ADVERTISEMENTs

ਟਰੰਪ ਨੇ ਰਾਸ਼ਟਰ ਦੀ ਪੁਨਰ-ਸੁਰਜੀਤੀ ‘ਚ ਫੌਜੀ ਤਾਕਤ ਨੂੰ ਵਿਸ਼ਵਾਸ ਨਾਲ ਜੋੜਿਆ

ਟਰੰਪ ਨੇ ਕਿਹਾ: “ਜੇਕਰ ਕਿਸੇ ਦੇਸ਼ ਕੋਲ ਧਰਮ ਨਹੀਂ, ਵਿਸ਼ਵਾਸ ਨਹੀਂ, ਰੱਬ ਨਹੀਂ — ਤਾਂ ਚੰਗਾ ਦੇਸ਼ ਬਣਨਾ ਬਹੁਤ ਮੁਸ਼ਕਲ ਹੋਵੇਗਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Screengrab

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦੇਸ਼ ਦੀ ਵਧ ਰਹੀ ਫੌਜੀ ਤਾਕਤ ਨੂੰ "ਵਿਸ਼ਵਾਸ ਦਾ ਪੁਨਰ-ਸੁਰਜੀਤ” ਕਹਿ ਕੇ ਜੋੜਦਿਆਂ, ਇੱਕ ਨਵੀਂ ਰਾਸ਼ਟਰੀ ਪ੍ਰਾਰਥਨਾ ਮੁਹਿੰਮ ਦੀ ਘੋਸ਼ਣਾ ਕੀਤੀ। ਇਹ ਐਲਾਨ ਉਨ੍ਹਾਂ ਨੇ ਨੇਵੀ ਦੀ 250ਵੀਂ ਵਰ੍ਹੇਗੰਢ ਮਨਾਉਣ ਤੋਂ ਇੱਕ ਦਿਨ ਬਾਅਦ ਕੀਤਾ ਜਦੋਂ ਉਹ ਵਰਜੀਨੀਆ ਦੇ ਦੁਨੀਆ ਦੇ ਸਭ ਤੋਂ ਵੱਡੇ ਨੇਵਲ ਬੇਸ 'ਤੇ ਸਨ। ਟਰੰਪ ਨੇ ਕਿਹਾ ਕਿ “ਜੇਕਰ ਕਿਸੇ ਦੇਸ਼ ਕੋਲ ਧਰਮ ਨਹੀਂ, ਵਿਸ਼ਵਾਸ ਨਹੀਂ, ਰੱਬ ਨਹੀਂ — ਤਾਂ ਚੰਗਾ ਦੇਸ਼ ਬਣਨਾ ਬਹੁਤ ਮੁਸ਼ਕਲ ਹੋਵੇਗਾ। ਤੁਸੀਂ ਚੰਗੇ ਬਣਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਰੱਬ ਨੂੰ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਚੰਗੇ ਹੋ।”

ਨੌਰਫੋਕ ਨੇਵੀ ਬੇਸ ‘ਤੇ, ਰਾਸ਼ਟਰਪਤੀ ਨੇ ਜਹਾਜ਼ਾਂ ਤੇ ਪਾਇਲਟਾਂ ਨੂੰ ਉੱਚ ਗਤੀ ਨਾਲ ਪ੍ਰਦਰਸ਼ਨ ਕਰਦੇ ਦੇਖਿਆ ਅਤੇ ਉਨ੍ਹਾਂ ਦੀ ਨਿਪੁੰਨਤਾ ਨੂੰ "ਸ਼ਾਨਦਾਰ" ਕਿਹਾ। ਉਹਨਾਂ ਕਿਹਾ ਕਿ ਨੇਵੀ ਦਾ ਇਹ ਸ਼ਕਤੀਸ਼ਾਲੀ ਪ੍ਰਦਰਸ਼ਨ "ਸਭ ਤੋਂ ਤਾਕਤਵਰ ਦੇਸ਼" ਨੂੰ ਦਰਸਾਉਂਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਫੌਜ, ਪੁਲਿਸ ਅਤੇ ਅੱਗ ਬੁਝਾਉਣ ਵਾਲੇ ਵਿਭਾਗਾਂ ਵਿੱਚ ਭਰਤੀਆਂ "ਰਿਕਾਰਡ ਪੱਧਰ" ‘ਤੇ ਹਨ। ਹਰ ਫੌਜੀ ਵਿਭਾਗ ਭਰਿਆ ਹੋਇਆ ਹੈ — ਮਰੀਨਜ਼, ਨੇਵੀ, ਆਰਮੀ, ਏਅਰ ਫੋਰਸ, ਇੱਥੋਂ ਤੱਕ ਕਿ ਕੋਸਟ ਗਾਰਡ ਵੀ। 

ਉਹਨਾਂ ਦੇ ਬਿਆਨ ਵਿਚ ਧਾਰਮਿਕ ਅਤੇ ਰਾਜਨੀਤਿਕ ਦੋਹਾਂ ਤੱਤ ਮਿਲੇ ਹੋਏ ਸਨ, ਜਦੋਂ ਉਹਨਾਂ ਨੇ ਕਈ ਧਰਮਾਂ ਦੇ ਆਗੂਆਂ ਨੂੰ ਸ਼ਾਮਲ ਕਰਕੇ ਇੱਕ ਨਵੀਂ "ਪ੍ਰਾਰਥਨਾ ਮੁਹਿੰਮ" ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਅਮਰੀਕਾ ਦੀ ਫੌਜੀ ਸ਼ਕਤੀ ਦੇ ਨਾਲ-ਨਾਲ “ਨੈਤਿਕ ਮੂਲ ਨੂੰ ਮੁੜ ਤਿਆਰ ਕਰਨ ਲਈ ਹੈ।

ਟਰੰਪ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਇਹ ਮੁਹਿੰਮ "ਸਾਰੇ ਧਰਮਾਂ ਲਈ" ਹੈ। ਉਹਨਾਂ ਨੇ ਇਸਨੂੰ "ਵੰਡਣ ਦੀ ਬਜਾਏ ਵਿਸ਼ਵਾਸ ਰਾਹੀਂ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼" ਵਜੋਂ ਪੇਸ਼ ਕੀਤਾ। ਟਰੰਪ ਨੇ ਕਿਹਾ: “ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਜਦੋਂ ਕੋਈ ਰਾਸ਼ਟਰ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਗੁਆ ਲੈਂਦਾ ਹੈ, ਤਾਂ ਉਹ ਆਪਣੀ ਆਤਮਾ ਨੂੰ ਗੁਆ ਦਿੰਦਾ ਹੈ ਅਤੇ ਅਮਰੀਕਾ ਕਦੇ ਵੀ ਆਪਣੀ ਆਤਮਾ ਨਹੀਂ ਗੁਆਏਗਾ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video