1 ਸਤੰਬਰ ਨੂੰ ਆਸਟ੍ਰੇਲੀਆ ਵਿੱਚ ਇੱਕ ਐਂਟੀ-ਇਮੀਗ੍ਰੇਸ਼ਨ ਰੈਲੀ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜ਼ਬਰਦਸਤੀ ਹਟਾ ਦਿੱਤਾ ਗਿਆ, ਜਦੋਂ ਉਸਦੀ ਟਿੱਪਣੀ 'ਤੇ ਭੀੜ ਨੇ ਤਾੜੀਆਂ ਵਜਾਈਆਂ ਅਤੇ ਹੂਟਿੰਗ ਕੀਤੀ।
ਉਹ ਵਿਅਕਤੀ, ਜਿਸ ਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਜਿਸ 'ਤੇ "ਆਸਟ੍ਰੇਲੀਆ" ਲਿਖਿਆ ਹੋਇਆ ਸੀ, ਨੂੰ ਆਯੋਜਕਾਂ ਵਿੱਚੋਂ ਇੱਕ ਨੇ ਇਹ ਕਹਿੰਦੇ ਹੋਏ ਪੇਸ਼ ਕੀਤਾ: “ਇਹ ਵਿਦੇਸ਼ੀ ਲੱਗਦਾ ਹੈ, ਇਹ ਕੁਝ ਬੋਲਣਾ ਚਾਹੁੰਦਾ ਹੈ।”
ਮਾਈਕ ਫੜ ਕੇ ਉਸ ਨੇ ਕਿਹਾ, “ਹਾਂ, ਮੈਂ ਇੱਕ ਬ੍ਰਾਊਨ ਮੈਨ ਹਾਂ। ਹਾਂ, ਮੈਂ ਭਾਰਤ ਤੋਂ ਇੱਕ ਇਮੀਗ੍ਰੈਂਟ ਹਾਂ, ਪਰ ਮੈਂ ਇੱਥੇ ਸਹੀ ਕਾਰਨ ਲਈ ਆਇਆ ਹਾਂ। ਜੋ ਮੈਂ ਅੱਜ ਹੁੰਦਾ ਦੇਖ ਰਿਹਾ ਹਾਂ—ਇਹ ਇਮੀਗ੍ਰੇਸ਼ਨ ਨਹੀਂ ਹੈ। ਇਹ ਇਕ ਖੁੱਲ੍ਹੀ ਨੀਤੀ ਹੈ। ਉਹ ਸਾਡੇ ਸੱਭਿਆਚਾਰ ਵਿੱਚ ਰਲ ਨਹੀਂ ਰਹੇ; ਉਹ ਇਸਨੂੰ ਤੋੜ-ਮਰੋੜ ਰਹੇ ਹਨ।”
ਉਸ ਵਿਅਕਤੀ ਦੇ ਹੋਰ ਬੋਲਣ ਤੋਂ ਪਹਿਲਾਂ ਹੀ ਉਸਨੂੰ ਧੱਕਾ ਮਾਰ ਕੇ ਸਾਇਡ ਕਰ ਦਿੱਤਾ ਗਿਆ ਅਤੇ ਮਾਈਕ੍ਰੋਫੋਨ ਖੋਹ ਲਿਆ ਗਿਆ। ਜਦੋਂ ਉਸਨੂੰ ਧੱਕ ਕੇ ਦੂਰ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਕਿਹਾ, “ਇਮੀਗ੍ਰੇਸ਼ਨ ਲੈਣ ਬਾਰੇ ਨਹੀਂ, ਸਗੋਂ ਦੇਣ ਬਾਰੇ ਹੈ। ਮੰਗਣ ਬਾਰੇ ਨਹੀਂ, ਸਗੋਂ ਸਤਿਕਾਰ ਕਰਨ ਬਾਰੇ ਹੈ।
ਇਹ ਘਟਨਾ, ਜਿਸਦੀ ਵੀਡੀਓ ਆਨਲਾਈਨ ਵਾਇਰਲ ਹੋ ਗਈ, ਨੇ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਨੂੰ ਜਨਮ ਦਿੱਤਾ। ਕੁਝ ਯੂਜ਼ਰਾਂ ਨੇ ਉਸਦਾ ਬਚਾਅ ਕੀਤਾ ਕਿ ਉਸਨੇ ਇਨਟੀਗ੍ਰੇਸ਼ਨ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਜਦਕਿ ਹੋਰਾਂ ਨੇ ਰੈਲੀ ਵਿੱਚ ਉਸਦੀ ਹਿੱਸੇਦਾਰੀ ਨੂੰ ਪਾਖੰਡ ਕਰਾਰ ਦਿੱਤਾ।
ਇਹ ਘਟਨਾ “ਮਾਰਚ ਫਾਰ ਆਸਟ੍ਰੇਲੀਆ” ਪ੍ਰਦਰਸ਼ਨਾਂ ਦੌਰਾਨ ਵਾਪਰੀ ਜੋ ਦੇਸ਼ ਭਰ ਵਿੱਚ ਸਿਡਨੀ, ਮੇਲਬਰਨ, ਬ੍ਰਿਸਬੇਨ, ਐਡਲੇਡ, ਕੈਨਬੇਰਾ ਅਤੇ ਹੋਰ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਗਏ ਸਨ। ਪੁਲਿਸ ਦੇ ਅੰਦਾਜ਼ੇ ਅਨੁਸਾਰ, ਕੁੱਲ ਹਾਜ਼ਰੀ 50,000 ਤੋਂ ਵੱਧ ਸੀ ਅਤੇ 20 ਤੋਂ ਵੱਧ ਲੋਕਾਂ ਨੂੰ ਹਿੰਸਕ ਜਾਂ ਗੜਬੜੀ ਵਾਲੇ ਵਿਵਹਾਰ ਲਈ ਗ੍ਰਿਫ਼ਤਾਰ ਕੀਤਾ ਗਿਆ।
ਮੇਲਬਰਨ ਵਿੱਚ, ਪ੍ਰਦਰਸ਼ਨ ਹਿੰਸਕ ਹੋ ਗਏ ਕਿਉਂਕਿ ਪ੍ਰਦਰਸ਼ਨਕਾਰੀਆਂ ਅਤੇ ਵਿਰੋਧੀਆਂ ਵਿਚਾਲੇ ਝੜਪਾਂ ਹੋਈਆਂ, ਜਿਸ ਕਾਰਨ ਪੁਲਿਸ ਨੇ ਪੈਪਰ ਸਪ੍ਰੇਅ ਅਤੇ ਡੰਡਿਆਂ ਦੀ ਵਰਤੋਂ ਕੀਤੀ।
ਭਾਰਤ ਦੇ ਵਿਦੇਸ਼ ਮਾਮਲੇ ਮੰਤਰਾਲੇ (MEA) ਦੇ ਬੁਲਾਰੇ ਰੰਧੀਰ ਜੈਸਵਾਲ ਨੇ 5 ਸਤੰਬਰ ਨੂੰ ਕਿਹਾ ਕਿ ਨਵੀਂ ਦਿੱਲੀ ਇਸ ਮਾਮਲੇ 'ਚ ਆਸਟ੍ਰੇਲੀਆਈ ਸਰਕਾਰ ਅਤੇ ਡਾਇਸਪੋਰਾ ਸਮੂਹਾਂ ਨਾਲ ਸੰਪਰਕ ਵਿੱਚ ਹੈ।
ਜੈਸਵਾਲ ਨੇ ਅੱਗੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੇ ਪ੍ਰਦਰਸ਼ਨਾਂ ਤੋਂ ਪਹਿਲਾਂ ਕੈਨਬੇਰਾ ਨਾਲ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਅਤੇ ਆਸਟ੍ਰੇਲੀਆਈ ਸਰਕਾਰ ਤੋਂ ਇਕ ਅਧਿਕਾਰਕ ਜਵਾਬ ਪ੍ਰਾਪਤ ਕੀਤਾ ਸੀ। “ਉਨ੍ਹਾਂ ਨੇ ਸਵੀਕਾਰਿਆ ਕਿ ਆਸਟ੍ਰੇਲੀਆ ਵਿੱਚ ਪ੍ਰਦਰਸ਼ਨ, ਆਸਟ੍ਰੇਲੀਆ ਦੀਆਂ ਵੱਖ-ਵੱਖ ਕਮਿਊਨਿਟੀਆਂ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।” ਉਹਨਾਂ ਕਿਹਾ ਕਿ ਭਾਰਤ ਆਸਟ੍ਰੇਲੀਆਈ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਦੇ ਹੋਏ ਹਾਲਾਤ ਦੀ ਨਿਗਰਾਨੀ ਕਰ ਰਿਹਾ ਹੈ। ਦਸ ਦਈਏ ਕਿ ਇਹ ਰੈਲੀਆਂ ਉਸ ਵੇਲੇ ਹੋਈਆਂ ਹਨ ਜਦੋਂ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਨੀਤੀ 'ਤੇ ਤਿੱਖੀ ਚਰਚਾ ਚੱਲ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login