਲੰਬੇ ਪ੍ਰੋਸੈਸਿੰਗ ਸਮੇਂ ਅਤੇ ਸਖ਼ਤ ਯੋਗਤਾ ਨਿਯਮਾਂ ਦੇ ਨਾਲ਼ ਮਿਲ ਕੇ, ਇਹ ਕਦਮ ਅਜਿਹੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਹੋਰ ਬੋਝ ਪਾਏਗਾ ਜਿਨ੍ਹਾਂ ਲਈ ਵੀਜ਼ਾ ਛੂਟ ਨਹੀਂ ਹੈ, ਜਿਵੇਂ ਭਾਰਤ, ਬ੍ਰਾਜ਼ੀਲ, ਚੀਨ ਅਤੇ ਅਰਜੈਂਟੀਨਾ।
Comments
Start the conversation
Become a member of New India Abroad to start commenting.
Sign Up Now
Already have an account? Login