ਅਮਰੀਕਾ ਵਿੱਚ ਖਸਰੇ ਦਾ ਕਹਿਰ / IANS File photo
ਅਮਰੀਕਾ ਦੇ ਸੈਂਟਰਜ਼ ਫ਼ੋਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਸਾਲ 2025 ਦੌਰਾਨ ਅਮਰੀਕਾ ਵਿੱਚ 2,000 ਤੋਂ ਵੱਧ ਖਸਰੇ (ਮੀਜ਼ਲਜ਼) ਦੇ ਮਾਮਲੇ ਦਰਜ ਕੀਤੇ ਗਏ, ਜੋ ਕਿ 1992 ਤੋਂ ਬਾਅਦ ਸਭ ਤੋਂ ਵੱਧ ਸਾਲਾਨਾ ਗਿਣਤੀ ਹੈ।
30 ਦਸੰਬਰ ਤੱਕ ਦੇਸ਼ ਭਰ ਵਿੱਚ ਕੁੱਲ 2,065 ਖਸਰੇ ਦੇ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਲਗਭਗ 11 ਫ਼ੀਸਦੀ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। CDC ਅਨੁਸਾਰ, ਇਹ ਮਾਮਲੇ ਅਮਰੀਕਾ ਦੇ 44 ਰਾਜਾਂ ਅਤੇ ਖੇਤਰਾਂ ਵਿੱਚ ਰਿਪੋਰਟ ਹੋਏ, ਨਾਲ ਹੀ ਕੁਝ ਕੇਸ ਅੰਤਰਰਾਸ਼ਟਰੀ ਯਾਤਰੀਆਂ ਵਿੱਚ ਵੀ ਪਾਏ ਗਏ।
ਇਹ ਅੰਕੜਾ 1992 ਤੋਂ ਬਾਅਦ ਸਭ ਤੋਂ ਵੱਡਾ ਹੈ, ਜਦੋਂ ਦੇਸ਼ ਭਰ ਵਿੱਚ 2,126 ਖਸਰੇ ਦੇ ਮਾਮਲੇ ਦਰਜ ਹੋਏ ਸਨ। CDC ਦੇ ਮੁਤਾਬਕ, 2025 ਵਿੱਚ 49 ਆਉਟਬ੍ਰੇਕ (ਫੈਲਾਵ) ਰਿਪੋਰਟ ਹੋਏ ਹਨ। 5 ਤੋਂ 19 ਸਾਲ ਦੀ ਉਮਰ ਦੇ ਬੱਚੇ ਅਤੇ ਕਿਸ਼ੋਰ ਸਭ ਤੋਂ ਵੱਧ ਪ੍ਰਭਾਵਿਤ ਰਹੇ, ਜੋ ਕਿ ਕੁੱਲ ਕੇਸਾਂ ਦਾ ਲਗਭਗ 42 ਫ਼ੀਸਦੀ ਬਣਦੇ ਹਨ। ਰਿਪੋਰਟਾਂ ਮੁਤਾਬਕ ਸਾਲ 2025 ਦੌਰਾਨ ਅਮਰੀਕਾ ਵਿੱਚ ਖਸਰੇ ਕਾਰਨ ਤਿੰਨ ਮੌਤਾਂ ਦੀ ਪੁਸ਼ਟੀ ਵੀ ਹੋਈ।
CDC ਨੇ ਦੱਸਿਆ, “ਸਾਲ 2000 ਵਿੱਚ ਅਮਰੀਕਾ ਵਿੱਚ ਖਸਰੇ ਦੀ ਬਿਮਾਰੀ ਖਤਮ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸਦਾ ਅਰਥ ਇਹ ਹੈ ਕਿ “ਦੇਸ਼ ਦੇ ਅੰਦਰ ਖਸਰਾ ਨਹੀਂ ਸੀ ਅਤੇ ਨਵੇਂ ਕੇਸ ਸਿਰਫ਼ ਉਸ ਵੇਲੇ ਮਿਲਦੇ ਸਨ, ਜਦੋਂ ਕੋਈ ਵਿਅਕਤੀ ਵਿਦੇਸ਼ ਵਿੱਚ ਸੰਕਰਮਿਤ ਹੋ ਕੇ ਵਾਪਸ ਆਉਂਦਾ ਸੀ।”
ਪਿਛਲੇ ਸਾਲ ਖਸਰੇ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ, ਜਨਤਕ ਸਿਹਤ ਵਿਸ਼ੇਸ਼ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਜਲਦੀ ਹੀ ਆਪਣਾ “ਖਸਰਾ ਮੁਕਤ” ਦਰਜਾ ਗੁਆ ਸਕਦਾ ਹੈ, ਜਿਵੇਂ ਕਿ ਨਵੰਬਰ 2025 ਵਿੱਚ ਕੈਨੇਡਾ ਨਾਲ ਹੋਇਆ ਸੀ।
ਦਸ ਦਈਏ ਕਿ ਖਸਰਾ ਇੱਕ ਬਹੁਤ ਹੀ ਛੂਤਵਾਲੀ ਬਿਮਾਰੀ ਹੈ ਜੋ ਵਾਇਰਸ ਰਾਹੀਂ ਫੈਲਦੀ ਹੈ। ਇਹ ਬਿਮਾਰੀ ਉਸ ਵੇਲੇ ਆਸਾਨੀ ਨਾਲ ਫੈਲਦੀ ਹੈ, ਜਦੋਂ ਸੰਕਰਮਿਤ ਵਿਅਕਤੀ ਸਾਹ ਲੈਂਦਾ, ਖੰਘਦਾ ਜਾਂ ਛਿੱਕ ਮਾਰਦਾ ਹੈ। ਇਹ ਗੰਭੀਰ ਬਿਮਾਰੀ ਕਈ ਵਾਰ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਖਸਰਾ ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਇਹ ਬੱਚਿਆਂ ਵਿੱਚ ਸਭ ਤੋਂ ਵੱਧ ਆਮ ਹੈ। ਇਹ ਬਿਮਾਰੀ ਪਹਿਲਾਂ ਸਾਹ ਨਾਲ ਸੰਬੰਧਿਤ ਨਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਫਿਰ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਜਾਂਦੀ ਹੈ। ਇਸ ਦੇ ਲੱਛਣਾਂ ਵਿੱਚ ਤੇਜ਼ ਬੁਖ਼ਾਰ, ਖੰਘ, ਨੱਕ ਵਗਣਾ ਅਤੇ ਸਰੀਰ ਭਰ ’ਤੇ ਦਾਣੇਦਾਰ ਖੁਜਲੀ ਸ਼ਾਮਲ ਹਨ।
ਖਸਰੇ ਤੋਂ ਬਚਾਅ ਅਤੇ ਇਸਨੂੰ ਹੋਰਨਾਂ ਤੱਕ ਫੈਲਣ ਤੋਂ ਰੋਕਣ ਲਈ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਟੀਕਾ ਸੁਰੱਖਿਅਤ ਹੈ ਅਤੇ ਸਰੀਰ ਨੂੰ ਵਾਇਰਸ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਖਸਰੇ ਦੇ ਲੱਛਣ ਆਮ ਤੌਰ ’ਤੇ ਵਾਇਰਸ ਨਾਲ ਸੰਪਰਕ ਤੋਂ 10 ਤੋਂ 14 ਦਿਨਾਂ ਬਾਅਦ ਸ਼ੁਰੂ ਹੁੰਦੇ ਹਨ। ਸਭ ਤੋਂ ਸਪਸ਼ਟ ਲੱਛਣ ਸਰੀਰ ’ਤੇ ਹੋਣ ਵਾਲੀ ਖੁਜਲੀ ਹੁੰਦੀ ਹੈ। ਸ਼ੁਰੂਆਤੀ ਲੱਛਣ ਆਮ ਤੌਰ ’ਤੇ 4 ਤੋਂ 7 ਦਿਨ ਤੱਕ ਰਹਿੰਦੇ ਹਨ, ਜਿਨ੍ਹਾਂ ਵਿੱਚ ਨੱਕ ਵਗਣਾ, ਖੰਘ, ਲਾਲ ਅਤੇ ਪਾਣੀ ਵਾਲੀਆਂ ਅੱਖਾਂ ਅਤੇ ਛੋਟੇ ਚਿੱਟੇ ਦਾਗ ਸ਼ਾਮਲ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login