ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ / Courtesy: By Special Arrangement
ਆਪਣੇ ਪਾਕਿਸਤਾਨ ਦੇ ਦੌਰੇ ਦੌਰਾਨ, “ਸਿੱਖਸ ਆਫ ਅਮਰੀਕਾ” ਦੇ ਚੇਅਰਮੈਨ ਅਤੇ ਅਮਰੀਕਾ ਦੇ ਪ੍ਰਮੁੱਖ ਸਿੱਖ ਆਗੂ ਜਸਦੀਪ ਸਿੰਘ ਜੈਸੀ ਨੇ ਆਪਣੇ ਕਾਰੋਬਾਰੀ ਸਾਥੀ ਸਾਜਿਦ ਤਰਾਰ ਦੇ ਨਾਲ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ।
ਪਾਕਿਸਤਾਨ ਤੋਂ ਟੈਲੀਫ਼ੋਨ ਰਾਹੀਂ ਜਸਦੀਪ ਸਿੰਘ ਜੈਸੀ ਨੇ ਦੱਸਿਆ ਕਿ, "ਇਹ ਮੁਲਾਕਾਤ ਸਿੱਖ ਭਾਈਚਾਰੇ ਅਤੇ ਪਾਕਿਸਤਾਨ ਵਿਚਕਾਰ ਇਤਿਹਾਸਕ ਸਬੰਧਾਂ, ਧਾਰਮਿਕ ਵਿਰਾਸਤ ਤੇ ਸਿੱਖ ਤੀਰਥ ਅਸਥਾਨਾਂ ਦੀ ਮਹੱਤਤਾ ਨਾਲ ਜੁੜੇ ਮੁੱਦਿਆਂ 'ਤੇ ਗੈਰ-ਰਸਮੀ ਗੱਲਬਾਤ ਕਈ ਪੱਖਾਂ ਤੋਂ ਬੇਹੱਦ ਉਸਾਰੂ ਰਹੀ।
ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਦੋਵਾਂ ਮਹਿਮਾਨਾਂ ਦਾ ਤਹਿ-ਦਿਲੋਂ ਸਵਾਗਤ ਕੀਤਾ ਅਤੇ ਵਿਸ਼ਵ ਭਰ ਦੇ ਸਿੱਖਾਂ ਦੇ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੱਭਿਆਚਾਰਕ ਸਬੰਧਾਂ ਅਤੇ ਖ਼ਾਸਕਰ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਦੇ ਸੰਦਰਭ ਵਿੱਚ ਅਧਿਆਤਮਿਕ ਰਿਸ਼ਤਿਆਂ ਦੀ ਪ੍ਰਸ਼ੰਸਾ ਕੀਤੀ। ਜੈਸੀ ਅਤੇ ਤਰਾਰ ਨੇ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਸੰਭਾਲ, ਸੁਰੱਖਿਆ ਅਤੇ ਯਾਤਰੀਆਂ ਲਈ ਪਹੁੰਚ ਸੁਨਿਸ਼ਚਿਤ ਕਰਨ ਲਈ ਪਾਕਿਸਤਾਨੀ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਗੱਲਬਾਤ ਦੌਰਾਨ ਜੈਸੀ ਨੇ ਦੱਸਿਆ ਕਿ ਵਿਸ਼ਵ ਭਰ ਤੋਂ ਸਿੱਖ ਯਾਤਰੀ ਨਿਯਮਿਤ ਤੌਰ 'ਤੇ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਨਿੱਜੀ ਕਾਰਣਾਂ ਕਰਕੇ ਪਾਕਿਸਤਾਨ ਆਉਂਦੇ ਹਨ। ਉਹਨਾਂ ਨੇ ਜ਼ੋਰ ਦਿੱਤਾ ਕਿ ਇਹ ਦੌਰੇ ਆਪਸੀ ਸਬੰਧ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਅੰਤਰਰਾਸ਼ਟਰੀ ਤੀਰਥ ਯਾਤਰੀਆਂ ਦੇ ਤਜਰਬਿਆਂ, ਸਥਾਨਕ ਅਧਿਕਾਰੀਆਂ ਦੀ ਸਹਿਯੋਗੀ ਭੂਮਿਕਾ ਅਤੇ ਸਿੱਖ ਵਿਰਾਸਤੀ ਅਸਥਾਨਾਂ ਦੀ ਲਗਾਤਾਰ ਰੱਖ-ਰਖਾਅ ਦੀ ਲੋੜ ਬਾਰੇ ਵੀ ਚਰਚਾ ਹੋਈ।
ਭਾਵੇਂ ਇਸ ਮੁਲਾਕਾਤ ਲਈ ਕੋਈ ਰਸਮੀ ਏਜੰਡਾ ਤੈਅ ਨਹੀਂ ਸੀ ਅਤੇ ਨਾ ਹੀ ਕੋਈ ਨੀਤੀ ਸਬੰਧੀ ਗੱਲਬਾਤ ਹੋਈ, ਪਰ ਦੋਵਾਂ ਧਿਰਾਂ ਨੇ ਇਸ ਮੀਟਿੰਗ ਨੂੰ ਉਤਸ਼ਾਹ, ਸਤਿਕਾਰ ਅਤੇ ਸੰਵਾਦ ਦੇ ਸਕਾਰਾਤਮਕ ਮਾਹੌਲ ਵਿੱਚ ਹੋਇਆ ਇੱਕ ਵਧੀਆ ਅਨੁਭਵ ਕਰਾਰ ਦਿੱਤਾ।
ਮੁਲਾਕਾਤ ਦੇ ਅੰਤ ਵਿੱਚ ਜਸਦੀਪ ਸਿੰਘ ਜੈਸੀ ਨੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਮਹਿਮਾਨ-ਨਿਵਾਜ਼ੀ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਵੀ ਉਮੀਦ ਜਤਾਈ ਕਿ ਪਾਕਿਸਤਾਨ ਆਪਣੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦਾ ਦੌਰਾ ਕਰਨ ਵਾਲੇ ਹਰ ਧਰਮ ਅਤੇ ਹਰ ਦੇਸ਼ ਦੇ ਵਿਅਕਤੀਆਂ ਦਾ ਸਵਾਗਤ ਕਰਦਾ ਰਹੇਗਾ।
Jasdeep Singh Jesse and Sajid Tarar in conversation Shehbaz Sharif / Courtesy: By Special Arrangement
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login