ਭਾਰਤ ਅਤੇ ਅਮਰੀਕਾ ਦਾ ਮੁੱਖ ਐਨੂਅਲ ਆਰਮੀ ਐਕਸਰਸਾਈਜ਼ "ਯੁੱਧ ਅਭਿਆਸ" ਦੀ 21ਵੀਂ ਐਡੀਸ਼ਨ 1 ਸਤੰਬਰ ਨੂੰ ਫੋਰਟ ਵੇਨਰਾਈਟ, ਅਲਾਸਕਾ ਵਿੱਚ ਸ਼ੁਰੂ ਹੋਈ, ਜੋ ਕਿ 14 ਸਤੰਬਰ ਤੱਕ ਜਾਰੀ ਰਹੇਗੀ।
ਭਾਰਤੀ ਫੌਜੀਆਂ ਦੀ 450 ਜਵਾਨਾਂ ਦੀ ਟੀਮ, ਜਿਸ ਦੀ ਅਗਵਾਈ ਮਦਰਾਸ ਰੈਜੀਮੈਂਟ ਦੀ ਇੱਕ ਬਟਾਲੀਅਨ ਕਰ ਰਹੀ ਹੈ, ਸਾਂਝੇ ਅਭਿਆਸ ਵਿੱਚ ਹਿੱਸਾ ਲੈਣ ਲਈ 31 ਅਗਸਤ ਨੂੰ ਫੇਅਰਬੈਂਕਸ ਪਹੁੰਚੀ।
ਫੌਜਾਂ ਦੀ ਤਾਇਨਾਤੀ ਦੇ ਮਾਮਲੇ ਵਿੱਚ ਇਸ ਸਾਲ ਦਾ ਐਡੀਸ਼ਨ ਭਾਰਤੀ ਫੌਜ ਦੁਆਰਾ ਕੀਤੇ ਗਏ ਸਭ ਤੋਂ ਵੱਡੇ ਦੋ-ਪੱਖੀ ਫੌਜੀ ਅਭਿਆਸਾਂ ਵਿੱਚੋਂ ਇੱਕ ਹੈ। ਇਹ ਉੱਚ ਪਹਾੜੀ ਅਤੇ ਉਪ-ਅਰਕਟਿਕ ਹਾਲਾਤਾਂ ਵਿੱਚ ਸਾਂਝੀ ਲੜਾਕੂ ਸਮਰੱਥਾ ਨੂੰ ਵਧਾਉਣ 'ਤੇ ਕੇਂਦਰਤ ਹੈ।
ਸਿਖਲਾਈ ਮਾਡਿਊਲ ਵਿਚ ਐਵੀਏਸ਼ਨ ਸਹਾਇਤਾ ਨਾਲ ਹੈਲੀਬੋਰਨ ਓਪਰੇਸ਼ਨ, ਤੋਪਖਾਨਾ (ਆਰਟਿੱਲਰੀ) ਦਾ ਏਕੀਕਰਨ, ਇਲੈਕਟ੍ਰਾਨਿਕ ਜੰਗ, ਨਿਗਰਾਨੀ ਅਤੇ ਡਰੋਨ ਵਿਰੋਧੀ ਪ੍ਰਣਾਲੀਆਂ, ਲੜਾਈ ਵਿੱਚ ਜਖਮੀ ਫੌਜੀਆਂ ਦੀ ਸੇਵਾ, ਮੈਡੀਕਲ ਨਿਕਾਸੀ, ਅਤੇ ਲਾਈਵ-ਫਾਇਰ ਟੈਕਟੀਕਲ ਅਭਿਆਸ ਸ਼ਾਮਲ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਅਭਿਆਸ ਭਾਰਤ-ਅਮਰੀਕਾ ਫੌਜੀ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ, ਜੋ ਦੋਵਾਂ ਦੇ ਰਣਨੀਤਕ ਅਤੇ ਸੁਰੱਖਿਆ ਸੰਬੰਧਾਂ ਦੀ ਗਹਿਰਾਈ ਨੂੰ ਦਰਸਾਉਂਦਾ ਹੈ। ਭਾਰਤ ਕਿਸੇ ਵੀ ਹੋਰ ਦੇਸ਼ ਨਾਲੋਂ ਅਮਰੀਕਾ ਨਾਲ ਜ਼ਿਆਦਾ ਸਾਂਝੇ ਅਭਿਆਸ ਕਰਦਾ ਹੈ। 2002 ਵਿੱਚ ਪਲਟੂਨ-ਪੱਧਰ ਦੇ ਅਭਿਆਸ ਵਜੋਂ ਸ਼ੁਰੂ ਹੋਇਆ "ਯੁੱਧ ਅਭਿਆਸ", ਹੁਣ ਇੱਕ ਵਿਸ਼ਾਲ ਅਤੇ ਜਟਿਲ ਅਭਿਆਸ ਬਣ ਚੁੱਕਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login