ਪ੍ਰਸਿੱਧ ਸੰਗੀਤਕਾਰ ਏ.ਆਰ. ਰਹਿਮਾਨ ਨੇ ਹਾਲ ਹੀ ਵਿੱਚ ਸੈਨ ਫਰਾਂਸਿਸਕੋ ਵਿੱਚ ਓਪਨ ਏ.ਆਈ. (OpenAI) ਦੇ ਸੀਈਓ ਸੈਮ ਆਲਟਮੈਨ (Sam Altman) ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਰਹਿਮਾਨ ਦੀ ਨਵੀਂ AI-ਸੰਚਾਲਿਤ ਸੰਗੀਤ ਪਹਿਲਕਦਮੀ, 'ਸੀਕ੍ਰੇਟ ਮਾਊਂਟੇਨ' (Secret Mountain) ਬਾਰੇ ਚਰਚਾ ਕਰਨਾ ਸੀ। ਇਹ ਮੁਲਾਕਾਤ ਓਪਨ ਏ.ਆਈ. ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਇੱਕ ਵਰਚੁਅਲ ਗਲੋਬਲ ਸੰਗੀਤ ਬੈਂਡ ਵਿਕਸਿਤ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਰਹਿਮਾਨ ਨੇ ਮੁਲਾਕਾਤ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਲਿਖਿਆ, ਸੈਮ ਆਲਟਮੈਨ ਨੂੰ ਉਨ੍ਹਾਂ ਦੇ ਦਫ਼ਤਰ 'ਚ ਮਿਲਣਾ ਖੁਸ਼ੀ ਦੀ ਗੱਲ ਸੀ... ਅਸੀਂ 'ਸੀਕ੍ਰੇਟ ਮਾਊਂਟੇਨ', ਆਪਣੇ ਵਰਚੁਅਲ ਗਲੋਬਲ ਬੈਂਡ ਬਾਰੇ ਚਰਚਾ ਕੀਤੀ ਅਤੇ ਭਾਰਤੀਆਂ ਨੂੰ ਏਆਈ ਟੂਲਜ਼ ਰਾਹੀਂ ਪੀੜ੍ਹੀ ਦਰ ਪੀੜ੍ਹੀ ਚੁਣੌਤੀਆਂ ਹੱਲ ਕਰਨ ਅਤੇ ਅੱਗੇ ਵਧਣ ਲਈ ਉਤਸ਼ਾਹਤ ਕਰਨ 'ਤੇ ਗੱਲਬਾਤ ਕੀਤੀ।”
ਇਸ ਪ੍ਰੋਜੈਕਟ ਨੂੰ ਇਕ "ਮੈਟਾ ਬੈਂਡ" ਵਜੋਂ ਦਰਸਾਇਆ ਗਿਆ ਹੈ ਜੋ ਵੱਖ-ਵੱਖ ਸਭਿਆਚਾਰਾਂ ਦੇ ਸੰਗੀਤਕ ਪ੍ਰਭਾਵਾਂ ਨੂੰ ਏਆਈ ਰਾਹੀਂ ਜੋੜਦਾ ਹੈ। ਪਹਿਲੀਆਂ ਪੋਸਟਾਂ ਵਿੱਚ, ਰਹਿਮਾਨ ਨੇ ਸਮਝਾਇਆ ਸੀ ਕਿ ਸੀਕ੍ਰੇਟ ਮਾਊਂਟੇਨ ਲੂਨਾ ਨਾਮ ਦੀ ਇੱਕ ਨੌਜਵਾਨ ਔਰਤ ਦੀ ਕਹਾਣੀ ਦੀ ਪਾਲਣਾ ਕਰਦਾ ਹੈ, ਜੋ ਇੱਕ ਕਾਲਪਨਿਕ ਸੰਗੀਤਕ ਸੰਸਾਰ ਵਿੱਚ ਦਾਖਲ ਹੁੰਦੀ ਹੈ।
ਓਪਨ ਏ.ਆਈ. ਦੇ ਉਪ-ਪ੍ਰਧਾਨ, ਸ਼੍ਰੀਨਿਵਾਸ ਨਾਰਾਇਣਨ (Srinivas Narayanan) ਨੇ ਵੀ ਰਹਿਮਾਨ ਦੀ ਮੇਜ਼ਬਾਨੀ ਇੱਕ ਸਵਾਲ-ਜਵਾਬ ਅਤੇ ਫਾਇਰਸਾਈਡ ਚੈਟ ਲਈ ਕੀਤੀ। ਉਨ੍ਹਾਂ ਲਿਖਿਆ, “ਇੱਕ ਮਹਾਨ ਆਈਕਨ ਏ.ਆਰ. ਰਹਿਮਾਨ ਦੀ ਮੇਜ਼ਬਾਨੀ ਕਰਨਾ ਵੱਡੇ ਸਨਮਾਨ ਦੀ ਗੱਲ ਸੀ। ਉਹ ਸਿਰਫ਼ ਇੱਕ ਪ੍ਰਸਿੱਧ ਸੰਗੀਤਕਾਰ ਨਹੀਂ, ਸਗੋਂ ਇਕ ਅਸਲ ਨਵੀਨਤਾਕਾਰ ਵੀ ਹਨ — VR ਫਿਲਮ Le Musk ਬਣਾਉਣ ਤੋਂ ਲੈ ਕੇ ‘Secret Mountain’ ਰਾਹੀਂ ਇੱਕ ਮੈਟਾਹਿਊਮਨ ਡਿਜੀਟਲ ਬੈਂਡ ਬਣਾਉਣ ਤੱਕ।”
ਓਪਨ ਏ.ਆਈ. 'ਚ ਗੱਲਬਾਤ ਦੌਰਾਨ ਸ਼੍ਰੀਨਿਵਾਸ ਨਾਰਾਇਣਨ ਨੇ ਕਿਹਾ, “ਉਹਨਾਂ ਦੇ ਵਿਚਾਰ ਸੁਣ ਕੇ ਪ੍ਰੇਰਣਾ ਮਿਲੀ ਕਿ ਕਿਵੇਂ ਏ.ਆਈ. ਰਚਨਾਤਮਕ ਪ੍ਰਗਟਾਵੇ ਨੂੰ ਨਵਾਂ ਆਕਾਰ ਦੇ ਰਿਹਾ ਹੈ, ਕਿਵੇਂ ਉਹ ਤਕਨੀਕ ਅਤੇ ਕਲਾ ਦੇ ਮਿਲਾਪ ਵਾਲੇ ਨਵੇਂ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਸੰਗੀਤ ਤੇ ਮੀਡੀਆ ਦੇ ਭਵਿੱਖ ਨੂੰ ਲੈਕੇ ਕੀ ਸੋਚਣਾ ਹੈ।”
ਏ.ਆਰ. ਰਹਿਮਾਨ ਨੇ ਆਪਣੇ ਦੌਰੇ ਦੌਰਾਨ Perplexity AI ਦੇ ਦਫ਼ਤਰ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸੀਈਓ ਅਰਵਿੰਦ ਸ਼੍ਰਿਨਿਵਾਸ ਨਾਲ ਹੋਈ। ਸ਼੍ਰਿਨਿਵਾਸ ਨੇ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਅੱਜ perplexity_ai ਦਫ਼ਤਰ ਵਿੱਚ ਏ.ਆਰ. ਰਹਿਮਾਨ ਦੀ ਮੇਜ਼ਬਾਨੀ ਕਰਨਾ ਵਧੀਆ ਰਿਹਾ — Comet browser ਦੀ ਲਾਈਵ ਡੈਮੋ ਅਤੇ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ‘ਸੀਕ੍ਰੇਟ ਮਾਊਂਟੇਨ’ ਬਾਰੇ ਚਰਚਾ ਹੋਈ।”
ਰਹਿਮਾਨ ਨੇ ‘ਸੀਕ੍ਰੇਟ ਮਾਊਂਟੇਨ’ ਨੂੰ ਇੱਕ ਸੰਗੀਤਕ ਅਤੇ ਤਕਨੀਕੀ ਤਜਰਬਾ ਕਰਾਰ ਦਿੱਤਾ ਹੈ, ਜਿਸਦਾ ਮਕਸਦ ਇਹ ਵੇਖਣਾ ਹੈ ਕਿ ਕਹਾਣੀ ਤੇ ਰਚਨਾ ਵਿੱਚ ਏ.ਆਈ. ਦੀ ਹੱਦ ਕਿੱਥੇ ਤੱਕ ਵਧਾਈ ਜਾ ਸਕਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login