ਪ੍ਰਤੀਨਿਧੀ ਪ੍ਰਮਿਲਾ ਜੈਪਾਲ / Staff Reporter
ਪ੍ਰਤੀਨਿਧੀ ਪ੍ਰਮਿਲਾ ਜੈਪਾਲ 14 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ PST ਤੱਕ ਵਰਚੁਅਲ ਇਮੀਗ੍ਰੇਸ਼ਨ ਜਸਟਿਸ ਰਜ਼ਿਸਟੈਂਸ ਲੈਬ ਟ੍ਰੇਨਿੰਗ ਦੀ ਮੇਜ਼ਬਾਨੀ ਕਰਨਗੇ। ‘ਪ੍ਰਮਿਲਾ ਫ਼ੋਰ ਕਾਂਗਰਸ’ ਦੁਆਰਾ ਆਯੋਜਿਤ ਇਹ ਇਵੈਂਟ ਦੇਸ਼-ਪੱਧਰ ‘ਤੇ ਹਰ ਕਿਸੇ ਲਈ ਖੁੱਲ੍ਹਾ ਹੈ ਅਤੇ ਆਨਲਾਈਨ ਕਰਵਾਇਆ ਜਾਵੇਗਾ। ਜੈਪਾਲ ਨੇ ਇਸ ਸੈਸ਼ਨ ਦੀ ਘੋਸ਼ਣਾ ਐਕਸ ‘ਤੇ ਕਰਦੇ ਹੋਏ ਲਿਖਿਆ, “ਸਾਡੇ ਕੋਲ ICE ਨੂੰ ਸਾਡੇ ਭਾਈਚਾਰਿਆਂ ਨੂੰ ਡਰਾਉਣ ਤੋਂ ਰੋਕਣ ਦੀ ਸ਼ਕਤੀ ਹੈ!” ਉਨ੍ਹਾਂ ਦੱਸਿਆ ਕਿ ਉਸਦੀ ਇਮੀਗ੍ਰੇਸ਼ਨ ਕੇਂਦ੍ਰਿਤ ਰਜ਼ਿਸਟੈਂਸ ਲੈਬ ਟ੍ਰੇਨਿੰਗ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਅਹਿੰਸਕ ਕਾਰਵਾਈ ਰਾਹੀਂ ਬਦਲਾਅ ਲਿਆਉਣ ਦੇ ਤਰੀਕੇ ਸਿਖਾਉਂਦੀ ਹੈ।
ਇਵੈਂਟ ਦੇ ਵੇਰਵੇ ਅਨੁਸਾਰ, ਇਹ ਟ੍ਰੇਨਿੰਗ ਉਹਨਾਂ ਲੋਕਾਂ ਲਈ ਹੈ ਜੋ ਟਰੰਪ ਪ੍ਰਸ਼ਾਸਨ ਦੇ ਪ੍ਰਵਾਸੀ ਭਾਈਚਾਰਿਆਂ 'ਤੇ ਹਮਲਾਵਰ, ਬਹੁਤ ਤੇਜ਼ੀ ਨਾਲ ਹੋ ਰਹੇ ਹਮਲਿਆਂ ਅਤੇ ICE ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਚਿੰਤਤ ਹਨ। ਸੈਸ਼ਨ ਦੌਰਾਨ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਇਤਿਹਾਸ, ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨੀਤੀ ਦੇ ਵਰਤੋਂ ਦੇ ਤਰੀਕੇ ਅਤੇ ਸੰਭਾਵਿਤ ਅਗਲੇ ਕਦਮਾਂ ਬਾਰੇ ਚਰਚਾ ਕੀਤੀ ਜਾਵੇਗੀ। ਜੈਪਾਲ ਇਸ ਚਰਚਾ ਦੀ ਅਗਵਾਈ ਕਰੇਗੀ।
ਆਯੋਜਕਾਂ ਦਾ ਕਹਿਣਾ ਹੈ ਕਿ ਟ੍ਰੇਨਿੰਗ ਵਿੱਚ ਖਾਸ ਕਾਰਵਾਈਆਂ ਵੀ ਸ਼ਾਮਲ ਹੋਣਗੀਆਂ ਜੋ ਹਾਜ਼ਰੀਨ ਪ੍ਰਵਾਸੀ ਭਾਈਚਾਰਿਆਂ ਦਾ ਸਮਰਥਨ ਕਰਨ ਅਤੇ ਅਹਿੰਸਕ ਅੰਦੋਲਨਾਂ ਵਿੱਚ ਸ਼ਾਮਲ ਹੋਣ ਲਈ ਉਨਾਂ ਨੂੰ ਪ੍ਰੇਰਿਤ ਵੀ ਕਰ ਸਕਦੀਆਂ ਹਨ। ਪ੍ਰੋਗਰਾਮ ਵਿੱਚ ਇੰਟਰੈਕਟਿਵ ਸੈਗਮੈਂਟ ਅਤੇ ਸਮੂਹਿਕ ਚਰਚਾ ਵੀ ਸ਼ਾਮਲ ਹੈ।
ਜੈਪਾਲ ਦੀ ਟੀਮ ਸਮਰਥਕਾਂ ਨੂੰ ਮੇਜ਼ਬਾਨੀ ਕਰਨ ਲਈ ਵੀ ਉਤਸ਼ਾਹਿਤ ਕਰ ਰਹੀ ਹੈ। ਇੱਕ ਸਾਈਨ-ਅੱਪ ਫਾਰਮ ਲੋਕਾਂ ਨੂੰ ਮੁੱਖ ਵਰਚੁਅਲ ਸੈਸ਼ਨ ਦੇ ਨਾਲ-ਨਾਲ "ਵਿਅਕਤੀਗਤ ਤੌਰ 'ਤੇ ਰਜਿਸਟੈਂਸ ਲੈਬ ਟ੍ਰੇਨਿੰਗ ਦੀ ਮੇਜ਼ਬਾਨੀ" ਕਰਨ ਲਈ ਭਰਨਾ ਪੈਣਾ ਹੈ।
ਮੇਜ਼ਬਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਦੇਸ਼ ਭਰ ਵਿੱਚ ਇੱਕੋ ਸਮੇਂ ਹੋ ਰਹੇ ਦਰਜਨਾਂ ਹੋਰ ਸਿਖਲਾਈ ਸੈਸ਼ਨਾਂ ਦਾ ਹਿੱਸਾ ਹੋਣਗੇ। ਫਾਰਮ ਜਮ੍ਹਾਂ ਹੋਣ ਤੋਂ ਬਾਅਦ, ਆਯੋਜਕ ਇਵੈਂਟ ਤੋਂ ਪਹਿਲਾਂ ਏਜੰਡਾ, ਚਰਚਾ ਗਾਈਡਾਂ ਅਤੇ ਗਰੁੱਪ ਐਕਸ਼ਨ ਦੇ ਵਿਚਾਰ ਭੇਜਣਗੇ। ਹਿਦਾਇਤਾਂ ਵਿੱਚ ਮੇਜ਼ਬਾਨਾਂ ਨੂੰ ਇੱਕ ਢੁਕਵੀਂ ਥਾਂ ਚੁਣਨ, ਆਡੀਓ ਅਤੇ ਵੀਡੀਓ ਸਮਰੱਥਾ ਯਕੀਨੀ ਬਣਾਉਣ ਅਤੇ ਟ੍ਰੇਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਜ਼ੋ-ਸਾਮਾਨ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login