ਭਾਰਤੀ ਅਤੇ ਕੈਨੇਡੀਅਨ ਝੰਡੇ / Pexels
ਕੈਨੇਡਾ ਵਿੱਚ ਰਹਿ ਰਹੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਉਸ ਸਮੇਂ ਨਵੀਂ ਚਰਚਾ ਛੇੜ ਦਿੱਤੀ, ਜਦੋਂ ਉਸ ਨੇ ਦਾਅਵਾ ਕੀਤਾ ਕਿ ਇੱਕ ਮੱਧਵਰਗੀ ਵਿਅਕਤੀ ਲਈ ਕੈਨੇਡਾ ਵਿੱਚ ਜੀਵਨ ਭਾਰਤ ਦੇ ਮੁਕਾਬਲੇ ਦੱਸ ਗੁਣਾ ਬਿਹਤਰ ਹੈ।
‘ਵਿਸ਼ਾਲ ਇਨ ਕੈਨੇਡਾ’ ਨਾਮ ਦੇ ਇੱਕ ਕੰਟੈਂਟ ਕ੍ਰਿਏਟਰ ਵੱਲੋਂ ਇੰਸਟਾਗ੍ਰਾਮ ’ਤੇ ਪਾਈ ਗਈ ਪੋਸਟ ਕੈਨੇਡਾ ਵਿੱਚ ਇੱਕ ਭਾਰਤੀ ਪ੍ਰਵਾਸੀ ਦੀ ਜ਼ਿੰਦਗੀ ਦੀ ਝਲਕ ਹੈ। ਵਿਸ਼ਾਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਕੈਨੇਡਾ ਵਿੱਚ ਸਿਰਫ਼ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਜੀਵਨ ਨੂੰ ਦੇਖ ਕੇ ਹੀ ਪੂਰੀ ਤਸਵੀਰ ਬਣਾ ਲੈਂਦੇ ਹਨ, ਜਦੋਂ ਕਿ ਕਿਸੇ ਵੀ ਦੇਸ਼ ਵਿੱਚ ਸੈਟਲ ਹੋਣ ਅਤੇ ਹਾਲਾਤ ਬਿਹਤਰ ਹੋਣ ਲਈ ਸਮਾਂ ਲੱਗਦਾ ਹੈ।
ਵੀਡੀਓ ਵਿੱਚ ਆਪਣੇ ਆਂਢ-ਗੁਆਂਢ ਦੀ ਝਲਕ ਦਿਖਾਉਂਦੇ ਹੋਏ ਵਿਸ਼ਾਲ ਨੇ ਕੈਨੇਡਾ ਦੀ ਸ਼ਾਂਤ ਅਤੇ ਸੁਕੂਨ ਭਰੀ ਜ਼ਿੰਦਗੀ ਦੀ ਸ਼ਲਾਘਾ ਕੀਤੀ ਅਤੇ ਇਸਦੀ ਤੁਲਨਾ ਭਾਰਤੀ ਮਹਾਨਗਰਾਂ ਦੇ ਸ਼ੋਰ-ਸ਼ਰਾਬੇ ਨਾਲ ਕੀਤੀ।
ਉਸ ਨੇ ਕਿਹਾ ਕਿ ਲੋਕ ਅਕਸਰ ਕੈਨੇਡਾ ਵਿੱਚ ਉੱਚੇ ਟੈਕਸਾਂ ਦੀ ਸ਼ਿਕਾਇਤ ਕਰਦੇ ਹਨ, ਪਰ ਇਹ ਭੁੱਲ ਜਾਂਦੇ ਹਨ ਕਿ ਇਹ ਟੈਕਸ ਵਧੀਆ ਸੜਕਾਂ ਅਤੇ ਹਸਪਤਾਲਾਂ ਵਰਗੀਆਂ ਮਿਆਰੀ ਸੇਵਾਵਾਂ ਦੇ ਰੂਪ ਵਿੱਚ ਵਾਪਸ ਮਿਲਦੇ ਹਨ। ਉਸ ਨੇ ਦੋਸ਼ ਲਾਇਆ ਕਿ ਭਾਰਤ ਵਿੱਚ ਅਜਿਹਾ ਨਹੀਂ ਹੈ।
ਵਿਸ਼ਾਲ ਦਾ ਇਹ ਵੀ ਮੰਨਣਾ ਹੈ ਕਿ ਕੈਨੇਡਾ ਵਿੱਚ ਪੈਸੇ ਦੀ ਵਧੇਰੇ ਕਦਰ ਹੈ। ਉਸ ਨੇ ਸਮਝਾਇਆ ਕਿ ਜੇਕਰ ਭਾਰਤ ਵਿੱਚ ਦੋ ਵਿਅਕਤੀਆਂ ਦੀ ਕੁੱਲ ਸਲਾਨਾ ਆਮਦਨ 1 ਕਰੋੜ ਰੁਪਏ ਹੈ, ਤਾਂ ਵੀ ਉਹ ਸਿਰਫ਼ ਇੱਕ ਅਪਾਰਟਮੈਂਟ ਵਿੱਚ ਰਹਿ ਸਕਣਗੇ। ਇਸਦੇ ਉਲਟ, ਕੈਨੇਡਾ ਵਿੱਚ ਜੇਕਰ ਦੋ ਵਿਅਕਤੀ ਮਿਲ ਕੇ 170-180 ਹਜ਼ਾਰ ਡਾਲਰ ਕਮਾਉਂਦੇ ਹਨ, ਤਾਂ ਉਹ ਇੱਕ 3-4 ਕਮਰਿਆਂ ਵਾਲਾ ਆਲੀਸ਼ਾਨ ਦੋ-ਮੰਜ਼ਿਲਾ ਘਰ ਅਤੇ ਬੇਸਮੈਂਟ ਖਰੀਦ ਸਕਦੇ ਹਨ।
ਆਖ਼ਿਰ ਵਿੱਚ, ਉਹ ਦੋ ਮਹੱਤਵਪੂਰਨ ਫਰਕਾਂ ਵੱਲ ਧਿਆਨ ਦਿਵਾਉਂਦਾ ਹੈ ਜੋ ਉਸਦੇ ਅਨੁਸਾਰ ਦੋਵੇਂ ਦੇਸ਼ਾਂ ਨੂੰ ਵੱਖਰਾ ਕਰਦੇ ਹਨ। ਆਪਣੀ ਦੋ ਭਾਗਾਂ ਵਾਲੀ ਪੋਸਟ ਦੇ ਦੂਜੇ ਹਿੱਸੇ ਵਿੱਚ ਵਿਸ਼ਾਲ ਕਹਿੰਦਾ ਹੈ ਕਿ ਭਾਰਤ ਵਿੱਚ ਲੋਕ ਛੋਟੀਆਂ ਗੱਲਾਂ—ਜਿਵੇਂ ਤੇਜ਼ੀ ਨਾਲ ਖਾਣਾ ਡਿਲਿਵਰ ਹੋਣ ਨਾਲ ਖੁਸ਼ ਹੋ ਜਾਂਦੇ ਹਨ, ਪਰ ਅਸਲੀ ਸੁਖ-ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਉਸਦੇ ਅਨੁਸਾਰ ਪਹਿਲੀ ਅਸਲ ਸੁਵਿਧਾ ਵਰਕ-ਲਾਈਫ ਬੈਲੈਂਸ ਹੈ। ਭਾਰਤ ਵਿੱਚ ਕਰਮਚਾਰੀਆਂ ਨੂੰ ਡਿਊਟੀ ਤੋਂ ਬਾਅਦ ਵੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਉਹ ਵੀ ਬਿਨਾਂ ਕਿਸੇ ਓਵਰਟਾਈਮ ਭੁਗਤਾਨ ਦੇ। ਕੈਨੇਡਾ ਵਿੱਚ ਕੰਪਨੀਆਂ ਸਮਝਦੀਆਂ ਹਨ ਕਿ ਕੰਮ ਦੇ ਘੰਟਿਆਂ ਤੋਂ ਬਾਅਦ ਦਾ ਸਮਾਂ ਕਰਮਚਾਰੀ ਦਾ ਨਿੱਜੀ ਸਮਾਂ ਹੈ। ਵਿਸ਼ਾਲ ਨੇ ਦੂਜਾ ਵੱਡਾ ਫਾਇਦਾ ਮੁਫ਼ਤ ਮਿਆਰੀ ਸਿੱਖਿਆ ਨੂੰ ਦੱਸਿਆ। ਉਸਦਾ ਕਹਿਣਾ ਹੈ ਕਿ ਸਰਕਾਰ ਬੱਚੇ ਦੇ 18 ਸਾਲ ਦੇ ਹੋਣ ਤੱਕ ਮਾਪਿਆਂ ਨੂੰ ਵਿੱਤੀ ਮਦਦ ਵੀ ਦਿੰਦੀ ਹੈ।
ਵੀਡੀਓ ’ਤੇ ਲਿਖਿਆ ਟੈਕਸਟ ਕਹਿੰਦਾ ਹੈ, “ਕੈਨੇਡਾ ਵਿੱਚ ਮੱਧ ਵਰਗ ਦੀ ਜ਼ਿੰਦਗੀ ਭਾਰਤ ਨਾਲੋਂ 10 ਗੁਣਾ ਬਿਹਤਰ ਹੈ।” ਜਿੱਥੇ ਕੁਝ ਯੂਜ਼ਰ ਇਸ ਤੁਲਨਾ ਨਾਲ ਸਹਿਮਤ ਨਜ਼ਰ ਆਏ, ਉੱਥੇ ਕਈਆਂ ਨੇ ਇਸਨੂੰ ਖਾਰਜ ਕਰਦਿਆਂ ਕਿਹਾ ਕਿ ਜੀਵਨ ਦੀ ਗੁਣਵੱਤਾ ਹਰੇਕ ਲਈ ਵੱਖਰੀ ਹੁੰਦੀ ਹੈ ਅਤੇ ਭਾਰਤ ਦੇ ਵੀ ਆਪਣੇ ਵਿਲੱਖਣ ਫ਼ਾਇਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login