ADVERTISEMENT

ADVERTISEMENT

ਟਰੰਪ ਤੇ ਡੈਮੋਕ੍ਰੈਟਸ ਨੇ ਟਾਲਿਆ ਸ਼ਟਡਾਊਨ, ਇਮੀਗ੍ਰੇਸ਼ਨ ਨੀਤੀ ’ਤੇ ਤਣਾਅ ਕਾਇਮ

ਸੈਨੇਟ ਦੇ ਡੈਮੋਕ੍ਰੈਟਸ ਨੇ ਸੰਘੀ ਇਮੀਗ੍ਰੇਸ਼ਨ ਏਜੰਟਾਂ 'ਤੇ ਨਵੀਆਂ ਪਾਬੰਦੀਆਂ ਦੀ ਮੰਗ ਕੀਤੀ ਹੈ, ਜਿਸ ਵਿੱਚ ਗਸ਼ਤ ਨੂੰ ਖ਼ਤਮ ਕਰਨਾ, ਫੇਸ ਮਾਸਕ 'ਤੇ ਪਾਬੰਦੀ ਅਤੇ ਬਾਡੀ ਕੈਮਰੇ ਪਹਿਨਣ ਦੀ ਲਾਜ਼ਮੀ ਸ਼ਰਤ ਸ਼ਾਮਲ ਹੈ

29 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂ.ਐੱਸ. ਸੈਨੇਟ ਦੇ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਮੈਂਬਰਾਂ ਵੱਲੋਂ ਤੈਅ ਕੀਤੇ ਗਏ ਖਰਚ ਬਿਲ ਦੇ ਸਮਝੌਤੇ ਦਾ ਸਮਰਥਨ ਕੀਤਾ, ਜਿਸ ਦਾ ਮਕਸਦ ਸਰਕਾਰੀ ਸ਼ਟਡਾਊਨ ਤੋਂ ਬਚਣਾ ਸੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਫਿਰ ਵੀ ਸਰਕਾਰੀ ਬੰਦ ਹੋ ਸਕਦਾ ਹੈ, ਕਿਉਂਕਿ ਕਾਨੂੰਨਘਾੜੇ ਇਮੀਗ੍ਰੇਸ਼ਨ ਏਜੰਟਾਂ ’ਤੇ ਨਿਯੰਤਰਣ ਰੱਖਣ ਲਈ ਨਿਯਮਾਂ ਬਾਰੇ ਗੱਲਬਾਤ ਜਾਰੀ ਰੱਖ ਰਹੇ ਹਨ। 
 
ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਇਹ ਹੋ ਸਕਦਾ ਹੈ। ਮੈਨੂੰ ਪਤਾ ਨਹੀਂ।“ ਇਹ ਅਜੇ ਸਪੱਸ਼ਟ ਨਹੀਂ ਸੀ ਕਿ ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼ ਇਸ ਸਮਝੌਤੇ ਨੂੰ ਸਵੀਕਾਰ ਕਰੇਗੀ ਜਾਂ ਨਹੀਂ ਅਤੇ ਇਹ ਮਸਲਾ ਕਦੋਂ ਚਰਚਾ ਲਈ ਲਿਆ ਜਾਵੇਗਾ।

ਹਾਊਸ ਸਪੀਕਰ ਮਾਈਕ ਜੌਹਨਸਨ ਨੇ 29 ਜਨਵਰੀ ਨੂੰ ਸੰਕੇਤ ਦਿੱਤਾ ਸੀ ਕਿ ਪਹਿਲਾਂ ਤੋਂ ਛੁੱਟੀ 'ਤੇ ਮੈਂਬਰਾਂ ਨੂੰ 2 ਫਰਵਰੀ ਨੂੰ ਸਦਨ ਦੀ ਨਿਯਮਤ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਾਸ਼ਿੰਗਟਨ ਵਾਪਸ ਬੁਲਾਉਣਾ ਮੁਸ਼ਕਲ ਹੋ ਸਕਦਾ ਹੈ। ਇਸਦਾ ਮਤਲਬ ਹੈ ਕਿ ਸੰਘੀ ਸਰਕਾਰ ਦੇ ਕਈ ਹਿੱਸੇ ਘੱਟੋ-ਘੱਟ ਵੀਕੈਂਡ (ਸ਼ਨੀਵਾਰ-ਐਤਵਾਰ) ਲਈ ਬੰਦ ਹੋ ਸਕਦੇ ਹਨ। ਸੈਨੇਟ ਨੇ ਵੀਰਵਾਰ ਦੇਰ ਰਾਤ ਕਾਨੂੰਨ ਪਾਸ ਕਰਨ ਦੀ ਉਮੀਦ ਛੱਡ ਦਿੱਤੀ ਅਤੇ 30 ਜਨਵਰੀ ਨੂੰ ਮੁੜ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਇਹ ਸਮਝੌਤਾ ਸਖ਼ਤ ਇਮੀਗ੍ਰੇਸ਼ਨ ਤਰੀਕਿਆਂ ’ਤੇ ਚੱਲ ਰਹੀ ਚਰਚਾ ਨੂੰ ਵਿਆਪਕ ਫੰਡਿੰਗ ਪੈਕੇਜ ਤੋਂ ਵੱਖ ਕਰ ਦੇਵੇਗਾ, ਤਾਂ ਜੋ ਪੈਂਟਾਗਨ ਅਤੇ ਸਿਹਤ ਤੇ ਮਾਨਵ ਸੇਵਾਵਾਂ ਵਿਭਾਗ ਵਰਗੀਆਂ ਏਜੰਸੀਆਂ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਸਕਣ। 

ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "ਉਮੀਦ ਹੈ ਕਿ ਰਿਪਬਲਿਕਨ ਅਤੇ ਡੈਮੋਕਰੇਟਸ ਦੋਵੇਂ ਹੀ 'ਹਾਂ' (YES) ਵਿੱਚ ਵੋਟ ਪਾਉਣਗੇ।"

ਪਿਛਲੇ ਹਫ਼ਤੇ ਮਿਨੀਆਪੋਲਿਸ ਵਿੱਚ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਇੱਕ ਹੋਰ ਅਮਰੀਕੀ ਨਾਗਰਿਕ ਦੀ ਗੋਲੀ ਮਾਰ ਕੇ ਹਤਿਆ ਹੋਣ ਕਾਰਨ ਨਾਰਾਜ਼ ਸੈਨੇਟ ਡੈਮੋਕ੍ਰੈਟਾਂ ਨੇ ਫੰਡਿੰਗ ਪੈਕੇਜ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਉਹ ਟਰੰਪ ’ਤੇ ਦਬਾਅ ਬਣਾਉਣਾ ਚਾਹੁੰਦੇ ਸਨ ਕਿ ਉਹ ਹੋਮਲੈਂਡ ਸਿਕਿਉਰਟੀ ਵਿਭਾਗ (DHS) ’ਤੇ ਨਿਯੰਤਰਣ ਲਗਾਉਣ, ਜੋ ਸੰਘੀ ਇਮੀਗ੍ਰੇਸ਼ਨ ਕਾਰਵਾਈ ਦੀ ਦੇਖਭਾਲ ਕਰਦਾ ਹੈ।

ਸਮਝੌਤੇ ਦੇ ਤਹਿਤ DHS ਨੂੰ ਫੰਡਿੰਗ ਬਿੱਲ ਤੋਂ ਵੱਖ ਕਰ ਦਿੱਤਾ ਜਾਵੇਗਾ, ਜਿਸ ਨਾਲ ਕਾਂਗਰਸ ਬਾਕੀ ਬਿੱਲਾਂ ਨੂੰ ਤੁਰੰਤ ਪਾਸ ਕਰ ਸਕੇਗੀ। DHS ਦੀ ਫੰਡਿੰਗ ਦੋ ਹਫ਼ਤਿਆਂ ਲਈ ਵਧਾ ਦਿੱਤੀ ਜਾਵੇਗੀ, ਜਿਸ ਨਾਲ ਗੱਲਬਾਤ ਕਰਨ ਵਾਲਿਆਂ ਨੂੰ ਇਮੀਗ੍ਰੇਸ਼ਨ ਰਣਨੀਤੀਆਂ 'ਤੇ ਸਮਝੌਤਾ ਕਰਨ ਲਈ ਹੋਰ ਸਮਾਂ ਮਿਲ ਜਾਵੇਗਾ।

ਸੈਨੇਟ ਦੇ ਡੈਮੋਕ੍ਰੈਟਸ ਨੇ ਸੰਘੀ ਇਮੀਗ੍ਰੇਸ਼ਨ ਏਜੰਟਾਂ 'ਤੇ ਨਵੀਆਂ ਪਾਬੰਦੀਆਂ ਦੀ ਮੰਗ ਕੀਤੀ ਹੈ, ਜਿਸ ਵਿੱਚ ਗਸ਼ਤ ਨੂੰ ਖਤਮ ਕਰਨਾ, ਫੇਸ ਮਾਸਕ 'ਤੇ ਪਾਬੰਦੀ ਅਤੇ ਬਾਡੀ ਕੈਮਰੇ ਪਹਿਨਣ ਦੀ ਸ਼ਰਤ ਸ਼ਾਮਲ ਹੈ। ਸ਼ਨੀਵਾਰ ਨੂੰ ਸੰਘੀ ਏਜੰਟਾਂ ਦੁਆਰਾ ਨਰਸ ਐਲੇਕਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਨਾਲ ਜਨਤਾ ਵਿੱਚ ਭਾਰੀ ਰੋਸ ਪੈਦਾ ਹੋਇਆ, ਜਿਸ ਕਾਰਨ ਟਰੰਪ ਪ੍ਰਸ਼ਾਸਨ ਨੂੰ ਉਸ ਖੇਤਰ ਵਿੱਚ ਆਪਣੀਆਂ ਕਾਰਵਾਈਆਂ ਘਟਾਉਣੀਆਂ ਪਈਆਂ। ਐਲੇਕਸ ਦੀ ਮੌਤ ਇਸ ਮਹੀਨੇ ਦੀ ਦੂਜੀ ਅਜਿਹੀ ਘਟਨਾ ਸੀ ਜਿਸ ਵਿੱਚ ਇਮੀਗ੍ਰੇਸ਼ਨ ਏਜੰਟਾਂ ਦੀ ਕਾਰਵਾਈ ਵਿੱਚ ਕਿਸੇ ਬਿਨਾਂ ਅਪਰਾਧਿਕ ਰਿਕਾਰਡ ਵਾਲੇ ਅਮਰੀਕੀ ਨਾਗਰਿਕ ਦੀ ਜਾਨ ਗਈ।

Comments

Related