ADVERTISEMENT

ADVERTISEMENT

ਗੌਤਮ ਅਡਾਨੀ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਅਦਾਲਤ ‘ਚ ਚੱਲੇਗਾ ਮੁਕੱਦਮਾ

SEC ਨੇ ਕਿਹਾ ਕਿ ਭਾਰਤ ਪਹਿਲਾਂ ਸੰਮਨਾਂ ਦੀ ਤਾਮੀਲ ਲਈ ਦੋ ਬੇਨਤੀਆਂ ਤੋਂ ਇਨਕਾਰ ਕਰ ਚੁੱਕਾ ਹੈ

ਗੌਤਮ ਅਡਾਨੀ / REUTERS/Stringer/File Photo

ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਨੇ ਇੱਕ ਅਮਰੀਕੀ ਅਦਾਲਤ ਕੋਲ ਅਰਜ਼ੀ ਦਾਇਰ ਕੀਤੀ ਹੈ ਕਿ ਉਸਨੂੰ ਭਾਰਤੀ ਅਰਬਪਤੀ ਗੌਤਮ ਅਡਾਨੀ ਅਤੇ ਅਡਾਨੀ ਗਰੁੱਪ ਦੇ ਉੱਚ ਅਧਿਕਾਰੀ ਸਾਗਰ ਅਡਾਨੀ ਨੂੰ ਨਿੱਜੀ ਤੌਰ ’ਤੇ ਈਮੇਲ ਰਾਹੀਂ ਸਮਨ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਇਹ ਮਾਮਲਾ ਕਥਿਤ ਧੋਖਾਧੜੀ ਅਤੇ 265 ਮਿਲੀਅਨ ਅਮਰੀਕੀ ਡਾਲਰ ਦੀ ਰਿਸ਼ਵਤਖੋਰੀ ਯੋਜਨਾ ਨਾਲ ਜੁੜਿਆ ਹੋਇਆ ਹੈ।

SEC ਨੇ ਕਿਹਾ ਕਿ ਭਾਰਤ ਪਹਿਲਾਂ ਹੀ ਦੋ ਵਾਰ ਸਮਨ ਭੇਜਣ ਸੰਬੰਧੀ ਉਸ ਦੀਆਂ ਬੇਨਤੀਆਂ ਖ਼ਾਰਜ ਕਰ ਚੁੱਕਾ ਹੈ। ਅਮਰੀਕਾ ਵਿੱਚ ਚੱਲ ਰਹੇ ਇੱਕ ਉੱਚ-ਪ੍ਰੋਫ਼ਾਈਲ ਕਾਨੂੰਨੀ ਮਾਮਲੇ ਤਹਿਤ, SEC ਪਿਛਲੇ ਸਾਲ ਤੋਂ ਅਡਾਨੀ ਗਰੁੱਪ ਦੇ ਸੰਸਥਾਪਕ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਨੂੰ ਸਮਨ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ “ਬੇਬੁਨਿਆਦ” ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਆਪਣਾ ਬਚਾਅ ਕਰਨ ਲਈ “ਸਾਰੇ ਸੰਭਵ ਕਾਨੂੰਨੀ ਵਿਕਲਪ” ਅਪਣਾਏਗਾ। 

ਨਿਊਯਾਰਕ ਦੀ ਅਦਾਲਤ ਵਿੱਚ ਦਾਇਰ ਆਪਣੀ ਪ੍ਰਤੀਕਿਰਿਆ ਵਿੱਚ, ਅਮਰੀਕੀ ਬਾਜ਼ਾਰ ਰੈਗੂਲੇਟਰ ਨੇ ਕਿਹਾ ਕਿ ਉਸ ਨੂੰ ਮੌਜੂਦਾ ਰਸਤੇ ਰਾਹੀਂ ਸੰਮਨ ਸਫ਼ਲਤਾਪੂਰਵਕ ਭੇਜੇ ਜਾਣ ਦੀ ਉਮੀਦ ਨਹੀਂ ਹੈ, ਇਸ ਲਈ ਉਸਨੂੰ ਸਿੱਧੇ ਤੌਰ 'ਤੇ ਅਡਾਨੀ ਗਰੁੱਪ ਦੇ ਅਧਿਕਾਰੀਆਂ ਨੂੰ ਈਮੇਲ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਮੰਤਰਾਲੇ ਨੇ ਇਸ ਮਾਮਲੇ ਨੂੰ ਨਿੱਜੀ ਕੰਪਨੀਆਂ ਅਤੇ ਅਮਰੀਕਾ ਦਰਮਿਆਨ ਦਾ ਕਾਨੂੰਨੀ ਵਿਵਾਦ ਦੱਸਿਆ ਸੀ।

ਨਵੰਬਰ 2024 ਵਿੱਚ, ਅਮਰੀਕੀ ਅਧਿਕਾਰੀਆਂ ਨੇ ਅਡਾਨੀ ਗਰੁੱਪ ਦੇ ਅਧਿਕਾਰੀਆਂ 'ਤੇ ਅਡਾਨੀ ਗ੍ਰੀਨ ਐਨਰਜੀ ਦੁਆਰਾ ਪੈਦਾ ਕੀਤੀ ਬਿਜਲੀ ਖਰੀਦਣ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਯੋਜਨਾ ਦਾ ਹਿੱਸਾ ਹੋਣ ਦਾ ਦੋਸ਼ ਲਗਾਇਆ ਸੀ। SEC ਨੇ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਖ਼ਿਲਾਫ਼ ਇੱਕ ਸਿਵਲ ਮਾਮਲਾ ਦਰਜ ਕੀਤਾ ਹੈ, ਜੋ ਕਿ ਅਮਰੀਕੀ ਨਿਆਂ ਵਿਭਾਗ ਵੱਲੋਂ ਅਡਾਨੀ ਪਰਿਵਾਰ ਅਤੇ ਹੋਰ ਕਈ ਦੋਸ਼ੀਆਂ ਖ਼ਿਲਾਫ਼ ਚਲਾਏ ਜਾ ਰਹੇ ਅਪਰਾਧਿਕ ਮਾਮਲੇ ਤੋਂ ਵੱਖਰਾ ਹੈ। ਅਦਾਲਤੀ ਰਿਕਾਰਡਾਂ ਅਨੁਸਾਰ, ਨਿਆਂ ਵਿਭਾਗ ਦਾ ਮਾਮਲਾ ਅਜੇ ਵੀ ਚੱਲ ਰਿਹਾ ਹੈ।

SEC ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਕੰਪਨੀ ਦੀ ਭ੍ਰਿਸ਼ਟਾਚਾਰ-ਵਿਰੋਧੀ ਨੀਤੀਆਂ ਬਾਰੇ ਗਲਤ ਜਾਣਕਾਰੀ ਦੇ ਕੇ ਅਮਰੀਕੀ ਨਿਵੇਸ਼ਕਾਂ ਨੂੰ ਭਟਕਾਇਆ। 

ਦਸੰਬਰ 2025 ਵਿੱਚ ਦੂਜੀ ਵਾਰ ਇਨਕਾਰ ਕਰਦੇ ਹੋਏ ਭਾਰਤ ਦੇ ਕਾਨੂੰਨ ਮੰਤਰਾਲੇ ਨੇ ਸੰਮਨ ਦੀ ਮੰਗ ਕਰਨ ਦੇ SEC ਦੇ ਅਧਿਕਾਰ 'ਤੇ ਵੀ ਸ਼ੱਕ ਜਤਾਇਆ ਸੀ।

Comments

Related