ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਦਾਅਵੇ ਤੋਂ ਬਾਅਦ ਭਾਰਤ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਾਂਗਰਸ ਨੇ ਲਿਖਿਆ, "ਟਰੰਪ ਨੇ ਕਿਹਾ - ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਵਿਚ 5 ਜੈੱਟ ਡਿੱਗੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਫਿਰ ਦਾਅਵਾ ਕੀਤਾ ਕਿ ਭਾਰਤ-ਪਾਕਿਸਤਾਨ ਦਾ ਯੁੱਧ ਉਹਨਾਂ ਨੇ ਵਪਾਰ ਦੀ ਧਮਕੀ ਦੇ ਕੇ ਰੁਕਵਾਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਇਹ ਬਿਆਨ ਵ੍ਹਾਈਟ ਹਾਊਸ ਵਿੱਚ ਇੱਕ ਡਿਨਰ ਦੌਰਾਨ ਦਿੱਤਾ। ਆਪਣੀ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਰਾਤ ਦੇ ਖਾਣੇ ਦੌਰਾਨ ਟਰੰਪ ਨੇ ਕਿਹਾ, "ਜਹਾਜ਼ ਹਵਾ ਵਿੱਚ ਡੇਗੇ ਜਾ ਰਹੇ ਸਨ। ਚਾਰ ਜਾਂ ਪੰਜ, ਪਰ ਮੈਨੂੰ ਲੱਗਦਾ ਹੈ ਕਿ ਪੰਜ ਜੈੱਟ ਡੇਗੇ ਗਏ ਸੀ।” ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਜਹਾਜ਼ ਕਿਸ ਦੇਸ਼ ਦੇ ਸਨ ਜਾਂ ਕਿਸ ਦੇ ਕਿੰਨੇ ਜੈੱਟ ਡਿੱਗੇ।
ਪਾਕਿਸਤਾਨ ਦਾ ਦਾਅਵਾ ਹੈ ਕਿ ਮਈ 2025 ਵਿੱਚ ਚਾਰ ਦਿਨ ਤੱਕ ਚਲੇ ਫੌਜੀ ਸੰਘਰਸ਼ ਵਿੱਚ ਉਸਨੇ ਭਾਰਤ ਦੇ ਪੰਜ ਜਹਾਜ਼ ਡੇਗੇ। ਭਾਰਤ ਦੇ ਟੌਪ ਫੌਜੀ ਜਨਰਲ ਨੇ ਵੀ ਮਈ ਦੇ ਅਖੀਰ ਵਿੱਚ ਕਿਹਾ ਸੀ ਕਿ ਝੜਪ ਦੇ ਪਹਿਲੇ ਦਿਨ ਨੁਕਸਾਨ ਹੋਣ ਤੋਂ ਬਾਅਦ ਭਾਰਤ ਨੇ ਆਪਣੀ ਰਣਨੀਤੀ ਬਦਲੀ ਅਤੇ ਫਾਇਦਾ ਹਾਸਲ ਕੀਤਾ।
ਦੂਜੇ ਪਾਸੇ ਭਾਰਤ ਨੇ ਵੀ ਪਾਕਿਸਤਾਨ ਦੇ ਕੁਝ ਜੈੱਟ ਡੇਗਣ ਦਾ ਦਾਅਵਾ ਕੀਤਾ ਹੈ। ਇਸਲਾਮਾਬਾਦ ਕਹਿੰਦਾ ਹੈ ਕਿ ਉਸਦਾ ਕੋਈ ਲੜਾਕੂ ਜਹਾਜ਼ ਨਹੀਂ ਡਿੱਗਿਆ। ਪਰ ਪਾਕਿਸਤਾਨ ਨੇ ਇਹ ਜ਼ਰੂਰ ਮੰਨਿਆ ਹੈ ਕਿ ਉਸਦੇ ਏਅਰਬੇਸਾਂ 'ਤੇ ਹਮਲੇ ਹੋਏ ਸਨ।
ਦਸ ਦਈਏ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ 7 ਮਈ ਨੂੰ ਸ਼ੁਰੂ ਹੋਇਆ ਫੌਜੀ ਸੰਘਰਸ਼, ਪਹਿਲਗਾਮ ਹਮਲੇ ਦਾ ਨਤੀਜਾ ਸੀ। ਨਵੀਂ ਦਿੱਲੀ ਦਾ ਦੋਸ਼ ਹੈ ਕਿ 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਟੂਰਿਸਟਾਂ 'ਤੇ ਹੋਏ ਹਮਲੇ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਇਹਨਾਂ ਹਮਲਿਆਂ ਵਿੱਚ 25 ਸੈਲਾਨੀ ਅਤੇ ਇੱਕ ਸਥਾਨਕ ਕਸ਼ਮੀਰੀ ਨੌਜਵਾਨ ਦੀ ਹੱਤਿਆ ਕੀਤੀ ਗਈ। ਇਸਲਾਮਾਬਾਦ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਇੱਕ ਨਿਰਪੱਖ ਜਾਂਚ ਦੀ ਮੰਗ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login