ADVERTISEMENTs

ਭਾਰਤ-ਪਾਕਿਸਤਾਨ ਯੁੱਧ ਰੋਕਣ ਦਾ ਟਰੰਪ ਨੇ ਫਿਰ ਕੀਤਾ ਦਾਅਵਾ

ਟਰੰਪ ਨੇ ਇਸ ਘਟਨਾ ਨੂੰ ਆਪਣੇ ਕਾਰਜਕਾਲ ਦੌਰਾਨ ਹੱਲ ਕੀਤੇ ਕਈ ਵੱਡੇ ਅੰਤਰਰਾਸ਼ਟਰੀ ਵਿਵਾਦਾਂ ਵਿੱਚੋਂ ਇੱਕ ਦੱਸਿਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਵੱਡਾ ਫੌਜੀ ਟਕਰਾਅ ਹੋਇਆ ਸੀ, ਜੋ ਪ੍ਰਮਾਣੂ ਯੁੱਧ ਤਕ ਪਹੁੰਚ ਗਿਆ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਇਸਨੂੰ ਰੋਕ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ,"ਜੇ ਤੁਸੀਂ ਪਾਕਿਸਤਾਨ ਅਤੇ ਭਾਰਤ ਵੱਲ ਦੇਖੋ, ਤਾਂ ਉਸ ਸਮੇਂ ਜਹਾਜ਼ਾਂ ਨੂੰ ਡੇਗਿਆ ਜਾ ਰਿਹਾ ਸੀ, 6-7 ਜਹਾਜ਼ਾਂ ਨੂੰ ਡੇਗਿਆ ਗਿਆ ਸੀ। ਉਹ ਸ਼ਾਇਦ ਪ੍ਰਮਾਣੂ ਯੁੱਧ ਲਈ ਵੀ ਤਿਆਰ ਸਨ। ਅਸੀਂ ਇਸਦਾ ਹੱਲ ਕੱਢ ਲਿਆ।"

ਟਰੰਪ ਨੇ ਇਸ ਘਟਨਾ ਨੂੰ ਆਪਣੇ ਕਾਰਜਕਾਲ ਦੌਰਾਨ ਹੱਲ ਕੀਤੇ ਗਏ ਕਈ ਵੱਡੇ ਅੰਤਰਰਾਸ਼ਟਰੀ ਵਿਵਾਦਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਛੇ ਮਹੀਨਿਆਂ ਵਿੱਚ ਛੇ ਅਜਿਹੇ ਵੱਡੇ ਵਿਵਾਦਾਂ ਨੂੰ ਹੱਲ ਕਰ ਲਿਆ - ਜਿਨ੍ਹਾਂ ਵਿੱਚੋਂ ਇੱਕ ਜੰਗ 37 ਸਾਲਾਂ ਤੋਂ ਚੱਲ ਰਹੀ ਸੀ ਅਤੇ ਦੂਜੀ ਕਾਂਗੋ ਅਤੇ ਰਵਾਂਡਾ ਵਿਚਕਾਰ 31 ਸਾਲਾਂ ਤੋਂ ਚੱਲ ਰਹੀ ਸੀ।

ਮੌਜੂਦਾ ਯੂਕਰੇਨ ਯੁੱਧ 'ਤੇ ਬੋਲਦੇ ਹੋਏ, ਟਰੰਪ ਨੇ ਕਿਹਾ, "ਮੈਂ ਸੋਚਿਆ ਸੀ ਕਿ ਇਹ ਸ਼ਾਇਦ ਆਸਾਨ ਹੋਵੇਗਾ। ਇਸ ਯੁੱਧ ਦਾ ਕਦੇ ਕੋਈ ਮਤਲਬ ਨਹੀਂ ਸੀ। ਜੇ ਮੈਂ ਰਾਸ਼ਟਰਪਤੀ ਹੁੰਦਾ, ਤਾਂ ਇਹ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ।"

ਉਹਨਾਂ ਨੇ ਯੂਕਰੇਨ ਯੁੱਧ ਨੂੰ ਹਾਲ ਹੀ ਦੇ ਸਮੇਂ ਦਾ "ਸਭ ਤੋਂ ਮੁਸ਼ਕਲ" ਸੰਘਰਸ਼ ਦੱਸਿਆ ਅਤੇ ਦੁਬਾਰਾ ਦਾਅਵਾ ਕੀਤਾ ਕਿ ਉਸਦੀ ਅਗਵਾਈ ਵਿੱਚ ਯੁੱਧ ਨੂੰ ਰੋਕਿਆ ਜਾ ਸਕਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video