ਆਰਥਿਕ ਮਾਮਲਿਆਂ ਲਈ ਅਮਰੀਕੀ ਅੰਡਰ ਸੈਕ੍ਰਟਰੀ ਆਫ਼ ਸਟੇਟ ਜੈਕੋਬ ਹੈਲਬਰਗ / X/@UnderSecE
ਅਮਰੀਕਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸਪਲਾਈ ਚੇਨ ਸੁਰੱਖਿਆ ਅਤੇ ਆਧੁਨਿਕ ਤਕਨਾਲੋਜੀਆਂ ਦੇ ਮਾਮਲੇ ਵਿੱਚ ਭਾਰਤ ਇੱਕ "ਬਹੁਤ ਹੀ ਰਣਨੀਤਕ ਸੰਭਾਵੀ ਭਾਈਵਾਲ" ਬਣਿਆ ਹੋਇਆ ਹੈ। ਭਾਵੇਂ ਨਵੀਂ ਦਿੱਲੀ 'ਪੈਕਸ ਸਿਲੀਕਾ ਸਮਿੱਟ' (Pax Silica Summit) ਦਾ ਹਿੱਸਾ ਨਹੀਂ ਸੀ, ਜੋ ਕਿ ਗਲੋਬਲ ਸਿਲੀਕਾਨ ਅਤੇ ਸੈਮੀਕੰਡਕਟਰ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ 'ਤੇ ਕੇਂਦ੍ਰਿਤ ਇੱਕ ਨਵੀਂ ਅਮਰੀਕੀ ਪਹਿਲਕਦਮੀ ਹੈ।
ਆਰਥਿਕ ਮਾਮਲਿਆਂ ਲਈ ਅਮਰੀਕੀ ਅੰਡਰ ਸੈਕ੍ਰਟਰੀ ਆਫ਼ ਸਟੇਟ ਜੈਕੋਬ ਹੈਲਬਰਗ ਨੇ ਫ਼ਾਰਨ ਪ੍ਰੈੱਸ ਸੈਂਟਰ ਵੱਲੋਂ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਵਾਸ਼ਿੰਗਟਨ ਨਾਲ ਰਾਜਨੀਤਕ ਤਣਾਅ ਕਾਰਨ ਭਾਰਤ ਦੀ ਗੈਰ-ਹਾਜ਼ਰੀ ਬਾਰੇ ਲਗਾਈਆਂ ਜਾ ਰਹੀਆਂ ਅਟਕਲਾਂ ਗਲਤ ਅਤੇ ਬੇਬੁਨਿਆਦ ਸਨ।
ਹੈਲਬਰਗ ਨੇ ਕਿਹਾ, “ਮੇਰੇ ਅਨੁਸਾਰ ਭਾਰਤ ਦੇ ਪੈਕਸ ਸਿਲੀਕਾ ਸਮਿੱਟ ਵਿੱਚ ਹਿੱਸਾ ਨਾ ਲੈਣ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਵਪਾਰਕ ਸਮਝੌਤਿਆਂ ਸਬੰਧੀ ਅਮਰੀਕਾ-ਭਾਰਤ ਵਿਚਾਲੇ ਚੱਲ ਰਹੀ ਗੱਲਬਾਤ, ਸਪਲਾਈ ਚੇਨ ਸੁਰੱਖਿਆ ਬਾਰੇ ਹੋ ਰਹੀਆਂ ਚਰਚਾਵਾਂ ਤੋਂ ਪੂਰੀ ਤਰ੍ਹਾਂ ਵੱਖ ਹੈ। ਅਸੀਂ ਇਨ੍ਹਾਂ ਦੋਵਾਂ ਗੱਲਾਂ ਨੂੰ ਇਕ-ਦੂਜੇ ਨਾਲ ਨਹੀਂ ਜੋੜ ਰਹੇ।“ ਉਨ੍ਹਾਂ ਅੱਗੇ ਕਿਹਾ, “ਅਸੀਂ ਭਾਰਤ ਨੂੰ ਸਪਲਾਈ ਚੇਨ ਸੁਰੱਖਿਆ ਨਾਲ ਸਬੰਧਤ ਯਤਨਾਂ ਵਿੱਚ ਇੱਕ ਬਹੁਤ ਹੀ ਰਣਨੀਤਕ ਸੰਭਾਵੀ ਭਾਈਵਾਲ ਵਜੋਂ ਦੇਖਦੇ ਹਾਂ ਅਤੇ ਅਸੀਂ ਉਨ੍ਹਾਂ ਨਾਲ ਜੁੜਨ ਦੇ ਮੌਕੇ ਦਾ ਸਵਾਗਤ ਕਰਦੇ ਹਾਂ।"
ਪਿਛਲੇ ਹਫ਼ਤੇ ਸ਼ੁਰੂ ਕੀਤੀ ਗਈ ਪੈਕਸ ਸਿਲੀਕਾ ਪਹਿਲਕਦਮੀ ਵਿੱਚ ਸ਼ੁਰੂਆਤੀ ਤੌਰ ‘ਤੇ ਉਹ ਦੇਸ਼ ਸ਼ਾਮਲ ਹਨ ਜੋ ਸੈਮੀਕੰਡਕਟਰ ਉਤਪਾਦਨ ਅਤੇ ਆਧੁਨਿਕ ਤਕਨਾਲੋਜੀ ਸਪਲਾਈ ਚੇਨਾਂ ਨਾਲ ਨਜ਼ਦੀਕੀ ਤੌਰ ‘ਤੇ ਜੁੜੇ ਹੋਏ ਹਨ। ਇਨ੍ਹਾਂ ਵਿੱਚ ਸਿੰਗਾਪੁਰ, ਇਜ਼ਰਾਈਲ, ਜਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਸ਼ਾਮਲ ਹਨ।
ਇਹ ਢਾਂਚਾ ਗਲੋਬਲ ਸਪਲਾਈ ਚੇਨਾਂ ਵਿੱਚ "ਸਿੰਗਲ ਪੁਆਇੰਟ ਆਫ ਫੇਲਯਰ" (ਕਿਸੇ ਇੱਕ ਥਾਂ 'ਤੇ ਰੁਕਾਵਟ ਆਉਣ ਨਾਲ ਸਾਰਾ ਸਿਸਟਮ ਠੱਪ ਹੋਣਾ) ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਸਪਲਾਈ ਚੇਨਾਂ ਸਮਾਰਟਫੋਨ ਅਤੇ ਆਟੋਮੋਬਾਈਲ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੱਕ ਦੇ ਉਦਯੋਗਿਕ ਖੇਤਰਾਂ ਦੀ ਨੀਂਹ ਹਨ।
ਹੈਲਬਰਗ ਨੇ ਕਿਹਾ ਕਿ ਇਹ ਪਹਿਲਕਦਮੀ ਵਪਾਰ ਦਾ ਮੁੜ-ਸੰਤੁਲਨ, ਸੰਘਰਸ਼ ਵਾਲੇ ਖੇਤਰਾਂ ਵਿੱਚ ਸਥਿਰਤਾ, ਅਮਰੀਕਾ ਦਾ ਮੁੜ-ਉਦਯੋਗੀਕਰਨ ਅਤੇ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ- ਚਾਰ ਥੰਮ੍ਹਾਂ 'ਤੇ ਬਣੀ ਇੱਕ ਵਿਆਪਕ ਅਮਰੀਕੀ ਆਰਥਿਕ ਸੁਰੱਖਿਆ ਰਣਨੀਤੀ ਦਾ ਹਿੱਸਾ ਹੈ।
ਭਾਰਤ ਸਬੰਧੀ ਖ਼ਾਸ ਤੌਰ ‘ਤੇ ਹੈਲਬਰਗ ਨੇ ਜ਼ੋਰ ਦਿੱਤਾ ਕਿ ਨਵੀਂ ਦਿੱਲੀ ਨਾਲ ਸੰਪਰਕ ਲਗਾਤਾਰ ਅਤੇ ਸਰਗਰਮ ਹੈ। ਉਨ੍ਹਾਂ ਨੇ ਕਿਹਾ, “ਮੈਂ ਲਗਭਗ ਹਰ ਰੋਜ਼ ਦਿੱਲੀ ਵਿੱਚ ਸਾਡੇ ਸਾਥੀਆਂ ਨਾਲ ਗੱਲਬਾਤ ਕਰਦਾ ਹਾਂ ਅਤੇ ਵਾਸ਼ਿੰਗਟਨ “ਇਸ ਸਹਿਯੋਗ ਨੂੰ ਤੇਜ਼ੀ ਨਾਲ ਹੋਰ ਗਹਿਰਾ ਕਰਨ ਦੇ ਤਰੀਕਿਆਂ ‘ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ।”
ਉਨ੍ਹਾਂ ਨੇ ਉੱਚ-ਪੱਧਰੀ ਗੱਲਬਾਤ ਲਈ ਆਉਣ ਵਾਲੇ ਮੌਕੇ ਵੱਲ ਵੀ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਉਹ ਫ਼ਰਵਰੀ ਵਿੱਚ ਹੋਣ ਵਾਲੀ ਇੰਡੀਆ ਏਆਈ ਇੰਪੈਕਟ ਸਮਿੱਟ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, “ਇਸ ਨਾਲ ਸਾਨੂੰ ਰੂਬਰੂ ਮਿਲਣ ਦਾ ਮੌਕਾ ਮਿਲੇਗਾ ਅਤੇ ਉਮੀਦ ਹੈ ਕਿ ਅਸੀਂ ਕੁਝ ਠੋਸ ਮੀਲ ਪੱਥਰ ਤੈਅ ਕਰ ਸਕਾਂਗੇ।”
ਹੈਲਬਰਗ ਨੇ ਕਿਹਾ ਕਿ ਵਾਸ਼ਿੰਗਟਨ “ਆਰਥਿਕ ਸੁਰੱਖਿਆ ਦੇ ਮਾਮਲਿਆਂ ‘ਚ ਅਮਰੀਕਾ-ਭਾਰਤ ਦਰਮਿਆਨ ਦੋ-ਪੱਖੀ ਸਹਿਯੋਗ ਨੂੰ ਹੋਰ ਵਧਾਉਣ” ਦੀ ਯੋਜਨਾ ਬਣਾ ਰਿਹਾ ਹੈ ਅਤੇ ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਪੈਕਸ ਸਿਲੀਕਾ ਨਾਲ ਸੰਬੰਧਿਤ ਯਤਨਾਂ ਵਿੱਚ ਭਾਰਤ ਦੀ ਭਾਗੀਦਾਰੀ ਦੀ ਪੂਰੀ ਸੰਭਾਵਨਾ ਹੈ।
ਹੈਲਬਰਗ ਨੇ ਕਿਹਾ, “ਸਾਨੂੰ ਵਿਸ਼ਵਾਸ ਹੈ ਕਿ ਪੈਕਸ ਸਿਲੀਕਾ ਸਮਿੱਟ ਪਹਿਲਕਦਮੀ ਇੱਕ ਨਵੀਂ ਵਿਦੇਸ਼ ਨੀਤੀ ਸਹਿਮਤੀ ਨੂੰ ਦਰਸਾਉਂਦੀ ਹੈ ਕਿ ਆਰਥਿਕ ਸੁਰੱਖਿਆ ਹੀ ਰਾਸ਼ਟਰੀ ਸੁਰੱਖਿਆ ਹੈ।“ ਦਸ ਦਈਏ ਕਿ ਪੈਕਸ ਸਿਲੀਕਾ ਦੀ ਇਹ ਪਹਿਲ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਸੈਮੀਕੰਡਕਟਰ ਅਤੇ ਏਆਈ ਤਕਨਾਲੋਜੀਆਂ ਨੂੰ ਲੈ ਕੇ ਗਲੋਬਲ ਮੁਕਾਬਲਾ ਤੇਜ਼ ਹੋ ਰਿਹਾ ਹੈ, ਜਿਨ੍ਹਾਂ ਨੂੰ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਦੋਵਾਂ ਲਈ ਅਹਿਮ ਮੰਨਿਆ ਜਾਂਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login