ADVERTISEMENT

ADVERTISEMENT

ਮਾਤਾ ਚੰਦ ਕੌਰ ਕਤਲ ਮਾਮਲੇ ‘ਚ ਸੀਬੀਆਈ ਵੱਲੋਂ ਬਾਬਾ ਠਾਕੁਰ ਦਿਲੀਪ ਸਿੰਘ ਭਗੌੜਾ ਕਰਾਰ

ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਨਾਮਧਾਰੀ ਸੰਪ੍ਰਦਾ ਦੇ ਮੈਂਬਰ ਬਾਬਾ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਹੈ

ਨਾਮਧਾਰੀ ਸੰਪ੍ਰਦਾ ਦੇ ਮੈਂਬਰ ਬਾਬਾ ਠਾਕੁਰ ਦਿਲੀਪ ਸਿੰਘ / x

ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 2015 ਦੇ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ ਦੋਸ਼ੀ, ਨਾਮਧਾਰੀ ਸੰਪ੍ਰਦਾ ਦੇ ਮੈਂਬਰ ਬਾਬਾ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਹੈ। ਦੋਸ਼ੀ ਦੇ ਵਾਰ-ਵਾਰ ਗੈਰਹਾਜ਼ਰ ਰਹਿਣ ਤੋਂ ਬਾਅਦ ਅਦਾਲਤ ਨੇ ਇਹ ਸਖ਼ਤ ਕਦਮ ਚੁੱਕਿਆ। ਨਾਮਧਾਰੀ ਸੰਪ੍ਰਦਾ ਦੀ ਮਾਤਾ ਚੰਦ ਕੌਰ ਦੇ ਕਤਲ ਮਾਮਲੇ ’ਚ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਅਦਾਲਤ ਵੱਲੋਂ ਉਸ ਨੂੰ ਪਹਿਲਾਂ 8 ਅਪ੍ਰੈਲ ਅਤੇ ਮੁੜ 15 ਅਪ੍ਰੈਲ ਤੱਕ ਅਦਾਲਤ ’ਚ ਪੇਸ਼ ਹੋਣ ਦਾ ਆਖ਼ਰੀ ਮੌਕਾ ਦਿੱਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਸੀ. ਬੀ. ਆਈ. ਵੱਲੋਂ ਇਸ ਸਬੰਧੀ ਪਬਲਿਕ ਨੋਟਿਸ ਵੀ ਕੱਢਵਾਇਆ ਗਿਆ ਸੀ।

ਅਦਾਲਤ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਰਿਕਾਰਡ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ 4 ਦਸੰਬਰ 2015 ਨੂੰ ਇਕ ਕਾਰ ’ਚ ਹੋਏ ਬੰਬ ਧਮਾਕੇ ਸਬੰਧੀ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਮੁਲਜ਼ਮ ਠਾਕੁਰ ਦਲੀਪ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਉਹ ਕਥਿਤ ਤੌਰ ’ਤੇ ਵਿਦੇਸ਼ ਭੱਜ ਗਿਆ ਸੀ। 13 ਮਈ 2021 ਨੂੰ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜੋ ਕਿ ਭਾਰਤ ’ਚ ਉਸ ਦੀ ਗ਼ੈਰ-ਮੌਜੂਦਗੀ ਕਾਰਨ ਲਾਗੂ ਨਹੀਂ ਹੋ ਸਕੇ। ਇਸ ਤੋਂ ਬਾਅਦ ਸੀ. ਬੀ. ਆਈ. ਨੇ 11 ਜੂਨ 2021 ਨੂੰ ਉਸ ਵਿਰੁੱਧ ਲੁੱਕ ਆਫ ਨੋਟਿਸ ਜਾਰੀ ਕੀਤਾ ਸੀ, ਜਿਸ ਨੂੰ ਸਮੇਂ-ਸਮੇਂ ’ਤੇ ਨਵਿਆਇਆ ਜਾਂਦਾ ਰਿਹਾ। ਜਾਂਚ ਦੌਰਾਨ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਠਾਕੁਰ ਦਲੀਪ ਸਿੰਘ ਨੂੰ ਟਰੇਸ ਨਹੀਂ ਕੀਤਾ ਜਾ ਸਕਿਆ। ਉਸ ਦੀ ਗ਼ੈਰ-ਮੌਜੂਦਗੀ ’ਚ 31 ਦਸੰਬਰ 2022 ਨੂੰ ਇਸ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਗਈ।

ਇਸ ਤੋਂ ਇਲਾਵਾ 4 ਦਸੰਬਰ 2023 ਨੂੰ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹਾਲਾਂਕਿ ਉਸ ਦਾ ਸਹੀ ਟਿਕਾਣਾ ਅਜੇ ਵੀ ਉਪਲੱਬਧ ਨਹੀਂ ਹੈ। ਠਾਕੁਰ ਦਲੀਪ ਸਿੰਘ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚ ਮਾਤਾ ਚੰਦ ਕੌਰ ਦੀ ਹੱਤਿਆ, ਮਾਤਾ ਚੰਦ ਕੌਰ ਦੇ ਦਾਮਾਦ ਜਗਤਾਰ ਸਿੰਘ ’ਤੇ ਹਮਲੇ ਦੀ ਸਾਜ਼ਿਸ਼ ਅਤੇ ਅਵਤਾਰ ਸਿੰਘ ਦੀ ਹੱਤਿਆ ਦੇ ਦੋਸ਼ ਹਨ। 

2017 ’ਚ ਪੰਜਾਬ ਪੁਲਸ ਕੋਲੋਂ ਉਕਤ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ, ਜਿਸ ਵੱਲੋਂ ਕੇਸ ਨੰਬਰ 3\17 ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਪਿੱਛੇ ਕਾਰਨ ਸੰਪ੍ਰਦਾ ਦੀ ਗੱਦੀ ਨੂੰ ਦੱਸਿਆ ਜਾ ਰਿਹਾ ਹੈ। ਮਾਤਾ ਚੰਦ ਕੌਰ ਦੀ ਹੱਤਿਆ ਮਗਰੋਂ ਨਾਮਧਾਰੀ ਅਵਤਾਰ ਸਿੰਘ ਦੀ ਵੀ ਅਣਪਛਾਤਿਆਂ ਵਲੋਂ ਹੱਤਿਆ ਕਰ ਦਿੱਤੀ ਗਈ ਅਤੇ ਇਸ ਦਾ ਦੋਸ਼ ਵੀ ਠਾਕੁਰ ਦਲੀਪ ਸਿੰਘ ’ਤੇ ਲੱਗਿਆ। 2018 ’ਚ ਠਾਕੁਰ ਦਲੀਪ ਸਿੰਘ ਦੇ ਡਰਾਈਵਰ ਨੇ ਇਸ ਮਾਮਲੇ ਤੋਂ ਪਰਦਾ ਚੁੱਕਿਆ, ਜਿਸ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ ਗਿਆ ਸੀ।

Comments

Related

To continue...

Already have an account? Log in

Create your free account or log in