ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਕਪਿਲ ਸ਼ਰਮਾ ਦੇ ਕਨੇਡਾ ਸਥਿਤ 'ਕੈਪਸ ਕੈਫੇ' 'ਤੇ ਵੀਰਵਾਰ ਸਵੇਰੇ ਦੁਬਾਰਾ ਫਾਇਰਿੰਗ ਹੋਈ। ਕੈਫੇ 'ਤੇ 9-10 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਬਾਹਰਲੇ ਕੱਚ ਟੁੱਟ ਗਏ ਅਤੇ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਬਣ ਗਏ। ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਗੈਂਗਸਟਰ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਦਸ ਦਈਏ ਕਿ ਕਪਿਲ ਸ਼ਰਮਾ ਦੇ ਕੈਫੇ ਕੈਪਸ 'ਤੇ ਫਾਇਰਿੰਗ ਦੀ ਇਹ ਤੀਜੀ ਘਟਨਾ ਹੈ। ਫਾਇਰਿੰਗ ਦੀ ਇਸ ਘਟਨਾ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇੱਕ ਹਮਲਾਵਰ ਕਾਰ ਦੇ ਅੰਦਰੋਂ ਹੀ ਤਾਬੜਤੋੜ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।
ਕਪਿਲ ਸ਼ਰਮਾ ਦੇ ਕਨੇਡਾ ਵਾਲੇ ਕੈਫੇ 'ਤੇ ਇਸ ਸਾਲ ਪਹਿਲੀ ਵਾਰ 10 ਜੁਲਾਈ ਨੂੰ ਅਤੇ ਦੂਜੀ ਵਾਰ 7 ਅਗਸਤ ਨੂੰ ਫਾਇਰਿੰਗ ਹੋਈ ਸੀ। ਦੋਵਾਂ ਵਾਰ ਫਾਇਰਿੰਗ ਵਿੱਚ ਕੈਫੇ ਦੀਆਂ ਖਿੜਕੀਆਂ ਦੇ ਕੱਚ ਟੁੱਟ ਗਏ ਸਨ। ਇਸ ਹਮਲੇ ਤੋਂ ਬਾਅਦ ਕੈਫੇ ਕਈ ਦਿਨ ਬੰਦ ਰਿਹਾ ਸੀ। ਉਥੇ ਹੀ ਭਾਰਤ ਵਿੱਚ ਵੀ ਕਪਿਲ ਸ਼ਰਮਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ, ਜਿਸ ਵਿੱਚ ਗੈਂਗਸਟਰ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ। ਪੋਸਟ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਕੀਤਾ ਗਿਆ। ਕੁਲਵੀਰ ਸਿੱਧੂ ਦੇ ਫੇਸਬੁੱਕ ਹੈਂਡਲ ਤੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ: 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਰੀ 'ਚ Kaps Cafe 'ਤੇ ਤੀਜੀ ਵਾਰ ਫਾਇਰਿੰਗ ਹੋਈ ਹੈ, ਉਸਦੀ ਜ਼ਿੰਮੇਵਾਰੀ ਮੈਂ, ਕੁਲਵੀਰ ਸਿੱਧੂ ਅਤੇ ਗੋਲਡੀ ਢਿੱਲੋਂ ਲੈਂਦੇ ਹਾਂ। ਸਾਡਾ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਵਿਵਾਦ ਹੈ, ਉਹ ਸਾਡੇ ਕੋਲੋਂ ਦੂਰ ਰਹਿਣ। ਜਿਹੜੇ ਲੋਕ ਗੈਰਕਾਨੂੰਨੀ ਕੰਮ ਕਰਦੇ ਹਨ, ਲੋਕਾਂ ਤੋਂ ਕੰਮ ਕਰਵਾਕੇ ਪੈਸੇ ਨਹੀਂ ਦਿੰਦੇ, ਉਹ ਵੀ ਤਿਆਰ ਰਹਿਣ। ਜੋ ਵੀ ਬਾਲੀਵੁੱਡ ਵਿੱਚ ਧਰਮ ਦੇ ਖਿਲਾਫ ਗੱਲ ਕਰਦੇ ਹਨ, ਉਹ ਵੀ ਤਿਆਰ ਰਹਿਣ। ਗੋਲੀ ਕਿੱਥੋਂ ਵੀ ਆ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।'
ਇਸ ਤੋਂ ਪਹਿਲਾਂ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਕਨੇਡਾ ਸਥਿਤ ਕੈਫੇ 'ਤੇ ਹੋਈ ਫਾਇਰਿੰਗ ਹਰਜੀਤ ਸਿੰਘ ਨੇ ਲਈ ਸੀ। ਉਸਨੇ ਦਾਅਵਾ ਕੀਤਾ ਸੀ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਨਿਹੰਗ ਸਿੱਖਾਂ 'ਤੇ 'ਮਜ਼ਾਕੀਆ' ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦਾ 'Kap's Cafe' ਸਰੀ, ਕੈਨੇਡਾ ਵਿੱਚ 7 ਜੁਲਾਈ, 2025 ਨੂੰ ਖੁਲਿਆ ਸੀ।
ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਵੀ ਸਲਮਾਨ ਖਾਨ ਨੂੰ ਕਾਲੇ ਹਿਰਣ ਦੇ ਸ਼ਿਕਾਰ ਮਾਮਲੇ ਵਿੱਚ ਧਮਕਾ ਚੁੱਕੀ ਹੈ। ਇਹ ਗੈਂਗ ਸਿੱਧੂ ਮੂਸੇ ਵਾਲਾ ਕਤਲਕਾਂਡ ਵਿੱਚ ਵੀ ਸ਼ਾਮਿਲ ਸੀ। ਗੋਲਡੀ ਢਿੱਲੋਂ ਨੂੰ ਗੈਂਗ ਦਾ ਅਮਰੀਕਾ-ਕੈਨੇਡਾ ਆਪਰੈਟਿਵ ਦੱਸਿਆ ਜਾ ਰਿਹਾ ਹੈ। ਸਰੀ ਪੁਲਿਸ ਸਰਵਿਸ (SPS) ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕੁਲਵੀਰ ਸਿੱਧੂ ਦੇ ਨਾਂ ਵਾਲੇ ਫੇਸਬੁੱਕ ਹੈਂਡਲ ਤੋਂ ਕੀਤੀ ਗਈ ਪੋਸਟ ਸਬੰਧੀ ਜਾਂਚ ਕਰ ਰਹੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੁਲਿਸ ਕੈਫੇ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਕੁਝ ਚਸ਼ਮਦੀਦਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ।
ਇਸ ਤੋਂ ਪਹਿਲਾਂ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਕਨੇਡਾ ਸਥਿਤ ਕੈਫੇ 'ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਆਪਰੇਟਿਵ ਹਰਜੀਤ ਸਿੰਘ ਲੱਡੀ ਨੇ ਲਈ ਸੀ। ਉਸਨੇ ਦਾਅਵਾ ਕੀਤਾ ਸੀ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਨਿਹੰਗ ਸਿੱਖਾਂ 'ਤੇ 'ਮਜ਼ਾਕੀਆ' ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦਾ 'Kap's Cafe' ਸਰੀ, ਕੈਨੇਡਾ ਵਿੱਚ 7 ਜੁਲਾਈ, 2025 ਨੂੰ ਖੁਲਿਆ ਸੀ।
ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਵੀ ਸਲਮਾਨ ਖਾਨ ਨੂੰ ਕਾਲੇ ਹਿਰਣ ਦੇ ਸ਼ਿਕਾਰ ਮਾਮਲੇ ਵਿੱਚ ਧਮਕਾ ਚੁੱਕੀ ਹੈ। ਇਹ ਗੈਂਗ ਸਿੱਧੂ ਮੂਸੇ ਵਾਲਾ ਕਤਲਕਾਂਡ ਵਿੱਚ ਵੀ ਸ਼ਾਮਿਲ ਸੀ। ਗੋਲਡੀ ਢਿੱਲੋਂ ਨੂੰ ਗੈਂਗ ਦਾ ਅਮਰੀਕਾ-ਕੈਨੇਡਾ ਆਪਰੈਟਿਵ ਦੱਸਿਆ ਜਾ ਰਿਹਾ ਹੈ। ਸਰੀ ਪੁਲਿਸ ਸਰਵਿਸ (SPS) ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕੁਲਵੀਰ ਸਿੱਧੂ ਦੇ ਨਾਂ ਵਾਲੇ ਫੇਸਬੁੱਕ ਹੈਂਡਲ ਤੋਂ ਕੀਤੀ ਗਈ ਪੋਸਟ ਸਬੰਧੀ ਜਾਂਚ ਕਰ ਰਹੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੁਲਿਸ ਕੈਫੇ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਕੁਝ ਚਸ਼ਮਦੀਦਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login