ADVERTISEMENT

ADVERTISEMENT

ਅੰਮ੍ਰਿਤਸਰ ‘ਚ 547 ਕਰੋੜ ਦੇ ਡਰੱਗ ਰੈਕੇਟ ਦਾ ਪਰਦਾ ਫਾਸ਼, ਮੁਲਜ਼ਮ ਗ੍ਰਿਫਤਾਰ

ਜਾਣਕਾਰੀ ਮੁਤਾਬਿਕ ਮੁਲਜ਼ਮ ਕਿਸੇ ਨਿੱਜੀ ਚੈੱਨਲ ਦਾ ਮਾਲਕ ਹੈ। ਉਸ ਪਾਸੋਂ 547 ਕਰੋੜ ਰੁਪਏ ਦੇ ਨਸ਼ੇ ਦੀ ਖੇਪ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਪ੍ਰਤੀਕ ਤਸਵੀਰ / Courtesy Photo

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ। ਇਸੇ ਤਹਿਤ ਹੁਣ ਅੰਮ੍ਰਿਤਸਰ ‘ਚ ਵੱਡੀ ਕਾਰਵਾਈ ਹੋਈ ਹੈ। ਜਿੱਥੇ ਇਕ ਗਰੋਹ ਵੱਲੋਂ ਨਸ਼ੇ ਦਾ ਧੰਦਾ ਕੀਤਾ ਜਾਂਦਾ ਸੀ। ਨਾਰਕੌਟਿਕਸ ਸੈੱਲ ਵੱਲੋਂ ਇਸ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਕਿਸੇ ਨਿੱਜੀ ਚੈੱਨਲ ਦਾ ਮਾਲਕ ਹੈ। ਉਸ ਪਾਸੋਂ 547 ਕਰੋੜ ਰੁਪਏ ਦੇ ਨਸ਼ੇ ਦੀ ਖੇਪ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਵਿਅਕਤੀ ਦੀ ਪਹਿਚਾਣ ਅਮਿਤ ਭੰਡਾਰੀ ਵਜੋਂ ਹੋਈ ਹੈ। ਜਿਸ ਵੱਲੋਂ ਪੱਤਰਕਾਰੀ ਦੀ ਆੜ ‘ਚ ਨਸ਼ਾ ਤਸਕਰੀ ਦਾ ਧੰਦਾ ਚਲਾਇਆ ਜ ਰਿਹਾ ਸੀ। ਇਸ ਮੌਕੇ ਉਕਤ ਵਿਅਕਤੀ ਪਾਸੋਂ 31 ਹਜ਼ਾਰ 700 ਟਰਮਾਂਡੋਲ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।  ਇਸ ਕੇਸ ‘ਚ ਹੋਰ ਵੀ ਬਹੁਤ ਸਾਰਿਆਂ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ। ਦੀਪਕ ਭੰਡਾਰੀ, ਡਾ. ਜਿਤੇਂਦਰ ਮਲਹੋਤਰਾ ਨੂੰ ਵੀ ਇਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਦੀਪਕ ਭੰਡਾਰੀ ਨੇ ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ‘ਚ ਇੱਕ ਮੈਡੀਕਲ ਸਟੋਰ ‘ਤੇ ਵੀ ਕਬਜਾ ਕੀਤਾ ਹੋਇਆ ਸੀ। 

ਇਸ ਬਾਬਤ ਜਾਣਕਾਰੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਦਿੱਤੀ ਗਈ ਹੈ। ਉਨ੍ਹਾਂ ਨਾਰਕੌਟਿਕਸ ਸੈੱਲ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਲਿਖਿਆ ਹੈ ਕਿ ਇਸ ਕਾਰਵਾਈ ਲਈ ਅਦਾਰਾ ਵਧਾਈ ਦਾ ਪਾਤਰ ਹੈ। ਜਿਸ ਨੇ 4 ਰਾਜਾਂ ਦੇ ਡਰੱਗ ਰੈਕੇਟ ਨੂੰ ਖਤਮ ਕੀਤਾ ਹੈ। ਅਮਿਤ ਸ਼ਾਹ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇਹ ਨਸ਼ਾ ਮੁਕਤ ਭਾਰਤ ਦਾ ਵੱਡਾ ਕਦਮ ਹੈ।

Comments

Related