ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Xinhua via IANS)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਜਲ ਸੈਨਾ ਨੇ ਓਮਾਨ ਦੀ ਖਾੜੀ ਵਿੱਚ ਇੱਕ ਈਰਾਨੀ ਮਾਲਵਾਹਕ ਜਹਾਜ਼ ਨੂੰ ਰੋਕ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਹ ਜਹਾਜ਼ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਟਰੰਪ ਨੇ 'ਟਰੂਥ ਸੋਸ਼ਲ' 'ਤੇ ਲਿਖਿਆ, “ਜਹਾਜ਼ ਦਾ ਨਾਮ- 'ਟੂਸਕਾ', ਜੋ ਲਗਭਗ 900 ਫੁੱਟ ਲੰਬਾ ਹੈ। ਅਮਰੀਕੀ ਵਿਨਾਸ਼ਕਾਰੀ ਜਹਾਜ਼ ਨੇ 'ਟੂਸਕਾ' ਨੂੰ ਰੁਕਣ ਦੀ ਚੇਤਾਵਨੀ ਦਿੱਤੀ ਸੀ। ਜਦੋਂ ਈਰਾਨੀ ਚਾਲਕ ਦਲ ਨੇ ਗੱਲ ਨਹੀਂ ਮੰਨੀ, ਤਾਂ ਅਮਰੀਕੀ ਜਹਾਜ਼ ਨੇ ਉਸ ਦੇ ਇੰਜਣ ਰੂਮ ਵਿੱਚ ਗੋਲਾਬਾਰੀ ਕਰਕੇ ਮੋਰੀ ਕਰ ਦਿੱਤੀ ਅਤੇ ਉਸ ਨੂੰ ਉੱਥੇ ਹੀ ਰੋਕ ਦਿੱਤਾ। ਹੁਣ ਅਮਰੀਕੀ ਮਰੀਨਜ਼ ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ, ਆਪਣੇ ਜਹਾਜ਼ ਨੂੰ ਜ਼ਬਤ ਕੀਤੇ ਜਾਣ ਦੇ ਵਿਰੋਧ ਵਿੱਚ ਈਰਾਨ ਨੇ ਅਮਰੀਕੀ ਫੌਜੀ ਜਹਾਜ਼ਾਂ 'ਤੇ ਹਮਲਾ ਕੀਤਾ ਹੈ। ਈਰਾਨ ਦੇ ਖਾਤਮ ਅਲ-ਅੰਬੀਆ ਕੇਂਦਰੀ ਹੈੱਡਕੁਆਰਟਰ ਨੇ ਇਸ ਕਾਰਵਾਈ ਨੂੰ "ਹਥਿਆਰਬੰਦ ਸਮੁੰਦਰੀ ਡਾਕੂ" ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਜਲਦੀ ਹੀ ਇਸ ਦਾ ਸਖ਼ਤ ਜਵਾਬ ਦੇਣਗੇ।
ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ IRNA ਨੇ 19 ਅਪ੍ਰੈਲ ਨੂੰ ਰਿਪੋਰਟ ਦਿੱਤੀ ਕਿ ਈਰਾਨ ਨੇ ਪਾਕਿਸਤਾਨ ਵਿੱਚ ਹੋਣ ਵਾਲੀ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕੀ ਨਾਕਾਬੰਦੀ ਜਾਰੀ ਹੈ, ਉਹ ਗੱਲਬਾਤ ਨਹੀਂ ਕਰਨਗੇ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਸੀ ਕਿ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦੂਜੇ ਦੌਰ ਦੀ ਗੱਲਬਾਤ ਲਈ ਪਾਕਿਸਤਾਨ ਵਿੱਚ ਵਫ਼ਦ ਦੀ ਅਗਵਾਈ ਕਰਨਗੇ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਕੋਈ ਅੰਤਿਮ ਸਮਝੌਤਾ ਨਹੀਂ ਹੁੰਦਾ, ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਜਾਰੀ ਰਹੇਗੀ।
ਸਮੁੰਦਰੀ ਰਸਤੇ ਵਿੱਚ ਵਧਦੇ ਇਸ ਫੌਜੀ ਟਕਰਾਅ ਕਾਰਨ ਤੇਲ ਦੀ ਸਪਲਾਈ ਅਤੇ ਵਿਸ਼ਵ ਬਾਜ਼ਾਰ ਵਿੱਚ ਮੁੜ ਅਸਥਿਰਤਾ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਈਰਾਨ ਅਤੇ ਅਮਰੀਕਾ ਵਿਚਾਲੇ ਸਿੱਧੀ ਜੰਗ ਵਰਗੀ ਸਥਿਤੀ ਨੇ ਡਿਪਲੋਮੈਟਿਕ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login