ADVERTISEMENTs

ਗੈਰਕਾਨੂੰਨੀ ਪ੍ਰਵਾਸੀ ਦੀ ਮਦਦ ਕਰਨ ਦੇ ਮਾਮਲੇ ਵਿੱਚ ਭਾਰਤੀ ਜੋੜੇ ਨੇ ਕਬੂਲਿਆ ਦੋਸ਼

ਰਾਜੇਸ਼ ਪਟੇਲ ਨੂੰ ਵੱਧ ਤੋਂ ਵੱਧ 5 ਸਾਲ ਦੀ ਕੈਦ ਜਦਕਿ ਅਵਨੀਬਹੇਨ ਪਟੇਲ ਨੂੰ ਛੇ ਮਹੀਨੇ ਦੀ ਸਜ਼ਾ ਹੋ ਸਕਦੀ ਹੈ

Representative image / Pexels

ਭਾਰਤ ਮੂਲ ਦੇ ਜੋੜੇ 51 ਸਾਲਾ ਰਾਜੇਸ਼ ਐਨ. ਪਟੇਲ ਅਤੇ 44 ਸਾਲਾ ਅਵਨੀਬਹੇਨ ਪਟੇਲ ਨੇ ਜਾਣ-ਬੁਝ ਕੇ ਇਕ ਗ਼ੈਰ-ਕਾਨੂੰਨੀ ਪ੍ਰਵਾਸੀ ਨੂੰ ਲਿਜਾਣ ਅਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਦੇਣ ਦੇ ਦੋਸ਼ ਕਬੂਲ ਕੀਤੇ ਹਨ।

ਅਮਰੀਕੀ ਅਟਾਰਨੀ ਦਫ਼ਤਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਹ ਜੋੜਾ ਪ੍ਰਕਾਸ਼ ਮਕਵਾਣਾ (ਉਮਰ 30), ਜੋ ਕਿ ਭਾਰਤੀ ਨਾਗਰਿਕ ਹੈ ਅਤੇ ਰੋਨਸਵਰਟ, ਵੈਸਟ ਵਰਜੀਨੀਆ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ, ਉਸਦੀ ਮਦਦ ਕਰਨ ਦੇ ਦੋਸ਼ 'ਚ ਫਸਿਆ ਹੈ। ਮਕਵਾਣਾ ਨੂੰ ਨਵੰਬਰ 2020 ਤੋਂ ਸਤੰਬਰ 2024 ਤੱਕ ਪਟੇਲ ਪਰਿਵਾਰ ਦੀ ਮਲਕੀਅਤ ਵਾਲੇ ਕਾਰੋਬਾਰ ਵਿੱਚ ਨੌਕਰੀ 'ਤੇ ਰੱਖਿਆ ਗਿਆ ਸੀ। ਪਟੇਲ ਨੇ ਇਹ ਮੰਨ ਲਿਆ ਕਿ ਮਕਵਾਣਾ ਦੀ ਇਮੀਗ੍ਰੇਸ਼ਨ ਸਥਿਤੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਸਨੂੰ ਨੌਕਰੀ 'ਤੇ ਰੱਖਿਆ ਸੀ।

ਪਟੇਲ ਪਰਿਵਾਰ ਖ਼ਿਲਾਫ਼ ਮਾਮਲਾ ਤਦੋਂ ਸਾਹਮਣੇ ਆਇਆ ਜਦੋਂ ਮਕਵਾਣਾ ਗ੍ਰਿਫ਼ਤਾਰ ਹੋਇਆ ਅਤੇ ਮਈ 2024 ਵਿੱਚ ਉਸਨੇ ਵੱਡੇ ਪੱਧਰ ‘ਤੇ ਪਛਾਣ ਦੀ ਚੋਰੀ ਅਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਕਿਸੇ ਅਮਰੀਕੀ ਨਾਗਰਿਕ ਨਾਲ ਝੂਠੇ ਵਿਆਹ ਦੀ ਸਾਜ਼ਿਸ਼ 'ਚ ਦੋਸ਼ ਕਬੂਲ ਕਰ ਲਿਆ।

ਅਮਰੀਕੀ ਅਟਾਰਨੀ ਦਫ਼ਤਰ ਨੇ ਆਪਣੇ ਬਿਆਨ ਵਿੱਚ ਕਿਹਾ,“ਰਾਜੇਸ਼ ਐਨ. ਪਟੇਲ ਨੇ ਇਹ ਸਵੀਕਾਰ ਕੀਤਾ ਕਿ ਉਸਨੂੰ ਇਸ ਝੂਠੇ ਵਿਆਹ ਦੀ ਸਾਜ਼ਿਸ਼ ਬਾਰੇ ਪਤਾ ਸੀ ਅਤੇ ਉਸਨੇ ਮਕਵਾਣਾ ਦੇ ਸਾਥੀਆਂ ਨੂੰ ਨਕਦ ਰਕਮ ਦੇ ਕੇ ਇਸ ਵਿੱਚ ਸਹਾਇਤਾ ਕੀਤੀ।“

ਰਾਜੇਸ਼ ਐਨ. ਪਟੇਲ ਨੂੰ ਸਜ਼ਾ 9 ਜਨਵਰੀ 2026 ਨੂੰ ਹੋਣੀ ਹੈ, ਉਸਨੂੰ ਪੰਜ ਸਾਲ ਤੱਕ ਦੀ ਕੈਦ, ਤਿੰਨ ਸਾਲ ਦੀ ਨਿਗਰਾਨੀ ਅਧੀਨ ਰਿਹਾਈ, ਅਤੇ $250,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਵਨੀਬਹੇਨ ਪਟੇਲ ਦੀ ਸਜ਼ਾ 5 ਜਨਵਰੀ 2026 ਨੂੰ ਨਿਰਧਾਰਤ ਹੈ ਅਤੇ ਉਹਨੂੰ ਛੇ ਮਹੀਨੇ ਤੱਕ ਦੀ ਕੈਦ, ਇੱਕ ਸਾਲ ਦੀ ਨਿਗਰਾਨੀ ਅਧੀਨ ਰਿਹਾਈ, ਅਤੇ $3,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video