ADVERTISEMENTs

ਸਿੱਖਸ ਆਫ਼ ਅਮਰੀਕਾ ਨੇ ਹਾਦਸੇ ਦੀ ਕੀਤੀ ਨਿੰਦਾ , ਸਖ਼ਤ ਕਾਨੂੰਨਾਂ ਦੀ ਕੀਤੀ ਮੰਗ

"ਇਕ ਵਿਅਕਤੀ ਦੀ ਗਲਤੀ ਨਾਲ ਪੂਰੀ ਕੌਮ ਨੂੰ ਨਾ ਪਰਖਿਆ ਜਾਵੇ"

ਸਿੱਖਸ ਆਫ਼ ਅਮਰੀਕਾ ਦਾ ਲੋਗੋ / courtesy photo

ਅਮਰੀਕਾ ਵਿੱਚ ਇੱਕ ਪ੍ਰਮੁੱਖ ਸਿੱਖ ਸੰਸਥਾ, ਸਿੱਖਸ ਆਫ਼ ਅਮਰੀਕਾ ਨੇ ਹਰਜਿੰਦਰ ਸਿੰਘ, ਇੱਕ ਗ਼ੈਰ-ਕਾਨੂੰਨੀ ਟਰੱਕ ਡਰਾਈਵਰ ਦੀ ਲਾਪਰਵਾਹੀ ਅਤੇ ਗੈਰ-ਕਾਨੂੰਨੀ ਹਰਕਤ ਦੀ ਸਖ਼ਤ ਨਿੰਦਾ ਕੀਤੀ ਹੈ। ਹਰਜਿੰਦਰ ਸਿੰਘ ਵੱਲੋਂ ਫਲੋਰਿਡਾ ਹਾਈਵੇਅ 'ਤੇ ਕੀਤੀ ਗਈ ਗੈਰਕਾਨੂੰਨੀ ਯੂ-ਟਰਨ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ।

ਇਕ ਬਿਆਨ ਵਿੱਚ, ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਪੀੜਤਾਂ ਲਈ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਬਿਆਨ ਵਿੱਚ ਕਿਹਾ ਗਿਆ: “ਉਹਨਾਂ ਦਾ ਘਾਟਾ ਬੇਅੰਤ ਹੈ, ਅਤੇ ਅਸੀਂ ਇਸ ਦੁਖਦਾਈ ਸਮੇਂ ਵਿੱਚ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ।”

ਅਮਰੀਕਾ ਵਿੱਚ ਸਿੱਖਾਂ ਦੇ ਸਦੀ-ਪੁਰਾਣੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ, ਸਿੱਖਸ ਆਫ਼ ਅਮਰੀਕਾ ਨੇ ਦੱਸਿਆ ਕਿ ਕਿਸੇ ਇਕ ਵਿਅਕਤੀ ਦੀ ਗਲਤ ਹਰਕਤ ਨਾਲ ਪੂਰੀ ਸਿੱਖ ਕੌਮ ਦੀ ਛਵੀ ਨੂੰ ਦਾਗਦਾਰ ਨਹੀਂ ਕੀਤਾ ਜਾਣਾ ਚਾਹੀਦਾ। ਚੇਅਰਮੈਨ ਨੇ ਕਿਹਾ: “ਪਿਛਲੇ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖ ਇਸ ਮਹਾਨ ਦੇਸ਼ ਵਿੱਚ ਰਹਿ ਰਹੇ ਹਨ, ਇਸ ਦੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਰਹੇ ਹਨ, ਇਸ ਦੇ ਕਾਨੂੰਨਾਂ ਦੀ ਪਾਲਣਾ ਕਰ ਰਹੇ ਹਨ ਅਤੇ ਇਸ ਦੇ ਅਮੀਰ ਸੱਭਿਆਚਾਰਕ ਤਾਣੇ-ਬਾਣੇ ਵਿੱਚ ਸਕਾਰਾਤਮਕ ਯੋਗਦਾਨ ਪਾ ਰਹੇ ਹਨ।”

ਸੰਸਥਾ ਨੇ ਗੈਰਕਾਨੂੰਨੀ ਇਮੀਗ੍ਰੇਸ਼ਨ, ਅਪਰਾਧ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਆਪਣਾ ਸਾਫ਼ ਰੁਖ ਦਰਸਾਉਂਦਿਆਂ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਦੇਣਗੇ। 

ਅਮਰੀਕੀ ਸਮਾਜ ਲਈ ਇੱਕ ਸਤਿਕਾਰਯੋਗ ਅਪੀਲ ਵਿੱਚ ਸਿੱਖਸ ਆਫ ਅਮਰੀਕਾ ਨੇ ਬੇਨਤੀ ਕੀਤੀ ਕਿ ਕੁਝ ਲੋਕਾਂ ਦੀਆਂ ਗੈਰਕਾਨੂੰਨੀ ਹਰਕਤਾਂ ਦੇ ਆਧਾਰ 'ਤੇ ਸਿੱਖ ਕੌਮ ਦੀ ਛਵੀ ਨੂੰ ਬਦਨਾਮ ਨਾ ਕੀਤਾ ਜਾਵੇ। ਇਸ ਦੀ ਬਜਾਏ, ਉਨ੍ਹਾਂ ਨੇ ਇੱਕ ਸੁਰੱਖਿਅਤ ਅਤੇ ਮਜ਼ਬੂਤ ਅਮਰੀਕਾ ਬਣਾਉਣ ਲਈ ਏਕਤਾ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਸੱਦਾ ਦਿੱਤਾ।

ਬਿਆਨ ਦੇ ਅੰਤ ਵਿੱਚ ਕਿਹਾ ਗਿਆ ਹੈ, “ਸਿੱਖ ਭਾਈਚਾਰਾ ਜ਼ਿੰਮੇਵਾਰ ਨਾਗਰਿਕ ਬਣਨ, ਸਾਂਝੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਇਸ ਮਹਾਨ ਦੇਸ਼ ਦੀ ਸੁਰੱਖਿਆ, ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video