ADVERTISEMENTs

ਬੈਟਲ-ਰਿਵਰ ਕਰੌਫੁੱਟ ਉਪ-ਚੋਣ: ਪੀਅਰੇ ਪੋਇਲੀਵਰ ਦੀ ਜਿੱਤ ਲਗਭਗ ਤੈਅ

ਇਹ ਚੋਣ ਇਤਿਹਾਸਕ ਹੈ ਕਿਉਂਕਿ ਇਸ ਵਿੱਚ 214 ਉਮੀਦਵਾਰ ਚੋਣ ਲੜ ਰਹੇ ਹਨ

ਬੈਟਲ ਰਿਵਰ-ਕਰੌਫੁੱਟ ਉਪ-ਚੋਣ ਵਿੱਚ ਘੱਟ ਤੋਂ ਦਰਮਿਆਨੀ ਵੋਟਰਾਂ ਦੀ ਗਿਣਤੀ ਦੀ ਉਮੀਦ ਹੈ। ਇਹ ਚੋਣ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਦੀ ਸੰਸਦ ਵਿੱਚ ਵਾਪਸੀ ਨੂੰ ਯਕੀਨੀ ਬਣਾਉਣ ਦਾ ਜਰੀਆ ਹੈ। ਦਰਅਸਲ, ਡੈਮੀਅਨ ਕੁਰੇਕ, ਜੋ ਇੱਥੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਸਨ, ਉਹਨਾਂ ਨੇ ਆਪਣੀ ਸੀਟ ਖਾਲੀ ਕਰ ਦਿੱਤੀ ਸੀ ਤਾਂ ਜੋ ਪਾਰਟੀ ਨੇਤਾ ਦੁਬਾਰਾ ਹਾਊਸ ਆਫ ਕਾਮਨਜ਼ ਤੱਕ ਪਹੁੰਚ ਸਕਣ।

ਇਹ ਉਪ ਚੋਣ ਇਤਿਹਾਸਕ ਹੈ ਕਿਉਂਕਿ ਇਸ ਵਿੱਚ 214 ਉਮੀਦਵਾਰ ਚੋਣ ਲੜ ਰਹੇ ਹਨ, ਜੋ ਕਿ ਇੱਕ ਰਿਕਾਰਡ ਹੈ। ਕੰਜ਼ਰਵੇਟਿਵ, ਲਿਬਰਲ, ਐਨਡੀਪੀ, ਗ੍ਰੀਨਜ਼ ਅਤੇ ਪੀਪਲਜ਼ ਪਾਰਟੀ ਵਰਗੀਆਂ ਵੱਡੀਆਂ ਪਾਰਟੀਆਂ ਤੋਂ ਇਲਾਵਾ, "ਲੌਂਗੇਸਟ ਬੈਲਟ ਪੇਪਰ" ਨਾਮ ਦੀ ਇੱਕ ਕਮੇਟੀ ਨੇ ਵੀ 200 ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਚੋਣ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਉਠਾਈ ਹੈ।

ਇੰਨੀ ਲੰਬੀ ਸੂਚੀ ਨੂੰ ਸੰਭਾਲਣ ਲਈ, ਇਲੈਕਸ਼ਨਜ਼ ਕੈਨੇਡਾ ਨੇ ਇੱਕ ਖਾਸ ਤਰੀਕਾ ਅਪਣਾਇਆ ਹੈ। ਵੋਟਰਾਂ ਨੂੰ ਉਮੀਦਵਾਰਾਂ ਦੀ ਇੱਕ ਸੂਚੀ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਮ "ਬੈਲਟ ਪੇਪਰ" 'ਤੇ ਲਿਖਣਾ ਹੋਵੇਗਾ।

ਸਿਰਫ਼ 15% ਵੋਟਰਾਂ ਨੇ ਪ੍ਰੀ-ਪੋਲਿੰਗ (ਐਡਵਾਂਸ ਵੋਟਿੰਗ) ਵਿੱਚ ਆਪਣੀ ਵੋਟ ਪਾਈ, ਯਾਨੀ ਕਿ ਹਰ 6 ਵੋਟਰਾਂ ਵਿੱਚੋਂ ਸਿਰਫ਼ 1 ਵੋਟਰ ਵੋਟ ਪਾਉਣ ਆਇਆ। ਇਸ ਇਲਾਕੇ ਵਿੱਚ ਲਗਭਗ 85,000 ਵੋਟਰ ਹਨ।

ਭਾਵੇਂ ਨਤੀਜਾ ਲਗਭਗ ਸਪੱਸ਼ਟ ਹੈ ਕਿ ਪੋਇਲੀਵਰ ਆਸਾਨੀ ਨਾਲ ਜਿੱਤ ਜਾਣਗੇ, ਪਰ ਦੁਨੀਆ ਦੀਆਂ ਨਜ਼ਰਾਂ ਇਸ ਚੋਣ 'ਤੇ ਟਿਕੀਆਂ ਹੋਣਗੀਆਂ ਕਿਉਂਕਿ ਇਹ ਇੱਕ ਸੀਟ ਲਈ ਸਭ ਤੋਂ ਵੱਧ ਉਮੀਦਵਾਰਾਂ ਵਾਲੀ ਚੋਣ ਬਣ ਗਈ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video