ADVERTISEMENTs

ਕਯੂਰਾ ਦੀ ਕਨਨ ਪਟੇਲ ਨੇ ਆਧੁਨਿਕ ਸੁੰਦਰਤਾ ਲਈ ਆਯੁਰਵੈਦ ਅਤੇ ਵਿਗਿਆਨ ਦਾ ਕੀਤਾ ਸੁਮੇਲ

ਪਟੇਲ ਦਾ ਵੱਡਾ ਦ੍ਰਿਸ਼ਟੀਕੋਣ ਕਯੂਰਾ ਨੂੰ ਇੱਕ ਹੋਲਿਸਟਿਕ ਵੈੱਲਨੈੱਸ ਬ੍ਰਾਂਡ ਵਿੱਚ ਬਦਲਣ ਦਾ ਹੈ।

ਭਾਰਤੀ ਅਮਰੀਕੀ ਉਦਯੋਗਪਤੀ ਅਤੇ ਕਯੂਰਾ ਦੀ ਸੰਸਥਾਪਕ ਕਨਨ ਪਟੇਲ / ਲਲਿਤ ਕੇ ਝਾਅ

ਕਨਨ ਪਟੇਲ, ਇੱਕ ਨੌਜਵਾਨ ਭਾਰਤੀ-ਅਮਰੀਕੀ ਉਦਯੋਗਪਤੀ ਅਤੇ ਕਯੂਰਾ ਸਕਿਨਕੇਅਰ ਬ੍ਰਾਂਡ ਦੀ ਸੰਸਥਾਪਕ, ਕਹਿੰਦੀ ਹੈ ਕਿ ਉਸਦੇ ਸਕਿਨਕੇਅਰ ਬ੍ਰਾਂਡ ਦਾ ਜਨਮ ਇੱਕ ਨਿੱਜੀ ਸੰਘਰਸ਼ ਤੋਂ ਹੋਇਆ ਹੈ। ਉਹਨਾਂ ਦੱਸਿਆ “ਮੈਨੂੰ ਖੁਦ ਐਕਨੇ, ਐਲਰਜੀ ਅਤੇ ਮੁਹਾਂਸਿਆਂ ਦੇ ਨਿਸ਼ਾਨਾਂ ਦੀ ਸਮੱਸਿਆ ਸੀ। ਇਸ ਨੇ ਹੀ ਮੈਨੂੰ ਫਾਰਮਾ ਅਤੇ ਕੋਸਮੈਟਿਕ ਸਾਇੰਸ ਵਿੱਚ ਮਾਸਟਰਜ਼ ਕਰਨ ਲਈ ਉਤਸ਼ਾਹਤ ਕੀਤਾ।”

“ਆਯੁਰਵੈਦਿਕ ਗਿਆਨ ਤੇ ਆਧੁਨਿਕ ਵਿਗਿਆਨ ਦੇ ਸੁਮੇਲ ਤੋਂ ਹੀ ਬ੍ਰਾਈਟ ਔਰਾ ਸੀਰਮ (Bright Aura serum), ਵਰਗੇ ਉਤਪਾਦ ਹਾਈਪਰਪੀਗਮੈਂਟੇਸ਼ਨ ਲਈ, ਡੂ ਰੀਸਟੋਰ ਬੈਰੀਅਰ ਰਿਪੇਅਰ ਕ੍ਰੀਮ (Do Restore barrier repair cream) ਅਤੇ ਰੇਜ਼ ਮਿਨਰਲ ਸਨਸਕ੍ਰੀਨ (Rais mineral sunscreen) ਆਏ। ਹਾਲ ਹੀ ਵਿੱਚ, ਪਟੇਲ ਨੇ ਗੋਲਡਨ ਲੈਗਸੀ ਆਯੁਰਵੈਦਿਕ ਤੇਲ (Golden Legacy Ayurvedic oil) ਨਾਲ ਵਾਲਾਂ ਦੀ ਦੇਖਭਾਲ ਵਿੱਚ ਵੀ ਵਿਸਤਾਰ ਕੀਤਾ ਹੈ, ਜੋ ਪੂਰੀ ਤਰ੍ਹਾਂ ਭਾਰਤ ਵਿੱਚ ਬਣਾਇਆ ਗਿਆ ਹੈ। 

ਪਟੇਲ ਦਾ ਪਰਿਵਾਰਕ ਪਿਛੋਕੜ ਗੁਜਰਾਤ, ਭਾਰਤ ਨਾਲ ਜੁੜਿਆ ਹੋਇਆ ਹੈ। ਉਸਦੇ ਪਿਤਾ, ਜੋ ਇੱਕ ਫਾਰਮਾਸਿਸਟ ਹਨ, 15 ਸਾਲ ਦੀ ਉਮਰ ਵਿੱਚ ਅਮਰੀਕਾ ਆ ਗਏ ਸਨ, ਅਤੇ ਉਸਦੀ ਮਾਂ ਵਿਆਹ ਤੋਂ ਬਾਅਦ ਉਥੇ ਗਈ। ਪਟੇਲ ਨੇ ਦੱਸਿਆ, “ਮੇਰੀ ਮਾਂ ਅੱਜ ਵੀ ਮੇਰੀ ਬਿਜ਼ਨੈੱਸ ਵਿੱਚ ਮਦਦ ਕਰਦੀ ਹੈ। ਉਹ ਮੇਰੇ ਲਈ ਬਹੁਤ ਮਦਦਗਾਰ ਰਹੀ ਹੈ।”

“ਸਾਡੇ ਸਾਰੇ ਉਤਪਾਦ ਭਾਰਤ ਵਿੱਚ ਬਣਦੇ ਹਨ,” ਪਟੇਲ ਨੇ ਦੱਸਿਆ ਅਤੇ ਉਨ੍ਹਾਂ ਵਿੱਚ ਆਯੁਰਵੈਦਿਕ ਸਮੱਗਰੀ ਭਾਰਤ ਤੋਂ ਆਉਂਦੀ ਹੈ, ਜਦਕਿ ਵਿਗਿਆਨਕ ਡਰਮਾ ਇਨਗਰੀਡੀਅੰਟਸ ਵਿਸ਼ਵ ਭਰ ਤੋਂ। “ਅਜੇ ਲਈ, ਇਹ ਸਿਰਫ ਸਾਡੀ ਵੈਬਸਾਈਟ 'ਤੇ ਵੇਚੇ ਜਾਂਦੇ ਹਨ, ਪਰ ਅਸੀਂ ਰਿਟੇਲ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਨਵੇਂ ਵੈੱਲਨੈੱਸ ਖੇਤਰਾਂ ਵਿੱਚ ਦਾਖਲ ਹੋਣਾ ਚਾਹੁੰਦੇ ਹਾਂ। ਉਮੀਦ ਹੈ ਕਿ ਇੱਕ ਦਿਨ ਅਸੀਂ ਭਾਰਤ ਵਿੱਚ ਵੀ ਲਾਂਚ ਕਰਾਂਗੇ।”

ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਨੌਜਵਾਨ ਗਾਹਕਾਂ ਲਈ ਉਹ ਕੀ ਸੁਝਾਅ ਦੇਣਗੇ, ਤਾਂ ਪਟੇਲ ਨੇ ਕਿਹਾ, “ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਆਪਣੇ ਆਪ ਨੂੰ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਮਾਰਕੀਟਿੰਗ ਦੇ ਹੱਥਕੰਡੇ ਬਹੁਤ ਵਧ ਗਏ ਹਨ, ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੀ ਸੱਚ ਹੈ ਅਤੇ ਕੀ ਨਹੀਂ।”

ਪਟੇਲ ਦਾ ਵੱਡਾ ਦ੍ਰਿਸ਼ਟੀਕੋਣ ਕਯੂਰਾ ਨੂੰ ਇੱਕ ਹੋਲਿਸਟਿਕ ਵੈੱਲਨੈੱਸ ਬ੍ਰਾਂਡ ਵਿੱਚ ਬਦਲਣ ਦਾ ਹੈ। ਉਸਨੇ ਕਿਹਾ, “ਮੇਰੇ ਲਈ ਇਹ ਸਿਰਫ਼ ਸਕਿਨਕੇਅਰ ਨਹੀਂ, ਇਸ ਤੋਂ ਕਾਫੀ ਵੱਧ ਹੈ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video