ADVERTISEMENT

ADVERTISEMENT

ਟਰੰਪ ਦੇ ਅਧੀਨ ਵੱਧਦੀਆਂ ਤਨਖਾਹਾਂ ਅਤੇ ਘੱਟਦੀਆਂ ਮੋਰਟਗੇਜ ਦਰਾਂ ਦੀ ਵ੍ਹਾਈਟ ਹਾਊਸ ਵੱਲੋਂ ਸ਼ਲਾਘਾ

ਲੈਵਿਟ ਨੇ ਕਿਹਾ, “ਅਮਰੀਕੀ ਪਹਿਲਾਂ ਨਾਲੋਂ ਜ਼ਿਆਦਾ ਕਮਾ ਰਹੇ ਹਨ ਅਤੇ ਜ਼ਿਆਦਾ ਖਰਚ ਕਰ ਰਹੇ ਹਨ।”

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ / Wikipedia

ਸੋਮਵਾਰ ਨੂੰ ਵਾਈਟ ਹਾਉਸ ਵੱਲੋਂ ਕਿਹਾ ਗਿਆ ਕਿ ਘੱਟ ਰਹੀਆਂ ਮੋਰਟਗੇਜ ਦਰਾਂ, ਸਸਤਾ ਹੋਇਆ ਪੈਟਰੋਲ ਅਤੇ ਰਿਕਾਰਡ ਹਾਈ ਸਟਾਕ ਮਾਰਕੀਟ ਦਰਸਾਉਂਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਅਰਥਵਿਵਸਥਾ ਨੂੰ “ਫਿਰ ਤੋਂ ਨਵੇਂ ਸਿਰੇ ‘ਚ ਚਮਕਾ ਰਹੇ ਹਨ।“ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਸਕਾਰਾਤਮਕ ਆਰਥਿਕ ਅੰਕੜੇ ਲਗਾਤਾਰ ਆ ਰਹੇ ਹਨ।“ ਉਹਨਾਂ ਕਿਹਾ, "ਅਮਰੀਕੀ ਲੋਕਾਂ ਦਾ ਭਰੋਸਾ ਅਰਥਵਿਵਸਥਾ ਵਿੱਚ ਅਤੇ ਦੇਸ਼ ਵਿੱਚ ਮੁੜ ਕਾਇਮ ਹੋ ਗਿਆ ਹੈ ਅਤੇ ਹੋਰ ਵੀ ਵਧ ਰਿਹਾ ਹੈ।"

ਮੋਰਟਗੇਜ ਦਰਾਂ ਤਿੰਨ ਸਾਲਾਂ ਦੀ ਸਭ ਤੋਂ ਘੱਟ ਪੱਧਰ 'ਤੇ ਆ ਗਈਆਂ ਹਨ, ਜਿਸ ਕਾਰਨ ਨਵੇਂ ਘਰ ਖਰੀਦਣ ਵਾਲਿਆਂ ਨੂੰ ਮਹੀਨੇ ਵਿੱਚ ਲਗਭਗ $250, ਸਾਲਾਨਾ ਲਗਭਗ $3,000 ਦੀ ਬਚਤ ਹੋ ਰਹੀ ਹੈ। ਲੈਵਿਟ ਨੇ ਕਿਹਾ , "ਰਾਸ਼ਟਰਪਤੀ ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਮੋਰਟਗੇਜ ਦਰਾਂ ਮੁੜ ਰਿਕਾਰਡ ਤੌਰ 'ਤੇ ਘਟਣ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨਾਂ ਦੇ ਪਹਿਲੇ ਕਾਰਜਕਾਲ ਵਿੱਚ ਹੋਇਆ ਸੀ।“ 

ਪੈਟਰੋਲ ਦੀਆਂ ਕੀਮਤਾਂ ਵੀ ਘਟੀਆਂ ਹਨ। ਲੈਵਿਟ ਨੇ ਇਸ ਦਾ ਸਿਹਰਾ ਵੀ ਟਰੰਪ ਦੀ "ਊਰਜਾ ਖੇਤਰ ਵਿੱਚ ਆਤਮਨਿਰਭਰਤਾ" ਨੂੰ ਦਿੱਤਾ, ਇਹ ਕਹਿੰਦੇ ਹੋਏ ਕਿ ਅਮਰੀਕੀ ਹੁਣ 2005 ਤੋਂ ਬਾਅਦ ਈਂਧਨ 'ਤੇ ਆਪਣੀ ਆਮਦਨ ਦਾ ਸਭ ਤੋਂ ਘੱਟ ਹਿੱਸਾ ਖਰਚ ਕਰ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਨਵੀਂ ਕਾਰ ਨੂੰ ਚਲਾਉਣ ਅਤੇ ਉਸ ਦਾ ਮਾਲਕ ਹੋਣ ਦੀ ਲਾਗਤ ਲਗਭਗ 6% ਘੱਟ ਗਈ ਹੈ। ਲੈਵਿਟ ਨੇ ਕਿਹਾ, “ਅਮਰੀਕੀ ਪਹਿਲਾਂ ਨਾਲੋਂ ਜ਼ਿਆਦਾ ਕਮਾ ਰਹੇ ਹਨ ਅਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਖਰਚ ਕਰ ਰਹੇ ਹਨ।”

ਉਨ੍ਹਾਂ ਨੇ ਕਿਹਾ, "ਜਦੋਂ ਜੋਅ ਬਾਈਡਨ ਦੇ ਕਾਰਜਕਾਲ ਦੌਰਾਨ ਲਗਾਤਾਰ 26 ਮਹੀਨੇ ਤੱਕ ਮਹਿੰਗਾਈ ਨੇ ਤਨਖਾਹਾਂ ਨੂੰ ਘਟਾਇਆ ਤਾਂ ਉਸਦੇ ਮੁਕਾਬਲੇ ਵਿੱਚ ਰਾਸ਼ਟਰਪਤੀ ਟਰੰਪ ਦੇ ਦਫ਼ਤਰ ਸੰਭਾਲਣ ਤੋਂ ਬਾਅਦ ਲਗਭਗ ਹਰ ਮਹੀਨੇ ਤਨਖਾਹਾਂ ਵਿੱਚ ਵਾਧਾ ਹੋਇਆ ਹੈ।“ ਲੈਵਿਟ ਨੇ ਕਿਹਾ ਕਿ ਨੀਲੇ ਕਾਲਰ ਵਾਲਿਆਂ ਦੀ ਤਨਖਾਹ ਛੇ ਦਹਾਕਿਆਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਇਲੈਕਸ਼ਨ ਡੇਅ ਤੋਂ ਲੈ ਕੇ ਐੱਸਐਂਡਪੀ 500 ਲਗਭਗ 15% ਅਤੇ ਨੈਸਡੈਕ 21% ਤੋਂ ਵੱਧ ਵਧ ਚੁੱਕੇ ਹਨ। ਲੈਵਿਟ ਨੇ ਕਿਹਾ ਕਿ "ਰਾਸ਼ਟਰਪਤੀ ਟਰੰਪ ਨੇ ਆਪਣੀ ਪਹਿਲੀ ਮਿਆਦ ਵਿੱਚ ਦੁਨੀਆ ਦੀ ਇਤਿਹਾਸਕ ਤੌਰ 'ਤੇ ਸਭ ਤੋਂ ਮਹਾਨ ਅਰਥਵਿਵਸਥਾ ਬਣਾਈ ਸੀ ਅਤੇ ਅਸੀਂ ਵੇਖ ਰਹੇ ਹਾਂ ਕਿ ਉਹ ਇਸਨੂੰ ਫਿਰ ਤੋਂ ਦੁਹਰਾ ਰਹੇ ਹਨ।”

Comments

Related