ADVERTISEMENTs

ਭਾਰਤ ਪੱਖੀ ਤੇ ਖਾਲਿਸਤਾਨੀ ਵਿਰੋਧੀ NRI ਸਿੱਖ ਸੁੱਖੀ ਚਾਹਲ ਦਾ ਅਮਰੀਕਾ ‘ਚ ਹੋਇਆ ਦੇਹਾਂਤ

ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਵਜੋਂ ਉਨ੍ਹਾਂ ਨੇ ਲੋੜਵੰਦ ਬੱਚਿਆਂ ਲਈ ਵਿੱਦਿਅਕ ਪਹਿਲਕਦਮੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ

ਸਿੱਖ ਐਕਟੀਵਿਸਟ ਸੁੱਖੀ ਚਾਹਲ / courtesy photo

ਅਮਰੀਕੀ ਸਿੱਖ, ਸੁੱਖੀ ਚਾਹਲ, ਜੋ ਭਾਰਤ ਪੱਖੀ ਅਤੇ ਖਾਲਿਸਤਾਨ ਵਿਰੋਧੀ ਲੀਡਰਸ਼ਿਪ ਵਜੋਂ ਜਾਣੇ ਜਾਂਦੇ ਸਨ, ਉਨਾਂ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਹੈ।

ਚਾਹਲ ਨੂੰ ਅਮਰੀਕੀ ਅਤੇ ਅੰਤਰਰਾਸ਼ਟਰੀ ਸਿੱਖ ਭਾਈਚਾਰਿਆਂ ਵਿੱਚ ਭਾਰਤ ਵਿਰੋਧੀ ਪ੍ਰਚਾਰ ਅਤੇ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਸਮੂਹਾਂ ਦੇ ਵਿਰੁੱਧ ਆਪਣੀ ਸਖ਼ਤ ਭੂਮਿਕਾ ਲਈ ਜਾਣਿਆ ਜਾਂਦਾ ਸੀ। ਸਿਲਿਕਾਨ ਵੈਲੀ ਵਿੱਚ ਸਥਿਤ ਇੱਕ ਗੈਰ-ਲਾਭਕਾਰੀ ਸੰਸਥਾ, ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਵਜੋਂ ਉਨ੍ਹਾਂ ਨੇ ਲੋੜਵੰਦ ਬੱਚਿਆਂ ਲਈ ਵਿੱਦਿਅਕ ਪਹਿਲਕਦਮੀਆਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ।

ਉਨ੍ਹਾਂ ਦੇ ਦੇਹਾਂਤ ਨਾਲ ਦੁਨੀਆ ਭਰ ਦੇ ਭਾਰਤ ਪੱਖੀ ਸਿੱਖ ਨੈੱਟਵਰਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਤੱਕ, ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਨ ਲਈ ਜਾਣੇ ਜਾਂਦੇ ਸਮੂਹਾਂ ਦੁਆਰਾ ਕੋਈ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ।

ਅਚਾਨਕ ਹੋਈ ਇਸ ਮੌਤ ਬਾਰੇ ਭਾਈਚਾਰੇ ਵਿੱਚ ਕਈ ਤਰਾਂ ਦੀਆਂ ਕਿਆਸ-ਅਰਾਈਆਂ ਲੱਗਣ ਦੀਆਂ ਕਨਸੋਆਂ ਵੀ ਪੈਦਾ ਹੋ ਰਹੀਆਂ ਹਨ। ਪਰ ਪਰਿਵਾਰ ਵੱਲੋਂ ਅਧਿਕਾਰਿਤ ਬਿਆਨ ਆਉਣ ਤੋਂ ਬਾਅਦ ਹੀ ਸਹੀ ਸਥਿਤੀ ਦਾ ਖੁਲਾਸਾ ਹੋ ਸਕਦਾ ਹੈ।

ਅੰਤਿਮ ਸੰਸਕਾਰ ਜਾਂ ਅੰਤਿਮ ਰਸਮਾਂ ਸੰਬੰਧੀ ਵੇਰਵੇ ਫਿਲਹਾਲ ਜਨਤਕ ਤੌਰ 'ਤੇ ਸਾਂਝੇ ਨਹੀਂ ਕੀਤੇ ਗਏ ਹਨ। ਸਿੱਖ ਭਾਈਚਾਰਾ ਅਤੇ ਉਨ੍ਹਾਂ ਦੇ ਸਾਥੀ ਹੋਰ ਜਾਣਕਾਰੀ ਦੀ ਉਡੀਕ 'ਚ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video