ਭਾਰਤ ਦੇ ਹਿਊਸਟਨ ਕੌਂਸਲੇਟ ਜਨਰਲ ਵੱਲੋਂ 20 ਸਤੰਬਰ ਨੂੰ ਸੈਨ ਐਂਟੋਨਿਓ, ਟੈਕਸਾਸ ਵਿੱਚ ਇੱਕ ਕੌਂਸਲਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇੱਕ ਦਿਨਾ ਕੈਂਪ ਇੰਡੀਅਨ ਐਸੋਸੀਏਸ਼ਨ ਆਫ ਸੈਨ ਐਂਟੋਨੀਓ (IASA) ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ, ਜਿਸਦਾ ਉਦੇਸ਼ ਜ਼ਰੂਰੀ ਕੌਂਸਲਰ ਸੇਵਾਵਾਂ ਜਿਵੇਂ ਕਿ ਐਮਰਜੈਂਸੀ ਵੀਜ਼ਾ, ਪਾਸਪੋਰਟ ਰਿਨਿਊਅਲ ਆਦਿ ਮੁਹੱਈਆ ਕਰਵਾਉਣਾ ਹੈ।
ਕੈਂਪ ਸਵੇਰੇ 10:00 ਵਜੇ ਤੋਂ ਸ਼ਾਮ 5:30 ਵਜੇ ਤੱਕ 9114 Mehlmer Wind St, ਸੈਨ ਐਂਟੋਨੀਓ ਵਿਖੇ ਲਾਇਆ ਜਾਵੇਗਾ ਅਤੇ ਬਿਨੈਕਾਰਾਂ ਨੂੰ ਹਾਜ਼ਰ ਹੋਣ ਤੋਂ ਪਹਿਲਾਂ VFS ਗਲੋਬਲ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਾਉਣੀਆਂ ਜ਼ਰੂਰੀ ਹਨ।
ਇਹ ਕੈਂਪ ਭਾਰਤੀ ਮੂਲ ਦੇ ਯੂ.ਐੱਸ. ਪਾਸਪੋਰਟ ਧਾਰਕਾਂ ਲਈ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰੇਗਾ:
ਨਵੀਆਂ ਅਤੇ ਰਿਨਿਊਅਲ ਦੀਆਂ OCI ਕਾਰਡ ਅਰਜ਼ੀਆਂ, ਹੋਰ OCI-ਸਬੰਧਤ ਸੇਵਾਵਾਂ (ਵੈਰੀਫਿਕੇਸ਼ਨ ਅਤੇ ਸਬਮਿਸ਼ਨ)
ਐਮਰਜੈਂਸੀ ਵੀਜ਼ਾ ਅਰਜ਼ੀਆਂ (ਵੈਰੀਫਿਕੇਸ਼ਨ ਅਤੇ ਸਬਮਿਸ਼ਨ)
ਭਾਰਤੀ ਨਾਗਰਿਕਤਾ ਛੱਡਣ ਦੀਆਂ ਅਰਜ਼ੀਆਂ (ਵੈਰੀਫਿਕੇਸ਼ਨ ਅਤੇ ਸਬਮਿਸ਼ਨ)
ਇਸ ਤੋਂ ਇਲਾਵਾ, ਕੈਂਪ ਭਾਰਤੀ ਪਾਸਪੋਰਟ ਧਾਰਕਾਂ ਨੂੰ ਹੇਠ ਲਿਖੀਆਂ ਸੇਵਾਵਾਂ ਵੀ ਪ੍ਰਦਾਨ ਕਰੇਗਾ:
ਭਾਰਤੀ ਪਾਸਪੋਰਟ ਰਿਨਿਊਅਲ
ਗਲੋਬਲ ਐਂਟਰੀ ਪ੍ਰੋਗਰਾਮ (GEP) ਅਰਜ਼ੀਆਂ
ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਅਰਜ਼ੀਆਂ
ਅਜਿਹੀਆਂ ਸੇਵਾਵਾਂ ਤੋਂ ਇਲਾਵਾ ਕੈਂਪ ਭਾਰਤੀ ਪਾਸਪੋਰਟ ਧਾਰਕਾਂ ਨੂੰ ਹੋਰ ਕਈ ਸੇਵਾਵਾਂ, ਜਿਵੇਂ ਕਿ ਐਫ਼ੀਡੇਵਿਟ ਅਤੇ ਦਸਤਾਵੇਜ਼ਾਂ ਦੀ ਅਟੈਸਟੇਸ਼ਨ, NRI ਸਰਟੀਫਿਕੇਟ, ਲਾਈਫ ਸਰਟੀਫਿਕੇਟ ਅਤੇ ਮ੍ਰਿਤਕ ਦੇ ਸਰੀਰ ਨੂੰ ਭਾਰਤ ਭੇਜਣ ਲਈ NOC ਜਾਰੀ ਕਰਨਾ ਅਤੇ ਹੋਰ ਰੁਟੀਨ ਕੌਂਸਲਰ ਸੇਵਾਵਾਂ ਵੀ ਪ੍ਰਦਾਨ ਕਰੇਗਾ।
ਇਹ ਵਿਲੱਖਣ ਆਊਟਰੀਚ ਪ੍ਰੋਗਰਾਮ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਕੌਂਸਲਰ ਸੇਵਾਵਾਂ ਤੱਕ ਪਹੁੰਚ ਦੇ ਨਾਲ ਨਾਲ ਭਾਰਤੀ ਕੌਂਸਲੇਟ ਹਿਊਸਟਨ ਦੇ ਪ੍ਰਤਿਨਿਧੀਆਂ ਨਾਲ ਸਿੱਧਾ ਸੰਪਰਕ ਕਰਨ ਦਾ ਮੌਕਾ ਦਿੰਦਾ ਹੈ।
ਕੈਂਪ ਵਿੱਚ ਸ਼ਮੂਲੀਅਤ ਲਈ ਸਭ ਹਾਜ਼ਰੀਨਾਂ ਨੂੰ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login