ADVERTISEMENT

ADVERTISEMENT

ਨਿਊਜ਼ੀਲੈਂਡ: ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ੀ ਭਾਰਤੀ ਉਬਰ ਡਰਾਈਵਰ ਨੂੰ ਸਜ਼ਾ

37 ਸਾਲਾ ਸਤਵਿੰਦਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ

Representative image / Pexels

ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਉਬਰ ਡਰਾਈਵਰ, 37 ਸਾਲਾ ਸਤਵਿੰਦਰ ਨੂੰ ਆਪਣੀ ਕੈਬ ਵਿੱਚ ਸਵਾਰ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ, ਇਸ ਦੀ ਜਾਣਕਾਰੀ ਐਨ.ਜ਼ੈੱਡ. ਹੈਰਾਲਡ ਨੇ ਦਿੱਤੀ ਹੈ।

ਅਦਾਲਤੀ ਰਿਕਾਰਡਾਂ ਅਨੁਸਾਰ, 17 ਸਾਲਾ ਪੀੜਿਤਾ ਨੇ ਵਾਇਕਾਟੋ ਦਰਿਆ ਪਾਰ ਹੈਮਿਲਟਨ ਦੇ ਕੇਂਦਰੀ ਇਲਾਕੇ ਵਿੱਚ 7 ਕਿਲੋਮੀਟਰ ਦੇ ਸਫ਼ਰ ਲਈ ਸਤਵਿੰਦਰ ਦੀ ਕੈਬ ਬੁੱਕ ਕੀਤੀ ਸੀ। ਪਰ ਉਸਨੇ ਰਸਤੇ ਵਿੱਚ GPS ਬੰਦ ਕਰ ਦਿੱਤਾ ਅਤੇ ਗੱਡੀ ਨੂੰ ਇੱਕ ਸਾਈਡ ਗਲੀ ਵੱਲ ਮੋੜ ਕੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਤੋਂ ਬਾਅਦ ਪੀੜਿਤਾ ਨੂੰ ਉਸਦੇ ਦੱਸੇ ਪਤੇ ‘ਤੇ ਉਸ ਦੀ ਸਹੇਲੀ ਦੇ ਘਰ ਛੱਡਿਆ ਗਿਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ।

ਜੱਜ ਟੀਨੀ ਕਲਾਰਕ ਨੇ ਇਸ ਤੋਂ ਪਹਿਲਾਂ, ਫ਼ਰਵਰੀ 2023 ਵਿੱਚ ਵਾਪਰੀ ਇਸ ਘਟਨਾ ਲਈ, ਸਤਵਿੰਦਰ ਨੂੰ ਚਾਰਾਂ ਦੋਸ਼ਾਂ, ਤਿੰਨ ਅਸ਼ਲੀਲ ਦੁਰਵਿਵਹਾਰ ਦੇ ਅਤੇ ਬਲਾਤਕਾਰ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਹੈਮਿਲਟਨ ਜ਼ਿਲ੍ਹਾ ਅਦਾਲਤ ਨੇ ਸਤਵਿੰਦਰ ਨੂੰ ਸੱਤ ਸਾਲ ਅਤੇ ਦੋ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video