ADVERTISEMENT

ADVERTISEMENT

ਸਮੁੰਦਰ ਵਿਚਕਾਰ ਰੂਸੀ ਤੇਲ ਟੈਂਕਰ ‘ਤੇ ਅਮਰੀਕਾ ਦੀ ਵੱਡੀ ਕਾਰਵਾਈ

ਸਮੁੰਦਰ ਵਿਚਕਾਰ ਰੂਸੀ ਤੇਲ ਟੈਂਕਰ ‘ਤੇ ਅਮਰੀਕਾ ਦੀ ਵੱਡੀ ਕਾਰਵਾਈ / x

ਭਾਰਤ ਤੇ ਹੋਰਨਾਂ ਦੇਸ਼ਾਂ ਨੂੰ ਤੇਲ ਵੇਚਣ ਕਾਰਨ ਅਮਰੀਕਾ ਦੇ ਭਾਰਤ ਤੇ ਰੂਸ ਨਾਲ ਰਿਸ਼ਤੇ ਲਗਾਤਾਰ ਵਿਗੜ ਰਹੇ ਹਨ। ਇਸ ਦਰਮਿਆਨ ਖਬਰ ਸਾਹਮਣੇ ਆਈ ਕਿ ਅਮਰੀਕੀ ਵਿਸ਼ੇਸ਼ ਬਲਾਂ ਨੇ ਰੂਸੀ ਜਲ ਸੈਨਾ ਦੀ ਸੁਰੱਖਿਆ ਹੇਠ ਜਾ ਰਹੇ ਇੱਕ ਸ਼ੱਕੀ 'ਸ਼ੈਡੋ ਫਲੀਟ' ਤੇਲ ਟੈਂਕਰ 'ਮਰੀਨੇਰਾ' (Marinera) ਨੂੰ ਫੜਨ ਲਈ ਵੱਡਾ ਮਿਸ਼ਨ ਸ਼ੁਰੂ ਕੀਤਾ ਹੈ।

ਇਸ ਖਤਰਨਾਕ ਮਿਸ਼ਨ ਨੂੰ ਅੰਜਾਮ ਦੇਣ ਲਈ ਅਮਰੀਕਾ ਨੇ ਆਪਣੇ ਸਭ ਤੋਂ ਘਾਤਕ ਦਸਤੇ, ਨੇਵੀ ਸੀਲ ਟੀਮ 6 (ਜਿਸ ਨੇ ਓਸਾਮਾ ਬਿਨ ਲਾਦੇਨ ਨੂੰ ਖਤਮ ਕੀਤਾ ਸੀ) ਅਤੇ ਡੈਲਟਾ ਫੋਰਸ ਦੇ ਕਮਾਂਡੋਜ਼ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਹ ਟੀਮਾਂ ਬ੍ਰਿਟੇਨ ਪਹੁੰਚ ਚੁੱਕੀਆਂ ਹਨ ਅਤੇ ਰਿਪੋਰਟਾਂ ਅਨੁਸਾਰ ਅਮਰੀਕੀ ਹੈਲੀਕਾਪਟਰਾਂ ਨੇ ਟੈਂਕਰ 'ਤੇ ਉਤਰ ਕੇ ਇਸ 'ਤੇ ਕਬਜ਼ਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਜੰਗਾਲੇ ਹੋਏ ਟੈਂਕਰ ਨੂੰ ਅਮਰੀਕੀ ਘੇਰੇ ਵਿੱਚੋਂ ਕੱਢਣ ਲਈ ਇੱਕ ਪਣਡੁੱਬੀ ਅਤੇ ਕਈ ਜਲ ਸੈਨਾ ਜਹਾਜ਼ ਤਾਇਨਾਤ ਕੀਤੇ ਸਨ ਪਰ ਅਮਰੀਕਾ ਨੇ ਇਸ ‘ਤੇ ਰੇਡ ਮਾਰ ਦਿੱਤੀ ਹੈ। 

ਇਹ ਟੈਂਕਰ, ਜਿਸ ਦਾ ਪੁਰਾਣਾ ਨਾਮ 'ਬੇਲਾ 1' ਸੀ, ਵੈਨੇਜ਼ੁਏਲਾ ਦੇ ਉਸ 'ਸ਼ੈਡੋ ਫਲੀਟ' ਦਾ ਹਿੱਸਾ ਹੈ ਜੋ ਗੈਰ-ਕਾਨੂੰਨੀ ਤਰੀਕੇ ਨਾਲ ਤੇਲ ਦੀ ਸਪਲਾਈ ਕਰਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਨੇਜ਼ੁਏਲਾ 'ਤੇ ਲਗਾਈ ਗਈ ਸਖ਼ਤ ਤੇਲ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਇਹ ਜਹਾਜ਼ ਕੈਰੇਬੀਅਨ ਤੋਂ ਭੱਜ ਕੇ ਰੂਸ ਦੇ ਮੁਰਮਾਂਸਕ ਬੰਦਰਗਾਹ ਵੱਲ ਜਾ ਰਿਹਾ ਸੀ। ਅਮਰੀਕੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਟੈਂਕਰ ਵਿੱਚ ਤੇਲ ਦੇ ਨਾਲ-ਨਾਲ ਗੁਪਤ ਫੌਜੀ ਮਿਜ਼ਾਈਲਾਂ ਵੀ ਹੋ ਸਕਦੀਆਂ ਹਨ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਇਹ ਨਾਕਾਬੰਦੀ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਹੈ, ਜਿਸ ਨਾਲ ਵੈਨੇਜ਼ੁਏਲਾ ਦੇ ਮਾਦੁਰੋ ਸ਼ਾਸਨ ਦੀ ਕਮਰ ਤੋੜੀ ਜਾ ਰਹੀ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਸੰਕੇਤ ਦਿੱਤਾ ਹੈ ਕਿ ਉਹ ਵੈਨੇਜ਼ੁਏਲਾ ਦੇ ਤੇਲ ਸਰੋਤਾਂ 'ਤੇ ਸਖ਼ਤ ਕਾਰਵਾਈ ਜਾਰੀ ਰੱਖਣਗੇ।

Comments

Related