ਸਿੱਖਸ ਆਫ਼ ਅਮਰੀਕਾ ਦਾ ਲੋਗੋ / courtesy photo 
            
                      
               
             
            ਅਮਰੀਕਾ ਵਿੱਚ ਇੱਕ ਪ੍ਰਮੁੱਖ ਸਿੱਖ ਸੰਸਥਾ, ਸਿੱਖਸ ਆਫ਼ ਅਮਰੀਕਾ ਨੇ ਇੱਕ ਗ਼ੈਰ-ਕਾਨੂੰਨੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਲਾਪਰਵਾਹੀ ਦੀ ਸਖ਼ਤ ਨਿੰਦਾ ਕੀਤੀ ਹੈ। ਹਰਜਿੰਦਰ ਸਿੰਘ ਵੱਲੋਂ ਫਲੋਰੀਡਾ ਹਾਈਵੇਅ 'ਤੇ ਲਈ ਗਈ ਯੂ-ਟਰਨ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ।
ਇਕ ਬਿਆਨ ਵਿੱਚ, ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਪੀੜਤਾਂ ਲਈ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਬਿਆਨ ਵਿੱਚ ਕਿਹਾ ਗਿਆ, “ਉਹਨਾਂ ਦਾ ਘਾਟਾ ਕਹਿਣ ਤੋਂ ਪਰੇ ਹੈ, ਅਤੇ ਅਸੀਂ ਇਸ ਦੁਖਦਾਈ ਸਮੇਂ ਵਿੱਚ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ।”
ਅਮਰੀਕਾ ਵਿੱਚ ਸਿੱਖਾਂ ਦੇ ਸਦੀ-ਪੁਰਾਣੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ, ਸਿੱਖਸ ਆਫ਼ ਅਮਰੀਕਾ ਨੇ ਦੱਸਿਆ ਕਿ ਕਿਸੇ ਇਕ ਵਿਅਕਤੀ ਦੀ ਗਲਤ ਹਰਕਤ ਨਾਲ ਪੂਰੀ ਸਿੱਖ ਕੌਮ ਦੀ ਛਵੀ ਨੂੰ ਦਾਗਦਾਰ ਨਹੀਂ ਕੀਤਾ ਜਾਣਾ ਚਾਹੀਦਾ। ਚੇਅਰਮੈਨ ਜੈਸੀ ਨੇ ਕਿਹਾ, “ਪਿਛਲੇ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖ ਇਸ ਮਹਾਨ ਦੇਸ਼ ਵਿੱਚ ਰਹਿ ਰਹੇ ਹਨ, ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖ ਰਹੇ ਹਨ, ਇਸ ਦੇ ਕਾਨੂੰਨਾਂ ਦੀ ਪਾਲਣਾ ਕਰ ਰਹੇ ਹਨ ਅਤੇ ਇਸ ਦੇ ਅਮੀਰ ਸੱਭਿਆਚਾਰਕ ਤਾਣੇ-ਬਾਣੇ ਵਿੱਚ ਸਕਾਰਾਤਮਕ ਯੋਗਦਾਨ ਪਾ ਰਹੇ ਹਨ।”
ਸੰਸਥਾ ਨੇ ਗੈਰਕਾਨੂੰਨੀ ਇਮੀਗ੍ਰੇਸ਼ਨ, ਅਪਰਾਧ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਆਪਣਾ ਸਾਫ਼ ਰੁਖ ਦਰਸਾਉਂਦਿਆਂ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਦੇਣਗੇ।
ਅਮਰੀਕੀ ਸਮਾਜ ਲਈ ਇੱਕ ਸਤਿਕਾਰਯੋਗ ਅਪੀਲ ਵਿੱਚ ਸਿੱਖਸ ਆਫ ਅਮਰੀਕਾ ਨੇ ਬੇਨਤੀ ਕੀਤੀ ਕਿ ਕੁਝ ਲੋਕਾਂ ਦੀਆਂ ਗੈਰਕਾਨੂੰਨੀ ਹਰਕਤਾਂ ਦੇ ਆਧਾਰ 'ਤੇ ਸਿੱਖ ਕੌਮ ਦੀ ਛਵੀ ਨੂੰ ਬਦਨਾਮ ਨਾ ਕੀਤਾ ਜਾਵੇ। ਇਸ ਦੀ ਬਜਾਏ, ਉਨ੍ਹਾਂ ਨੇ ਇੱਕ ਸੁਰੱਖਿਅਤ ਅਤੇ ਮਜ਼ਬੂਤ ਅਮਰੀਕਾ ਬਣਾਉਣ ਲਈ ਏਕਤਾ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਸੱਦਾ ਦਿੱਤਾ।
ਬਿਆਨ ਦੇ ਅੰਤ ਵਿੱਚ ਕਿਹਾ ਗਿਆ, “ਸਿੱਖ ਭਾਈਚਾਰਾ ਜ਼ਿੰਮੇਵਾਰ ਨਾਗਰਿਕ ਬਣਨ, ਸਾਂਝੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਇਸ ਮਹਾਨ ਦੇਸ਼ ਦੀ ਸੁਰੱਖਿਆ, ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login