ADVERTISEMENTs

'ਟੂ ਮੱਚ ਬ੍ਰਾਊਨ': ਐਨਵਾਈਯੂ ਦੀ ਗ੍ਰੈਜੂਏਸ਼ਨ ਵੀਡੀਓ ਦਾ ਹੋਇਆ ਵਿਰੋਧ

ਵੀਡੀਓ ਵਿੱਚ ਕਈ ਗ੍ਰੈਜੂਏਟਾਂ ਨੂੰ ਟੈਕ ਕੰਪਨੀਆਂ ਵਿੱਚ ਆਪਣੀਆਂ ਨਵੀਆਂ ਨੌਕਰੀਆਂ ਬਾਰੇ ਗੱਲ ਕਰਦੇ ਦਿਖਾਇਆ ਗਿਆ

ਵਿਦਿਆਰਥੀਆਂ ਦੀ ਤਸਵੀਰ / courtesy photo

ਨਿਊਯਾਰਕ ਯੂਨੀਵਰਸਿਟੀ (NYU) ਦੀ ਇੱਕ ਗ੍ਰੈਜੂਏਸ਼ਨ ਵੀਡੀਓ, ਜਿਸ ਵਿੱਚ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਕਰਨ ਤੋਂ ਤੁਰੰਤ ਬਾਅਦ ਨੌਕਰੀਆਂ ਮਿਲਣ 'ਤੇ ਖ਼ੁਸ਼ੀ ਮਨਾਉਂਦੇ ਦਿਖਾਇਆ ਗਿਆ, ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ। ਕੁਝ ਯੂਜ਼ਰਜ਼ ਦਾ ਦਾਅਵਾ ਸੀ ਕਿ ਵੀਡੀਓ ਵਿੱਚ ਦਿਖਾਏ ਜ਼ਿਆਦਾਤਰ ਗ੍ਰੈਜੂਏਟ ਅਮਰੀਕੀ ਨਹੀਂ ਸਨ।

ਐਨਵਾਈਯੂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਕਈ ਗ੍ਰੈਜੂਏਟਾਂ ਨੂੰ ਗੂਗਲ, ਐਮਾਜ਼ਾਨ ਅਤੇ ਐਪਲ ਵਰਗੀਆਂ ਕੰਪਨੀਆਂ ਵਿੱਚ ਆਪਣੀਆਂ ਨਵੀਆਂ ਨੌਕਰੀਆਂ ਬਾਰੇ ਗੱਲ ਕਰਦੇ ਦਿਖਾਇਆ ਗਿਆ। ਵਿਦਿਆਰਥੀਆਂ ਦੇ ਨਾਮ ਨਹੀਂ ਦੱਸੇ ਗਏ ਸਨ ਅਤੇ ਦਰਸ਼ਕਾਂ ਨੇ ਉਨ੍ਹਾਂ ਦੀ ਸ਼ਕਲ-ਸੂਰਤ ਅਤੇ ਲਹਿਜ਼ੇ ਦੇ ਆਧਾਰ 'ਤੇ ਉਹਨਾਂ ਦੇ ਪਿਛੋਕੜ ਬਾਰੇ ਅਨੁਮਾਨ ਲਗਾ ਲਿਆ।

ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਸੀ: “ਐਨ.ਵਾਈ.ਯੂ. ਨੇ ਹੁਣੇ ਵੀਡੀਓ ਪੋਸਟ ਕੀਤੀ ਹੈ ਕਿ ਉਨ੍ਹਾਂ ਦੇ ਗ੍ਰੈਜੂਏਟ ਕਾਲਜ ਤੋਂ ਬਾਅਦ ਕਿੱਥੇ ਕੰਮ ਕਰਨ ਜਾ ਰਹੇ ਹਨ। ਕੀ ਕਿਸੇ ਨੇ ਇਸ ਵੀਡੀਓ ਵਿੱਚ ਕੁਝ ਨੋਟਿਸ ਕੀਤਾ?” — ਜਿਸਨੂੰ ਕੁਝ ਲੋਕਾਂ ਨੇ ਜਾਣ-ਬੁੱਝ ਕੇ ਗੁੱਸਾ ਭੜਕਾਉਣ ਵਾਲਾ ਤਰੀਕਾ ਦੱਸਿਆ।

ਕਈ ਟਿੱਪਣੀਆਂ ਵਿੱਚ ਕਿਹਾ ਗਿਆ ਕਿ “ਉਹ ਸਭ ਭਾਰਤੀ ਹਨ”, ਜਦਕਿ ਹੋਰਾਂ ਦਾ ਮੰਨਣਾ ਸੀ ਕਿ ਉਹ ਜ਼ਿਆਦਾਤਰ ਏਸ਼ੀਆਈ ਲੱਗਦੇ ਹਨ ਅਤੇ ਬਹੁਤੇ ਇਮੀਗ੍ਰੈਂਟਾਂ ਦੇ ਅਮਰੀਕਾ 'ਚ ਜੰਮੇ ਬੱਚੇ ਵੀ ਹੋ ਸਕਦੇ ਹਨ।

ਪ੍ਰਤੀਕਿਰਿਆਵਾਂ ਵਿੱਚ ਨਿੰਦਾ ਤੋਂ ਲੈ ਕੇ ਹਮਾਇਤ ਤੱਕ ਸਭ ਕੁਝ ਸੀ। ਇੱਕ ਯੂਜ਼ਰ ਨੇ ਲਿਖਿਆ: “ਸਾਰੇ ਭਾਰਤ ਤੋਂ ਹਨ, ਉਨ੍ਹਾਂ ਦੇ ਲਹਿਜ਼ੇ ਅਮਰੀਕੀ ਨਹੀਂ ਹਨ ਅਤੇ ਉਹ ਅਮਰੀਕੀ-ਜੰਮੇ ਗ੍ਰੈਜੂਏਟਾਂ ਦੀਆਂ ਨੌਕਰੀਆਂ ਖੋਹ ਰਹੇ ਹਨ।” ਦੂਜੇ ਨੇ ਟਿੱਪਣੀ ਕੀਤੀ: “ਟੂ ਮੱਚ ਬ੍ਰਾਊਨ ਅਤੇ ਬਹੁਤ ਜ਼ਿਆਦਾ ਪਰਪਲ,” (ਐਨ.ਵਾਈ.ਯੂ. ਦੇ ਗ੍ਰੈਜੂਏਸ਼ਨ ਗਾਊਨ ਦਾ ਰੰਗ ਜਾਮਨੀ ਹੈ)। ਕੁਝ ਲੋਕਾਂ ਨੇ ਸਵਾਲ ਕੀਤਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਉੱਚ ਯੂਨੀਵਰਸਿਟੀਆਂ 'ਚ ਦਾਖ਼ਲਾ ਅਤੇ ਟੌਪ ਕੰਪਨੀਆਂ ਵਿੱਚ ਨੌਕਰੀਆਂ ਕਿਵੇਂ ਮਿਲਦੀਆਂ ਹਨ।

ਇੱਕ ਪੋਸਟ ਵਿੱਚ ਲਿਖਿਆ ਗਿਆ: “ਕੋਈ ਦੱਸ ਸਕਦਾ ਹੈ ਇਹ ਵਿਦੇਸ਼ੀ ਇੱਥੇ ਸਕੂਲ ਵਿੱਚ ਕਿਵੇਂ ਦਾਖ਼ਲ ਹੁੰਦੇ ਹਨ? ਮੈਂ ਬਰੂਕਲਿਨ ਵਿੱਚ ਜੰਮਿਆ ਹਾਂ, ਪਰ ਮੈਨੂੰ ਤਾਂ ਬਰਗਰ ਕਿੰਗ 'ਤੇ ਵੀ ਨੌਕਰੀ ਨਹੀਂ ਮਿਲਦੀ।” ਦੂਜੇ ਨੇ ਪੁੱਛਿਆ: “ਅਮਰੀਕਾ ਆਪਣੇ ਦੁਸ਼ਮਨਾਂ ਨੂੰ ਸਿੱਖਿਆ ਕਿਉਂ ਦੇ ਰਿਹਾ ਹੈ? ਸੁਣਿਆ ਹੈ ਇਹਨਾਂ ਨੂੰ ਸਕਾਲਰਸ਼ਿਪ ਅਤੇ ਸਹਾਇਤਾ ਵੀ ਮਿਲਦੀ ਹੈ। ਅਸੀਂ ਕਰ ਕੀ ਰਹੇ ਹਾਂ?”

ਉਥੇ ਹੀ ਕੁਝ ਯੂਜ਼ਰਾਂ ਨੇ ਗ੍ਰੈਜੂਏਟਾਂ ਦੇ ਹੱਕ ਦੀ ਗੱਲ ਕੀਤੀ। ਇੱਕ ਨੇ ਲਿਖਿਆ: “ਨਾਈਸ ‘ਡੌਗ ਵਿਸਲ’। ਅਮਰੀਕਾ ਦੇ ਇੱਕ ਆਰਥਿਕ ਮਹਾਸ਼ਕਤੀ ਹੋਣ ਦਾ ਕਾਰਨ ਇਸਦੇ ਬੌਧਿਕ ਰੂਪ ਨਾਲ ਸ਼੍ਰੇਸ਼ਠ ਇਮੀਗ੍ਰੈਂਟ ਹਨ। ਪਰ ਹਾਂ, ਤੁਸੀਂ ਉਹਨਾਂ 'ਤੇ ਗੁੱਸਾ ਕਰਦੇ ਰਹੋ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video