ਭਾਰਤ ਦੇ ਪਹਿਲੇ ਹਾਲੀਵੁੱਡ ਸਟਾਰ, ਜਿਨ੍ਹਾਂ ਨੂੰ ਅਕਸਰ ਭੁਲਾ ਦਿੱਤਾ ਗਿਆ ਹੈ, ਸਾਬੂ ਦਸਤਗੀਰ (Sabu Dastagir) ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਹਾਲਾਂਕਿ, ਇਸ ਵਾਰ, ਮਰਹੂਮ ਅਦਾਕਾਰ ਦਾ ਜੀਵਨ ਕੇਂਦਰੀ ਭੂਮਿਕਾ ਨਿਭਾਏਗਾ, ਕਿਉਂਕਿ ਉਨ੍ਹਾਂ ਦੀ ਜੀਵਨੀ, ਲੇਖਕ ਦੇਬਲੀਨਾ ਮਜੂਮਦਾਰ ਦੀ ਕਿਤਾਬ 'ਸਾਬੂ: ਭਾਰਤ ਦੇ ਪਹਿਲੇ ਹਾਲੀਵੁੱਡ ਅਭਿਨੇਤਾ ਦੀ ਅਦਭੁਤ ਕਹਾਣੀ' (Sabu: The Remarkable Story of India’s First Actor in Hollywood) ਦਾ ਫਿਲਮੀ ਰੂਪਾਂਤਰਨ ਕੀਤਾ ਜਾ ਰਿਹਾ ਹੈ।
ਇਹ ਫਿਲਮ ਮੈਸੂਰ ਦੇ ਇੱਕ ਛੋਟੇ ਲੜਕੇ ਸਾਬੂ ਦਸਤਗੀਰ ਦੀ ਬੇਮਿਸਾਲ ਜ਼ਿੰਦਗੀ ਨੂੰ ਦਰਸਾਏਗੀ, ਜੋ ਹਾਥੀਆਂ ਦੇ ਤਬੇਲਿਆਂ ਤੋਂ ਉੱਠ ਕੇ ਹਾਲੀਵੁੱਡ ਦੀਆਂ ਉਚਾਈਆਂ 'ਤੇ ਪਹੁੰਚਿਆ। ਹਾਲੀਵੁੱਡ ਹਾਲ ਆਫ ਫੇਮਰ- ਸਾਬੂ, ਬਸਤੀਵਾਦੀ ਭਾਰਤ ਵਿੱਚ ਇੱਕ ਮਹਾਵਤ (ਹਾਥੀ ਸੰਭਾਲਣ ਵਾਲੇ) ਦਾ ਪੁੱਤਰ ਸੀ ਅਤੇ ਇਥੋਂ ਹੀ ਉਹਨਾਂ ਨੇ ਵਿਸ਼ਵ ਸਿਨੇਮਾ ਦੀਆਂ ਉਚਾਈਆਂ ਨੂੰ ਛੂਹਿਆ।
ਅਲਮਾਈਟੀ ਮੋਸ਼ਨ ਪਿਕਚਰ ਨੇ ਮਜੂਮਦਾਰ ਦੀ ਇਸ ਜੀਵਨੀ ਦੇ ਫਿਲਮ ਅਤੇ ਟੈਲੀਵਿਜ਼ਨ ਅਧਿਕਾਰ ਹਾਸਲ ਕਰ ਲਏ ਹਨ। ਫਿਲਮ ਵਿੱਚ ਸਾਬੂ ਦੀ ਜ਼ਿੰਦਗੀ ਦੀ ਯਾਤਰਾ ਨੂੰ ਦਰਸਾਇਆ ਜਾਵੇਗਾ, ਜਿਸ ਵਿੱਚ ਉਹਨਾਂ ਦੀ ਪਹਿਲੀ ਫਿਲਮ ‘ਐਲੀਫੈਂਟ ਬੋਏ’ ਤੋਂ ਲੈ ਕੇ ਦੂਜੇ ਵਿਸ਼ਵ ਯੁੱਧ ਵਿੱਚ ਏਅਰ ਗੰਨਰ ਵਜੋਂ ਦੀ ਸੇਵਾ ਵੀ ਸ਼ਾਮਲ ਹੋਵੇਗੀ। ਸਾਬੂ ਦੀ ਪਹਿਲੀ ਫਿਲਮ ਨੇ ਉਹਨਾਂ ਦੇ ਡਾਇਰੈਕਟਰ ਰਾਬਰਟ ਜੇ. ਫਲਾਹਰਟੀ ਨੂੰ ਵੀਨਿਸ ਫਿਲਮ ਫੈਸਟੀਵਲ (Venice Film Festival) ਵਿੱਚ ਸਰਵੋਤਮ ਡਾਇਰੈਕਟਰ ਦਾ ਇਨਾਮ ਜਿਤਾਇਆ ਸੀ।
ਹੌਲੀਵੁੱਡ ਦੇ ਸਪਰਸਟਾਰ ਵਜੋਂ, ਸਾਬੂ ਨੇ ਦਿ ਥੀਫ ਆਫ ਬਗਦਾਦ" (1940), "ਜੰਗਲ ਬੁੱਕ" (1942), "ਅਰੇਬੀਅਨ ਨਾਈਟਸ" (1942) ਅਤੇ "ਬਲੈਕ ਨਾਰਸਿਸਸ" (1947) ਵਰਗੀਆਂ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ।
ਆਲਮਾਈਟੀ ਮੋਸ਼ਨ ਪਿਕਚਰ ਦੀ ਨਿਰਮਾਤਾ ਪ੍ਰਭਲੀਨ ਸੰਧੂ ਨੇ ਵੈਰਾਇਟੀ ਨੂੰ ਦੱਸਿਆ, “ਸਾਬੂ ਦੀ ਕਹਾਣੀ ਨਿਡਰਤਾ, ਸੱਚਾਈ ਅਤੇ ਸ਼ਾਨ ਨਾਲ ਕਹੀ ਜਾਣੀ ਚਾਹੀਦੀ ਹੈ।” ਉਹਨਾਂ ਕਿਹਾ, “ਉਹ ਸਿਰਫ ਭਾਰਤ ਦਾ ਪਹਿਲਾ ਗਲੋਬਲ ਸਟਾਰ ਨਹੀਂ ਸੀ—ਉਹ ਦੁਨੀਆਂ, ਸਭਿਆਚਾਰਾਂ ਅਤੇ ਯੁੱਗਾਂ ਦਰਮਿਆਨ ਇਕ ਪੁਲ ਸੀ। ਇਹ ਸਿਰਫ਼ ਇੱਕ ਫਿਲਮ ਬਣਾਉਣ ਦੀ ਗੱਲ ਨਹੀਂ—ਇਹ ਇਕ ਵਿਰਾਸਤ ਨੂੰ ਸਾਂਭਣ ਦੀ ਜ਼ਿੰਮੇਵਾਰੀ ਹੈ ਜੋ ਸਾਡੀ ਰੂਹ ਦੇ ਨੇੜੇ ਹੈ।”
ਲੇਖਿਕਾ ਦੇਬਲੀਨਾ ਮਜੂਮਦਾਰ ਨੇ ਕਿਹਾ, “ਇਸ ਕਿਤਾਬ 'ਤੇ ਖੋਜ ਕਰਨਾ ਸਨਮਾਨ ਦੀ ਗੱਲ ਸੀ, ਸਭ ਤੋਂ ਮਹੱਤਵਪੂਰਨ ਤੌਰ 'ਤੇ ਇਹ ਸਿੱਖਣਾ ਕਿ ਵਿਸ਼ਵ ਨੂੰ ਬਦਲਣ ਵਾਲੀਆਂ ਗਲੋਬਲ ਘਟਨਾਵਾਂ ਦੁਆਰਾ ਸਿਨੇਮਾ ਅਤੇ ਫਿਲਮਾਂ ਕਿਵੇਂ ਵਿਕਸਿਤ ਹੋਈਆਂ।”
ਸਾਬੂ ਦਾ ਯੋਗਦਾਨ ਸਿਰਫ਼ ਬਾਕਸ ਆਫ਼ਿਸ ਦੀ ਸਫ਼ਲਤਾਵਾਂ ਤੱਕ ਸੀਮਿਤ ਨਹੀਂ ਸੀ—ਉਹ ਪੂਰਬ ਅਤੇ ਪੱਛਮ ਵਿਚਕਾਰ ਇੱਕ ਸੱਭਿਆਚਾਰਕ ਪੁਲ ਸਾਬਤ ਹੋਏ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login