ADVERTISEMENTs

ਟੌਪ 100 ਸਟ੍ਰੀਮਿੰਗ ਸ਼ੋਅਜ਼ ‘ਚ 6% ਏਸ਼ੀਅਨ ਪਾਤਰ ਹੀ ਮੁੱਖ ਭੂਮਿਕਾਵਾਂ ਵਿੱਚ: ਰਿਪੋਰਟ

ਹਾਲੀਵੁੱਡ ਵਿੱਚ ਏਸ਼ੀਆਈ ਨੁਮਾਇੰਦਗੀ ਕਾਰੋਬਾਰ ਲਈ ਵੀ ਲਾਭਕਾਰੀ ਸਾਬਤ ਹੋ ਸਕਦੀ ਹੈ

Never Have I Ever poster / TAAF

2022 ਵਿੱਚ, ਟੌਪ 100 ਸਟ੍ਰੀਮਿੰਗ ਸ਼ੋਅਜ਼ ਵਿੱਚ ਸਿਰਫ਼ 6 ਫੀਸਦੀ ਏਸ਼ੀਅਨ ਪਾਤਰ ਹੀ ਮੁੱਖ ਭੂਮਿਕਾਵਾਂ ਵਿੱਚ ਸਨ, ਇਹ ਗੱਲ ਏਸ਼ੀਅਨ ਅਮਰੀਕਨ ਫਾਊਂਡੇਸ਼ਨ (TAAF) ਦੀ ਇੱਕ ਨਵੀਂ ਰਿਪੋਰਟ ‘ਦ ਕੇਸ ਫਾਰ ਮੋਰ ਏਸ਼ੀਅਨ ਐਂਡ ਏਸ਼ੀਅਨ ਅਮਰੀਕਨ ਨੈਰੇਟਿਵਜ਼ ਇਨ ਹਾਲੀਵੁੱਡ' ਵਿੱਚ ਕਹੀ ਗਈ ਹੈ। 14 ਅਕਤੂਬਰ ਨੂੰ ਜਾਰੀ ਹੋਈ ਇਹ ਰਿਪੋਰਟ ਦਲੀਲ ਦਿੰਦੀ ਹੈ ਕਿ ਭਾਵੇਂ ਏਸ਼ੀਅਨ ਅਮਰੀਕੀ ਹੁਣ ਸੱਭਿਆਚਾਰਕ ਤਸਵੀਰ ਦਾ ਹਿੱਸਾ ਹਨ, ਪਰ ਉਹ ਅਜੇ ਵੀ ਪੂਰੀ ਤਰ੍ਹਾਂ ਅਮਰੀਕਨ ਕਹਾਣੀ ਦਾ ਹਿੱਸਾ ਨਹੀਂ ਬਣੇ।

TAAF ਦੀ ਰਿਸਰਚ ਨੇ ਨੀਲਸਨ, ਯੂ.ਐੱਸ.ਸੀ. ਨੌਰਮਨ ਲੀਅਰ ਸੈਂਟਰ ਅਤੇ ਸੰਸਥਾ ਦੇ ਆਪਣੇ Index ਤੋਂ ਡਾਟਾ ਲਿਆ ਹੈ। ਇਹ ਰਿਪੋਰਟ ਮੀਡੀਆ ਵਿੱਚ ਚੱਲ ਰਹੀ ਘੱਟ-ਨੁਮਾਇੰਦਗੀ ਦੀ ਗੰਭੀਰ ਤਸਵੀਰ ਪੇਸ਼ ਕਰਦੀ ਹੈ,  ਏਸ਼ੀਅਨ ਲੋਕ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੀਆਂ ਮੁੱਖ ਭੂਮਿਕਾਵਾਂ ਵਿੱਚ ਸਿਰਫ਼ 3.8%, ਸਟ੍ਰੀਮਿੰਗ 'ਤੇ 3.2%, ਅਤੇ ਕੇਬਲ 'ਤੇ ਸਿਰਫ਼ 1.9% ਹਨ। ਰਿਪੋਰਟ ਦੱਸਦੀ ਹੈ ਕਿ "ਸਿਰਫ਼ ਇਕ ਤਿਹਾਈ ਏਸ਼ੀਅਨ ਪਾਤਰਾਂ ਨੂੰ ਕਿਸੇ ਹੋਰ ਏਸ਼ੀਅਨ ਨਾਲ ਗੱਲ ਕਰਦੇ ਹੋਏ ਵਿਖਾਇਆ ਗਿਆ" ਅਤੇ ਅੱਧੇ ਤੋਂ ਵੀ ਘੱਟ ਪਾਤਰਾਂ ਦੇ ਨਾਮ ਏਸ਼ੀਆਈ ਵਿਰਾਸਤ ਨੂੰ ਦਰਸਾਉਂਦੇ ਹਨ।"

ਫਾਊਂਡੇਸ਼ਨ ਕਹਿੰਦੀ ਹੈ ਕਿ ਬਦਲਾਅ ਸਿਰਫ਼ ਦਿਖਾਈ ਦੇਣ ਜਾਂ ਨੁਮਾਇੰਦਗੀ ਬਾਰੇ ਨਹੀਂ, ਸਗੋਂ ਆਰਥਿਕ ਮੌਕਿਆਂ ਬਾਰੇ ਵੀ ਹੈ। ਰਿਪੋਰਟ ਦੱਸਦੀ ਹੈ “ਸਕਰੀਨ ‘ਤੇ ਅਤੇ ਕੈਮਰੇ ਦੇ ਪਿੱਛੇ ਵਧੇਰੇ ਏਸ਼ੀਅਨ ਅਤੇ ਏਸ਼ੀਅਨ ਅਮਰੀਕੀ ਹੋਣ ਨਾਲ ਨਵੇਂ ਦਰਸ਼ਕ ਆ ਸਕਦੇ ਹਨ ਅਤੇ ਨਵੀਂ ਆਮਦਨ ਪੈਦਾ ਹੋ ਸਕਦੀ ਹੈ।”

ਏਸ਼ੀਅਨ ਅਮਰੀਕੀ ਹੁਣ ਸੰਯੁਕਤ ਰਾਜ ਦੀ ਆਬਾਦੀ ਦਾ 6.2% ਹਨ ਅਤੇ $1.3 ਟ੍ਰਿਲੀਅਨ ਦੀ ਮਾਰਕੀਟ ਦੀ ਨੁਮਾਇੰਦਗੀ ਕਰਦੇ ਹਨ। ਭਾਰਤੀ-ਅਮਰੀਕੀ ਨੁਮਾਇੰਦਗੀ ‘The Mindy Project’ (2008) ਵਿੱਚ ਗਈ, ਜੋ ਕਿ ਕਿਸੇ ਭਾਰਤੀ-ਅਮਰੀਕੀ ਮਹਿਲਾ ਦੁਆਰਾ ਬਣਾਈ ਅਤੇ ਅਭਿਨਿਤ ਪਹਿਲੀ ਅਮਰੀਕੀ ਟੀਵੀ ਸੀਰੀਜ਼ ਸੀ।

TAAF ਚੇਤਾਵਨੀ ਦਿੰਦਾ ਹੈ ਕਿ ਘੱਟ ਨੁਮਾਇੰਦਗੀ ਦੇ ਸਮਾਜਿਕ ਨੁਕਸਾਨ ਹੁੰਦੇ ਹਨ। ਇਸ ਦੇ 2025 STAATUS Index ਵਿੱਚ ਪਾਇਆ ਗਿਆ ਕਿ 42 ਪ੍ਰਤੀਸ਼ਤ ਅਮਰੀਕੀ ਇੱਕ ਵੀ ਪ੍ਰਸਿੱਧ ਏਸ਼ੀਆਈ ਅਮਰੀਕੀ ਦਾ ਨਾਮ ਨਹੀਂ ਦੱਸ ਸਕੇ ਅਤੇ ਬਹੁਤ ਸਾਰੇ ਜਿਨ੍ਹਾਂ ਨੇ ਨਾਮ ਲਿਆ, ਉਨ੍ਹਾਂ ਨੇ ਮਾਰਸ਼ਲ ਆਰਟਿਸਟਾਂ ਵਰਗੇ ਰੂੜ੍ਹੀਵਾਦੀ ਧਾਰਨਾਵਾਂ ਦਾ ਹਵਾਲਾ ਦਿੱਤਾ।

ਚੁਣੌਤੀਆਂ ਦੇ ਬਾਵਜੂਦ, TAAF ਨਤੀਜਾ ਕੱਢਦਾ ਹੈ ਕਿ ਵਿਭਿੰਨਤਾ ਵਪਾਰ ਲਈ ਵੀ ਵਧੀਆ ਹੈ। ਰਿਪੋਰਟ ਦੱਸਦੀ ਹੈ ਹਾਲੀਵੁੱਡ, ਹੁਣ ਇਕ ਨਵੇਂ ਮੋੜ 'ਤੇ ਪਹੁੰਚ ਗਿਆ ਹੈ। “ਏਸ਼ੀਅਨ ਅਤੇ ਏਸ਼ੀਅਨ ਅਮਰੀਕੀ ਕਹਾਣੀਆਂ 'ਚ ਨਿਵੇਸ਼ ਕਰਨਾ ਸਿਰਫ਼ ਪਹਿਲ ਨਹੀਂ, ਇਹ ਇਕ ਵਿਕਾਸ ਰਣਨੀਤੀ ਹੈ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video