ADVERTISEMENT

ADVERTISEMENT

ਜੇਡੀ ਵੈਂਸ ਨੇ ਸਮੂਹਿਕ ਪ੍ਰਵਾਸ ਦੀ ਕੀਤੀ ਨਿੰਦਾ, ਆਲੋਚਕਾਂ ਨੇ ਕੀਤਾ ਪਲਟਵਾਰ

ਆਲੋਚਕਾਂ ਨੇ ਵੈਂਸ ਦੇ ਸਹੁਰਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉਸ ਦੇ ਇਸ ਰੁਖ ਲਈ ਵੈਂਸ ਦਾ ਮਜ਼ਾਕ ਉਡਾਇਆ

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ / REUTERS/Kevin Lamarque

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸਮੂਹਿਕ ਪ੍ਰਵਾਸ ਨੂੰ ‘ਅਮਰੀਕੀ ਸੁਪਨੇ ਦੀ ਚੋਰੀ’ ਦੱਸ ਕੇ ਵਿਵਾਦ ਅਤੇ ਬਹਿਸ ਛੇੜ ਦਿੱਤੀ ਹੈ। ਲੁਈਸਿਆਨਾ ਵਿੱਚ ICE ਛਾਪਿਆਂ ਦੀ ਪ੍ਰਸ਼ੰਸਾ ਕਰਦੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਵੈਂਸ ਨੇ ਕਿਹਾ ਕਿ ਵੱਡੇ ਪੱਧਰ ਦੀ ਇਮੀਗ੍ਰੇਸ਼ਨ, ਅਮਰੀਕੀਆਂ ਤੋਂ ਮੌਕੇ ਖੋਹ ਲੈਂਦੀ ਹੈ ਅਤੇ ਇਸ ਕਾਰਨ ਇਹ ਅਮਰੀਕੀ ਸੁਪਨੇ ਦੇ ਮੁੱਖ ਸਿਧਾਂਤਾਂ ਦੇ ਉਲਟ ਹੈ।

ਉਨ੍ਹਾਂ ਕਿਹਾ, “ਸਮੂਹਿਕ ਇਮੀਗ੍ਰੇਸ਼ਨ ਅਮਰੀਕੀ ਸੁਪਨੇ ਦੀ ਚੋਰੀ ਹੈ। ਇਹ ਹਮੇਸ਼ਾ ਇਸੇ ਤਰ੍ਹਾਂ ਹੀ ਰਿਹਾ ਹੈ ਅਤੇ ਹਰ ਪੋਜੀਸ਼ਨ ਪੇਪਰ, ਥਿੰਕ ਟੈਂਕ ਲੇਖ, ਅਤੇ ਆਰਥਿਕ ਅਧਿਐਨ ਉਹਨਾਂ ਲੋਕਾਂ ਦੁਆਰਾ ਹੀ ਫੰਡ ਕੀਤਾ ਗਿਆ ਹੈ ਜੋ ਪੁਰਾਣੇ ਸਿਸਟਮ ਤੋਂ ਧਨ ਕਮਾ ਰਹੇ ਹਨ।”

ਜਿੱਥੇ ਕੁਝ ਐਕਸ ਯੂਜ਼ਰਾਂ ਨੇ ਵੈਂਸ ਨਾਲ ਸਹਿਮਤੀ ਜਤਾਈ, ਉੱਥੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਬਿਆਨ ਵਿੱਚ ਮੌਜੂਦ ਸਪਸ਼ਟ ਪੱਖਪਾਤ ਦੀ ਨਿੰਦਾ ਕੀਤੀ। ਕਈ ਯੂਜ਼ਰਾਂ ਨੇ ਉਹਨਾਂ ਦੀ ਪਤਨੀ ਉਸ਼ਾ ਵੈਂਸ ਦੇ ਭਾਰਤੀ-ਅਮਰੀਕੀ ਪਰਿਵਾਰ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਵੈਂਸ ਦਾ ਮਜ਼ਾਕ ਉਡਾਇਆ ਅਤੇ ਕੈਪਸ਼ਨ ਲਿਖਿਆ, “ਵੈਂਸ ਦੇ 21 ਪਰਿਵਾਰਕ ਮੈਂਬਰ ਅਮਰੀਕੀ ਸੁਪਨਾ ‘ਚੋਰੀ’ ਕਰ ਰਹੇ ਹਨ।”

ਇੱਕ ਹੋਰ ਯੂਜ਼ਰ ਨੇ ਲਿਖਿਆ, “ਇਸਦਾ ਮਤਲਬ ਤਾਂ ਇਹ ਹੋਇਆ ਕਿ ਤੁਹਾਨੂੰ ਉਸ਼ਾ, ਉਸਦਾ ਭਾਰਤੀ ਪਰਿਵਾਰ ਅਤੇ ਆਪਣੇ ਦੋ- ਬੱਚਿਆਂ ਨੂੰ ਵਾਪਸ ਭਾਰਤ ਭੇਜਣਾ ਪਵੇਗਾ। ਜਦੋਂ ਤੁਸੀਂ ਹਵਾਈ ਟਿਕਟਾਂ ਖਰੀਦੋ, ਸਾਨੂੰ ਦੱਸਿਆ ਜਾਵੇ, ਆਪਣਾ ਉਦਾਹਰਨ ਆਪ ਬਣੋ।”



Comments

Related