ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ, ਜੋ ਓਹੀਓ ਦੇ ਗਵਰਨਰ ਲਈ ਚੋਣ ਲੜ ਰਹੇ ਹਨ, ਨੇ 7 ਅਕਤੂਬਰ ਨੂੰ ਓਹੀਓ ਵਿੱਚ ਟਰਨਿੰਗ ਪੁਆਇੰਟ ਯੂਐਸਏ (Turning Point USA) ਦੇ ਇੱਕ ਭਰੇ ਹੋਏ ਇਕੱਠ ਨੂੰ ਦੱਸਿਆ ਕਿ ਉਨ੍ਹਾਂ ਦੀ ਹਿੰਦੂ ਪਛਾਣ ਹਿੰਦੂ ਧਰਮ ਦੀ ਇੱਕ ਮੋਨੋਥੀਸਟ (monotheistic) ਵੇਦਾਂਤ ਪਰੰਪਰਾ ਵਿੱਚ ਜੜ੍ਹੀ ਹੋਈ ਹੈ ਅਤੇ ਉਹ ਜਨਤਕ ਦਫਤਰ 'ਚ ਕੋਈ ਧਾਰਮਿਕ ਭੂਮਿਕਾ ਨਹੀਂ ਭਾਲ ਰਹੇ ਹਨ।
ਟਰਨਿੰਗ ਪੌਇੰਟ USA, ਇੱਕ ਅਮਰੀਕੀ ਗੈਰ-ਮੁਨਾਫਾ ਸੰਸਥਾ ਜੋ ਮਰਹੂਮ ਚਾਰਲੀ ਕਿਰਕ ਵੱਲੋਂ ਸਥਾਪਿਤ ਕੀਤੀ ਗਈ ਸੀ ਅਤੇ ਜੋ ਹਾਈ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਰੁੜੀਵਾਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਦੀ ਹੈ, ਨੇ ਇਹ ਇਵੈਂਟ ਕਰਵਾਇਆ ਸੀ ਜਿੱਥੇ ਰਾਮਾਸਵਾਮੀ ਨੂੰ ਉਨ੍ਹਾਂ ਦੇ ਧਰਮ ਅਤੇ ਯੂਐਸ ਦੀ ਰਾਜਨੀਤੀ ਵਿੱਚ ਇਸ ਦੇ ਸਥਾਨ ਬਾਰੇ ਸਵਾਲ ਕੀਤਾ ਗਿਆ ਸੀ।
ਦਰਸ਼ਕਾਂ ਵਿਚੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਇੱਕ ਹਿੰਦੂ ਹੋਣ ਦੇ ਨਾਤੇ ਉਹ ਇਕ ਈਸਾਈ ਰੁੜੀਵਾਦੀ ਅੰਦੋਲਨ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਨ। ਇਸ ਦਾ ਜਵਾਬ ਦਿੰਦਿਆਂ, ਰਾਮਾਸਵਾਮੀ ਨੇ ਜਵਾਬ ਦਿੱਤਾ ਕਿ "ਮੈਂ ਅਸਲ ਵਿੱਚ ਇੱਕ ਮੋਨੋਥੀਸਟ ਹਾਂ। ਮੈਂ ਮੰਨਦਾ ਹਾਂ ਕਿ ਇੱਕ ਸੱਚਾ ਪਰਮਾਤਮਾ ਹੈ। ਇਹ ਅਦਵੈਤ ਵੇਦਾਂਤ ਦੀ ਪਰੰਪਰਾ ‘ਚੋਂ ਆਉਂਦਾ ਹੈ।”
ਉਹ ਅੱਗੇ ਕਹਿੰਦੇ ਹਨ, "ਹਰੇਕ ਧਰਮ ਵਿੱਚ ਇੱਕ ਅਤੇ ਅਨੇਕ ਦਾ ਮਿਲਾਪ ਹੁੰਦਾ ਹੈ। ਮੇਰੇ ਧਰਮ ਵਿੱਚ, ਮੈਂ ਮੰਨਦਾ ਹਾਂ ਕਿ ਇੱਕ ਹੀ ਸੱਚਾ ਪਰਮਾਤਮਾ ਹੈ। ਉਹ ਸਾਡੇ ਸਭ ਵਿਚ ਵੱਸਦਾ ਹੈ ਅਤੇ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ, ਪਰ ਉਹ ਇੱਕ ਹੀ ਪਰਮਾਤਮਾ ਹੈ। ਇਸ ਲਈ, ਮੈਂ ਇੱਕ ਨੈਤਿਕ ਮੋਨੋਥੀਸਟ ਹਾਂ।”
ਉਨ੍ਹਾਂ ਅੱਗੇ ਕਿਹਾ, "ਮੈਂ ਓਹੀਓ ਦਾ ਪਾਦਰੀ ਬਣਨ ਲਈ ਚੋਣ ਨਹੀਂ ਲੜ ਰਿਹਾ। ਮੈਂ ਓਹੀਓ ਦਾ ਗਵਰਨਰ ਬਣਨ ਲਈ ਚੋਣ ਲੜ ਰਿਹਾ ਹਾਂ ਅਤੇ ਮੈਂ ਅਮਰੀਕਾ ਦਾ ਪਾਦਰੀ ਬਣਨ ਲਈ ਚੋਣ ਨਹੀਂ ਲੜਿਆ ਸੀ। ਮੈਂ ਸੰਯੁਕਤ ਰਾਜ ਦਾ ਰਾਸ਼ਟਰਪਤੀ ਬਣਨ ਲਈ ਚੋਣ ਲੜੀ ਸੀ।"
ਰਾਮਸਵਾਮੀ ਨੇ ਫਿਰ ਸਵਾਲ ਕਰਨ ਵਾਲੇ ਨੂੰ ਮੰਚ 'ਤੇ ਸੱਦਾ ਦਿੱਤਾ ਅਤੇ ਉਸਨੂੰ ਅਮਰੀਕੀ ਸੰਵਿਧਾਨ ਦੀ ਆਪਣੀ ਨਿੱਜੀ ਕਾਪੀ ਦਿੱਤੀ। ਉਨ੍ਹਾਂ ਨੇ ਉਸਨੂੰ ਆਰਟਿਕਲ 6, ਸੈਕਸ਼ਨ 3 ਜ਼ੋਰ ਨਾਲ ਉੱਚੀ ਆਵਾਜ਼ ਵਿੱਚ ਪੜ੍ਹਨ ਲਈ ਆਖਿਆ, ਜਿਸ ਵਿੱਚ ਲਿਖਿਆ ਹੈ: “ਕਿਸੇ ਵੀ ਜਨਤਕ ਦਫ਼ਤਰ ਜਾਂ ਆਮ ਭਰੋਸੇ ਲਈ ਕਿਸੇ ਧਾਰਮਿਕ ਟੈਸਟ ਦੀ ਲੋੜ ਨਹੀਂ ਹੋਣੀ ਚਾਹੀਦੀ।”
ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਕਾਰਜਕਾਰੀ ਡਾਇਰੈਕਟਰ ਸੁਹਾਗ ਸ਼ੁਕਲਾ ਨੇ ਐਕਸ 'ਤੇ ਲਿਖਿਆ ਕਿ ਰਾਮਾਸਵਾਮੀ ਨੇ ਇਹ ਮੌਕਾ ਬਹੁਤ ਚੰਗੀ ਤਰ੍ਹਾਂ ਸੰਭਾਲਿਆ। ਉਹ ਆਪਣੀ ਹਿੰਦੂ ਧਰਮ ਪਰੰਪਰਾ ਨੂੰ ਸਵੀਕਾਰਦੇ ਹਨ, ਅਦਵੈਤ ਵੇਦਾਂਤ ਨੂੰ ਸਪਸ਼ਟ ਕਰਦੇ ਹਨ ਅਤੇ ਹਿੰਦੂ ਪਛਾਣ ਤੋਂ ਪਿੱਛੇ ਨਹੀਂ ਹਟਦੇ।
ਉਸੇ ਸਮਾਗਮ ਦੌਰਾਨ ਇੱਕ ਹੋਰ ਮੁਲਾਕਾਤ ਵਿੱਚ, ਰਾਮਾਸਵਾਮੀ ਨੇ ਅਮਰੀਕੀ ਰਾਜਨੀਤੀ ਵਿੱਚ ਵਧ ਰਹੀ ਰੋਸ ਅਤੇ ਹਿੰਸਾ ਬਾਰੇ ਸਵਾਲ ਦਾ ਜਵਾਬ ਦਿੱਤਾ। ਜਿਸ ਵਿਚ ਉਨ੍ਹਾਂ ਨੇ ਰਾਜਨੀਤਿਕ ਹਿੰਸਾ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਰਾਜਨੀਤਿਕ ਹਿੰਸਾ ਅਮਰੀਕੀ ਮੁੱਲਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਸਮਝਾਇਆ ਕਿ ਭਾਸ਼ਣ ਨੂੰ ਨੁਕਸਾਨ ਦੇ ਬਰਾਬਰ ਮੰਨਣਾ ਨੈਤਿਕ ਸੀਮਾਵਾਂ ਨੂੰ ਧੁੰਦਲਾ ਕਰ ਦਿੰਦਾ ਹੈ। ਉਨ੍ਹਾਂ ਕਿਹਾ, "ਸਾਨੂੰ ਖੱਬੇ ਅਤੇ ਸੱਜੇ ਦੋਵਾਂ ਪਾਸਿਆਂ ਤੋਂ ਇੱਕਜੁੱਟ ਹੋਣਾ ਪਵੇਗਾ ਕਿ ਸ਼ਬਦ ਹਿੰਸਾ ਨਹੀਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login