ADVERTISEMENT

ADVERTISEMENT

ਈਰਾਨ ਵੱਲੋਂ ਅਮਰੀਕੀ ਅੱਡੇ 'ਤੇ ਹਮਲਾ, ਭਾਰਤੀ ਦੂਤਾਵਾਸ ਨੇ ਜਤਾਈ ਚਿੰਤਾ

ਭਾਰਤੀ ਦੂਤਾਵਾਸ ਨੇ ਭਾਰਤੀ ਭਾਈਚਾਰੇ ਨੂੰ ਸਾਵਧਾਨ ਰਹਿਣ ਅਤੇ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ।

ਅਮਰੀਕੀ ਫੌਜੀ ਅੱਡੇ 'ਤੇ ਈਰਾਨੀ ਮਿਜ਼ਾਈਲ ਹਮਲਾ / courtesy photo

23 ਜੂਨ ਨੂੰ ਕਤਰ ਵਿਚ ਅਮਰੀਕੀ ਫੌਜੀ ਅੱਡੇ 'ਤੇ ਈਰਾਨੀ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਭਾਰਤੀ ਭਾਈਚਾਰੇ ਨੂੰ ਸਾਵਧਾਨ ਰਹਿਣ ਅਤੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਜਾਰੀ ਇੱਕ ਸਲਾਹ ਵਿੱਚ ਦੂਤਾਵਾਸ ਨੇ ਕਿਹਾ, "ਕਿਰਪਾ ਕਰਕੇ ਸ਼ਾਂਤ ਰਹੋ ਅਤੇ ਕਤਰੀ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ, ਨਿਊਜ਼ ਅਤੇ ਸਲਾਹਾਂ ਦੀ ਪਾਲਣਾ ਕਰੋ। ਦੂਤਾਵਾਸ ਵੀ ਆਪਣੀਆਂ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਨਵੀਨਤਮ ਜਾਣਕਾਰੀ ਦਿੰਦਾ ਰਹੇਗਾ।"

ਦਸ ਦਈਏ ਕਿ ਚੇਤਾਵਨੀ ਉਸ ਵੇਲੇ ਜਾਰੀ ਕੀਤੀ ਗਈ ਜਦੋਂ ਈਰਾਨ ਨੇ ਮੱਧ ਕਤਰ (Middle East) ਵਿਚ ਸਥਿਤ ਅਲ ਉਦੀਦ ਏਅਰ ਬੇਸ (Al Udeid Air Base) 'ਤੇ ਮਿਸਾਈਲ ਹਮਲੇ ਕੀਤੇ, ਜੋ ਕਿ ਮਿਡਲ ਈਸਟ ਵਿੱਚ ਸਭ ਤੋਂ ਵੱਡਾ ਅਮਰੀਕੀ ਫੌਜੀ ਅੱਡਾ ਹੈ। ਇਹ ਸਥਿਤੀ ਉਸਤੋਂ ਬਾਅਦ ਪੈਦਾ ਹੋਈ ਜਦੋਂ ਬੀਤੇੇ ਕੁਝ ਦਿਨ ਪਹਿਲਾਂ ਅਮਰੀਕਾ ਨੇ ਈਰਾਨ ਦੇ ਤਿੰਨ ਨਿਊਕਲਿਅਰ ਥਾਵਾਂ (three Iranian nuclear sites) 'ਤੇ ਹਮਲੇ ਕੀਤੇ, ਜਿਸ ਨਾਲ ਤਣਾਅ ਹੋਰ ਵੱਧ ਗਿਆ, ਜੋ ਕਿ ਪਹਿਲਾਂ ਹੀ 13 ਜੂਨ ਤੋਂ ਇਜ਼ਰਾਈਲ ਵੱਲੋਂ ਇਰਾਨ 'ਤੇ ਹੋ ਰਹੇ ਹਮਲਿਆਂ ਕਾਰਨ ਚੜ੍ਹੇ ਹੋਏ ਸਨ।

ਅਮਰੀਕਾ ਅਤੇ ਯੂਕੇ ਪਹਿਲਾਂ ਹੀ ਕਤਰ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸੰਭਾਵਿਤ ਜਵਾਬੀ ਹਮਲੇ ਦੇ ਡਰ ਕਾਰਨ ਘਰਾਂ ਵਿੱਚ ਰਹਿਣ ਦੀ ਸਲਾਹ ਦੇ ਚੁੱਕੇ ਸਨ। ਦੋਹਾ ਦੇ ਹਮਾਦ ਅੰਤਰਰਾਸ਼ਟਰੀ ਹਵਾਈ ਅੱਡੇ (Doha’s Hamad International Airport) 'ਤੇ ਉਡਾਣ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿੱਥੇ 100 ਤੋਂ ਵੱਧ ਉਡਾਣਾਂ ਨੂੰ ਵਾਪਸ ਮੋੜਿਆ ਗਿਆ।

ਜ਼ਿਕਰਯੋਗ ਹੈ ਕਿ 13 ਜੂਨ ਤੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਤਣਾਅਪੂਰਨ ਸਥਿਤੀਆਂ ਪੈਦਾ ਕਰ ਰਹੀ ਹੈ। ਇਸ ਦਾ ਨਾ ਸਿਰਫ਼ ਆਮ ਜਨਤਾ 'ਤੇ ਅਸਰ ਪੈ ਰਿਹਾ ਹੈ ਜਦਕਿ ਅੰਤਰਰਾਸ਼ਟਰੀ ਉਡਾਣਾ, ਬਾਜ਼ਾਰ ਅਤੇ ਹੋਰ ਚੀਜ਼ਾ ਵੀ ਪ੍ਰਭਾਵਿਤ ਹੋ ਰਹੀਆਂ ਹਨ। 
 

Comments

Related