ਪੰਜਾਬ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਦੌਰਾਨ ਕੀਤੀ ਗਈ ਧਾਰਮਿਕ ਮਰਿਆਦਾ ਦੀ ਉਲੰਘਣਾ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਗੁਰੂ ਸਾਹਿਬ ਦੀ ਸ਼ਹੀਦੀ ਵਰਗਾ ਅਦੁੱਤੀ ਸਮਾਗਮ ਇਸ ਤਰੀਕੇ ਨਾਲ ਮਨਾਇਆ ਜਾਂਦਾ ਹੈ, ਤਾਂ ਇਹ ਸਿੱਖਾਂ ਲਈ ਵਲੂੰਧਰਣ ਵਾਲੀ ਗੱਲ ਹੈ।
ਜਥੇਦਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਗਾਇਕ ਬੀਰ ਸਿੰਘ ਪਹੁੰਚੇ ਜੋ ਸ਼੍ਰੀਨਗਰ ਸਮਾਗਮ ਵਿਚ ਭਾਗ ਲੈਣ ਤੋਂ ਬਾਅਦ ਅਣਜਾਣੇ ਤੌਰ ‘ਤੇ ਮਰਿਆਦਾ ਉਲੰਘੀ ਹੋਣ ਕਾਰਨ ਅਕਾਲ ਤਖਤ ਸਾਹਿਬ ਅੱਗੇ ਮਾਫੀਨਾਮਾ ਲੈ ਕੇ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਸੱਚਾ ਗੁਰੂ ਦਾ ਸਿੱਖ ਉਹੀ ਹੁੰਦਾ ਜੋ ਗੁਰੂ ਦੇ ਹੁਕਮ ਨੂੰ ਸਤਿਕਾਰ ਸਹਿਤ ਮੰਨਦਾ ਹੈ ਤੇ ਪੰਥ ਦੀ ਮਰਿਆਦਾ ਅਨੁਸਾਰ ਚਲਦਾ ਹੈ।
ਜਥੇਦਾਰ ਨੇ ਭਾਸ਼ਾ ਵਿਭਾਗ ਅਤੇ ਸਮਾਗਮ ਦੀ ਯੋਜਨਾ ਬਣਾਉਣ ਵਾਲੇ ਮੰਤਰੀ ਤੇ ਡਾਇਰੈਕਟਰ ਦੀ ਨੀਂਦਾ ਕਰਦਿਆਂ ਕਿਹਾ ਕਿ ਇਹ ਲੋਕ ਮਰਿਆਦਾ ਅਤੇ ਪਰੰਪਰਾਵਾਂ ਬਾਰੇ ਅਣਜਾਣ ਹਨ। ਉਨ੍ਹਾਂ ਨੇ ਪੁੱਛਿਆ ਕਿ ਜਦੋਂ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ SGPC ਸ਼ਤਾਬਦੀਆਂ ਮਨਾਉਂਦੀਆਂ ਹਨ, ਤਾਂ ਕਿਉਂ ਨਾ ਸਰਕਾਰ ਵੀ ਤਾਲਮੇਲ ਕਰਕੇ ਇਹ ਕੰਮ ਪੰਥਕ ਢੰਗ ਨਾਲ ਕਰੇ?
ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਵੀ ਸੰਬੰਧਤ ਹੈ। ਪਰ ਸ਼੍ਰੀਨਗਰ ਦੇ ਸਮਾਗਮ ਵਿੱਚ ਜੋ ਪ੍ਰੋਗਰਾਮ ਹੋਇਆ, ਉਹ ਸਿੱਖ ਅਸਥਾਵਾਂ ਅਤੇ ਭਾਵਨਾਵਾਂ ਨਾਲ ਖਿਲਵਾਰ ਸੀ। ਜਥੇਦਾਰ ਨੇ ਇਨ੍ਹਾਂ ਗੱਲਾਂ ਨੂੰ ਨਿਰਾਥਕ ਨਾਚ-ਗਾਣਿਆਂ ਨਾਲ ਜੋੜ ਕੇ, ਸਰਕਾਰ ਵੱਲੋਂ ਹੋ ਰਹੀ ਅਣਗਹਿਲੀ ਤੇ ਨਿਰਦੇਸ਼ਤਾ ਦੀ ਕੜੀ ਆਲੋਚਨਾ ਕੀਤੀ।
ਜਥੇਦਾਰ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ SGPC ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਆਖਰ ਵਿੱਚ ਕਿਹਾ ਕਿ ਅਜੇ ਵੀ ਸਮਾਂ ਹੈ – ਸਰਕਾਰ ਆਪਣਾ ਪੱਖ ਸਪਸ਼ਟ ਕਰੇ, ਜਨਤਾ ਅਤੇ ਪੰਥ ਅੱਗੇ ਮਾਫੀ ਮੰਗੇ, ਅਤੇ ਅੱਗੇ ਤੋਂ ਧਾਰਮਿਕ ਮਰਿਆਦਾ ਦੀ ਪਾਲਣਾ ਕਰੇ। ਗੁਰੂ ਸਾਹਿਬ ਦੀ ਸ਼ਹੀਦੀ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਧਰਮ ਅਤੇ ਮਨੁੱਖਤਾ ਦੀ ਰਾਖੀ ਲਈ ਦਿੱਤਾ ਗਿਆ ਵੱਡਾ ਸੰਦੇਸ਼ ਹੈ, ਜਿਸ ਨੂੰ ਹਰ ਪੱਧਰ ‘ਤੇ ਸਤਿਕਾਰ ਮਿਲਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login