ਗ੍ਰਿਫ਼ਤਾਰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ / Staff Reporter
ਵੈਨੇਜ਼ੁਏਲਾ ਦੇ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਲੈ ਕੇ ਇੱਕ ਸਨਸਨੀਖੇਜ਼ ਦਾਅਵਾ ਸਾਹਮਣੇ ਆਇਆ ਹੈ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਕ, ਮਾਦੁਰੋ ਅਤੇ ਉਹਨਾਂ ਦੀ ਪਤਨੀ ਸਿਲੀਆ ਫਲੋਰੇਸ ਇਸ ਸਮੇਂ ਅਮਰੀਕਾ ਦੀ ਉਸ ਜੇਲ੍ਹ ਵਿੱਚ ਬੰਦ ਹਨ, ਜਿਸਨੂੰ ਖੁਦ ਅਮਰੀਕੀ ਮਨੁੱਖੀ ਅਧਿਕਾਰ ਸੰਸਥਾਵਾਂ “ਧਰਤੀ ਦਾ ਨਰਕ” ਦੇ ਕਰਾਰ ਚੁੱਕੀਆਂ ਹਨ।
ਵਾਲ ਸਟ੍ਰੀਟ ਜਰਨਲ ਸਮੇਤ ਕਈ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਮਾਦੁਰੋ ਜੋੜੇ ਨੂੰ ਨਿਊਯਾਰਕ ਲਿਆਂਦੇ ਜਾਣ ਤੋਂ ਬਾਅਦ ਬਰੁਕਲਿਨ ਸਥਿਤ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ (MDC) ਜੇਲ੍ਹ ਵਿੱਚ ਰੱਖਿਆ ਗਿਆ ਹੈ। ਹਾਲਾਂਕਿ, MDC ਪ੍ਰਸ਼ਾਸਨ ਵੱਲੋਂ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ।
ਨਿਊਯਾਰਕ ਦੇ ਸਨਸੈਟ ਪਾਰਕ, ਬਰੁਕਲਿਨ ਵਿੱਚ ਸਥਿਤ MDC ਨੂੰ ਅਮਰੀਕਾ ਦੀਆਂ ਸਭ ਤੋਂ ਬਦਨਾਮ ਫੈਡਰਲ ਜੇਲ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਜੇਲ੍ਹ ਦਾ ਨਾਮ ਸੁਣਦੇ ਹੀ ਵਕੀਲਾਂ, ਜੱਜਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵਿੱਚ ਦਹਿਸ਼ਤ ਫੈਲ ਜਾਂਦੀ ਹੈ।
ਜੇਲ੍ਹ ਦੇ ਭਿਆਨਕ ਹਾਲਤ:
* ਬਿਨਾਂ ਹੀਟ ਦੇ ਸਰਦੀਆਂ: ਕੈਦੀਆਂ ਨੂੰ ਕੜਾਕੇ ਦੀ ਠੰਢ ਵਿੱਚ ਬਿਨਾਂ ਹੀਟਰਾਂ ਦੇ ਰਹਿਣਾ ਪੈਂਦਾ ਹੈ।
* ਇਲਾਜ ਦੀ ਘਾਟ: ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ।
* ਕੀੜਿਆਂ ਵਾਲਾ ਖਾਣਾ: ਖਾਣੇ ਵਿੱਚ ਅਕਸਰ ਸੁੰਡੀਆਂ ਮਿਲਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ।
* ਹਿੰਸਾ ਅਤੇ ਨਸ਼ਾ: ਜੇਲ੍ਹ ਦੇ ਅੰਦਰ ਹਿੰਸਾ ਅਤੇ ਡਰੱਗਜ਼ ਦੀ ਖੁੱਲ੍ਹੇਆਮ ਤਸਕਰੀ ਹੁੰਦੀ ਹੈ।
'ਲੀਗਲ ਏਡ ਸੋਸਾਇਟੀ' ਵਰਗੀਆਂ ਸੰਸਥਾਵਾਂ MDC ਨੂੰ ਸਾਲਾਂ ਤੋਂ 'ਗੈਰ-ਮਨੁੱਖੀ' ਅਤੇ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਅੱਡਾ' ਦੱਸਦੀਆਂ ਆ ਰਹੀਆਂ ਹਨ।
2023–24 ਦੌਰਾਨ ਜੇਲ੍ਹ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੀਆਂ ਰਿਪੋਰਟਾਂ ਸਾਹਮਣੇ ਆਈਆਂ। ਇਨ੍ਹਾਂ ਵਿੱਚ ਦੱਸਿਆ ਗਿਆ ਕਿ ਕੈਦੀਆਂ ਨੂੰ ਸਰਦੀਆਂ ਵਿੱਚ ਹੀਟਰ ਨਹੀਂ ਮਿਲੇ, ਖਾਣੇ ਵਿੱਚ ਕੀੜੇ ਪਾਏ ਗਏ, ਮੈਡੀਕਲ ਲਾਪਰਵਾਹੀ ਕਾਰਨ ਮੌਤਾਂ ਹੋਈਆਂ ਅਤੇ ਗਾਰਡਾਂ ਦੀ ਮਿਲੀਭੁਗਤ ਨਾਲ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਆਮ ਗੱਲ ਬਣੀ ਰਹੀ।
ਇਸੇ ਕਾਰਨ 2024 ਵਿੱਚ ਬਰੁਕਲਿਨ ਦੇ ਇੱਕ ਫੈਡਰਲ ਜੱਜ ਨੇ 74 ਸਾਲਾ ਦੋਸ਼ੀ ਨੂੰ MDC ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ, “ਜੇ ਇਸਨੂੰ MDC ਭੇਜਿਆ ਗਿਆ, ਤਾਂ ਇਹ ਸਜ਼ਾ ਨਹੀਂ, ਤਸ਼ੱਦਦ ਹੋਵੇਗਾ।“
MDC ਪਹਿਲਾਂ ਵੀ ਕਈ ਚਰਚਿਤ ਨਾਂਵਾਂ ਦੀ ਜੇਲ੍ਹ ਰਹਿ ਚੁੱਕੀ ਹੈ। FTX ਘੋਟਾਲੇ ਦਾ ਮੁੱਖ ਦੋਸ਼ੀ ਸੈਮ ਬੈਂਕਮੈਨ-ਫ੍ਰਾਈਡ, ਐਪਸਟੀਨ ਕੇਸ ਨਾਲ ਜੁੜੀ ਘਿਸਲੇਨ ਮੈਕਸਵੈਲ, ਮਿਊਜ਼ਿਕ ਮੋਗਲ ਸੀਨ 'ਡਿਡੀ' ਕੋਮਬਸ, ਅਤੇ UnitedHealthcare ਦੇ ਸੀਈਓ ਦੀ ਹੱਤਿਆ ਮਾਮਲੇ ਦਾ ਦੋਸ਼ੀ ਲੁਈਗੀ ਮੈਂਗੀਓਨੀ ਵੀ ਇੱਥੇ ਰੱਖੇ ਜਾ ਚੁੱਕੇ ਹਨ। ਹੁਣ ਇਸ ਸੂਚੀ ਵਿੱਚ ਮਾਦੁਰੋ ਦਾ ਨਾਮ ਜੁੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਇਤਿਹਾਸ ਦਾ ਇੱਕ ਵਿਰਲਾ ਮੋੜ ਹੋਵੇਗਾ— ਜਿੱਥੇ ਕਿਸੇ ਦੇਸ਼ ਦਾ ਤਾਕਤਵਰ ਰਾਸ਼ਟਰਪਤੀ ਉਸ ਜੇਲ੍ਹ ਵਿੱਚ ਬੰਦ ਹੈ, ਜਿਸਨੂੰ ਅਮਰੀਕਾ ਖੁਦ ਆਪਣੀ ਪ੍ਰਣਾਲੀ ਦੀ ਸਭ ਤੋਂ ਵੱਡੀ ਨਾਕਾਮੀ ਮੰਨਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login