ਟਰੰਪ 'ਤੇ ਹਮਲਾ: ਹਿਲਟਨ ਹੋਟਲ 'ਚ ਚੱਲੀਆਂ ਗੋਲੀਆਂ, ਵਾਲ-ਵਾਲ ਬਚੇ ਅਮਰੀਕੀ ਰਾਸ਼ਟਰਪਤੀ
April 2026 28 views 1:53ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਉਦੋਂ ਦਹਿਸ਼ਤ ਫੈਲ ਗਈ ਜਦੋਂ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਡਿਨਰ ਦੌਰਾਨ ਕਥਿਤ ਤੌਰ 'ਤੇ ਗੋਲੀਆਂ ਚੱਲਣ ਦੀਆਂ ਖਬਰ ਸਾਹਮਣੇ ਆਈਆਂ। ਇਸ ਤੋਂ ਤੁਰੰਤ ਬਾਅਦ, ਇਸ ਹਾਈ-ਪ੍ਰੋਫਾਈਲ ਇਵੈਂਟ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਚਾਨਕ ਮੰਚ ਤੋਂ ਹਟਾ ਕੇ ਇੱਕ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਜਿਵੇਂ ਹੀ ਸੁਰੱਖਿਆ ਏਜੰਸੀਆਂ ਨੇ ਆਵਾਜ਼ ਸੁਣੀ, ਯੂਐਸ ਸੀਕ੍ਰੇਟ ਸਰਵਿਸ ਤੁਰੰਤ ਹਰਕਤ ਵਿੱਚ ਆ ਗਈ। ਚੇਤਾਵਨੀਆਂ ਦਿੰਦੇ ਹੋਏ, ਏਜੰਟਾਂ ਨੇ ਟਰੰਪ ਨੂੰ ਸਟੇਜ ਤੋਂ ਉਤਾਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਹੋਰ ਕੈਬਨਿਟ ਮੈਂਬਰ ਵੀ ਉਨ੍ਹਾਂ ਨਾਲ ਮੌਜੂਦ ਸਨ ਅਤੇ ਉਨ੍ਹਾਂ ਨੂੰ ਵੀ ਤੁਰੰਤ ਇੱਕ ਸੁਰੱਖਿਅਤ ਸਥਾਨ 'ਤੇ ਭੇਜ ਦਿੱਤਾ ਗਿਆ। ਇੱਕ ਪ੍ਰਸ਼ਾਸਕੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕੈਬਨਿਟ ਦੇ ਮੈਂਬਰ ਵੀ ਸੁਰੱਖਿਅਤ ਹਨ। ਇਸ ਦੌਰਾਨ, ਘਟਨਾ ਸਥਾਨ 'ਤੇ ਮੌਜੂਦ ਅਧਿਕਾਰੀਆਂ ਦੇ ਰੇਡੀਓ ਪ੍ਰਸਾਰਣ ਦੇ ਅਨੁਸਾਰ, ਇੱਕ ਸ਼ੱਕੀ ਸ਼ੂਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਪਹਿਲਾਂ, ਏਪੀ ਅਤੇ ਏਐਫਪੀ ਰਿਪੋਰਟ ਵਿੱਚ ਵੀ ਦੱਸਿਆ ਗਿਆ ਸੀ ਕਿ ਡਿੰਨਰ ਦੌਰਾਨ ਤੇਜ਼ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਨਾਲ ਸਮਾਗਮ ਵਿੱਚ ਹਫੜਾ-ਦਫੜੀ ਮਚ ਗਈ।
ADVERTISEMENT
ADVERTISEMENT
E Paper
Video

.png)



