ADVERTISEMENT

ADVERTISEMENT

ਅਮਰੀਕਾ ‘ਚ ਵਧੀ ਬਾਲ ਗਰੀਬੀ, ਪ੍ਰਮਿਲਾ ਜੈਪਾਲ ਨੇ ਦਿੱਤੀ ਚੇਤਾਵਨੀ

ਐਕਸ ’ਤੇ ਸਾਂਝੇ ਕੀਤੇ ਇਕ ਵੀਡੀਓ ਵਿੱਚ, ਜੈਪਾਲ ਨੇ ਐਨੀ ਈ. ਕੇਸੀ ਫਾਊਂਡੇਸ਼ਨ ਦੀ ਰਿਪੋਰਟ ਦਾ ਹਵਾਲਾ ਦਿੱਤਾ

ਪ੍ਰਮਿਲਾ ਜੈਪਾਲ / Staff Reporter

ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ 31 ਅਕਤੂਬਰ ਨੂੰ ਅਮਰੀਕਾ ਭਰ ਵਿੱਚ ਤੇਜ਼ੀ ਨਾਲ ਵੱਧ ਰਹੀ ਬਾਲ ਗਰੀਬੀ ’ਤੇ ਚਿੰਤਾ ਪ੍ਰਗਟਾਈ, ਜੋ 2021 ਤੋਂ ਲਗਭਗ ਤਿੰਨ ਗੁਣਾ ਵਧ ਗਈ ਹੈ ਅਤੇ ਅੱਠਾਂ ਵਿੱਚੋਂ ਇੱਕ ਬੱਚੇ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਮਹਾਂਮਾਰੀ-ਦੌਰ ‘ਚ ਸ਼ੁਰੂ ਕੀਤੀ ਸਹਾਇਤਾ ਨੂੰ ਵਾਪਸ ਲੈਣ ਅਤੇ ਟਰੰਪ ਪ੍ਰਸ਼ਾਸਨ ਦੇ ਅਧੀਨ SNAP (ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ) ਫੰਡਿੰਗ ਵਿੱਚ ਦੇਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਪਲੀਮੈਂਟਲ ਨਿਊਟ੍ਰਿਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਫੰਡ ਰੋਕ ਦਿੱਤੇ, ਜਿਸ ਨਾਲ ਗਰੀਬ ਪਰਿਵਾਰਾਂ ਵਿੱਚ ਭੁੱਖਮਰੀ ਹੋਰ ਵੀ ਵਧ ਸਕਦੀ ਹੈ।

ਐਕਸ ’ਤੇ ਸਾਂਝੇ ਕੀਤੇ ਇਕ ਵੀਡੀਓ ਵਿੱਚ, ਜੈਪਾਲ ਨੇ ਐਨੀ ਈ. ਕੇਸੀ ਫਾਊਂਡੇਸ਼ਨ ਦੀ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਦਰਸਾਇਆ ਗਿਆ ਕਿ ਬੱਚਿਆਂ ਦੀ ਗਰੀਬੀ ਦੀ ਦਰ 2021 ਵਿੱਚ 5 ਪ੍ਰਤੀਸ਼ਤ ਤੋਂ ਵੱਧ ਕੇ 2024 ਵਿੱਚ 13 ਪ੍ਰਤੀਸ਼ਤ ਹੋ ਗਈ। ਉਨ੍ਹਾਂ ਕਿਹਾ, “2021 ਤੋਂ ਬਾਅਦ ਬੱਚਿਆਂ ਦੀ ਗਰੀਬੀ ਤਿੰਨ ਗੁਣਾ ਵਧ ਗਈ ਹੈ। ਇਸ ਦਾ ਮਤਲਬ ਹੈ ਕਿ 2024 ਵਿੱਚ ਅਮਰੀਕਾ ਦਾ ਹਰ ਅੱਠਵਾਂ ਬੱਚਾ ਗਰੀਬੀ ਵਿੱਚ ਜੀਅ ਰਿਹਾ ਹੈ।”

ਜੈਪਾਲ ਨੇ ਦਰਸਾਇਆ ਕਿ ਬਹੁਤ ਸਾਰੇ ਪ੍ਰਭਾਵਿਤ ਬੱਚੇ ਕੰਮਕਾਜੀ ਪਰਿਵਾਰਾਂ ਨਾਲ ਸਬੰਧਤ ਹਨ — ਜਿਸ ਨਾਲ ਇਹ ਗੱਲ ਸਾਫ਼ ਹੁੰਦੀ ਹੈ ਕਿ ਕਾਰਨ ਬੇਰੁਜ਼ਗਾਰੀ ਨਹੀਂ, ਬਲਕਿ ਘੱਟ ਤਨਖ਼ਾਹਾਂ ਹਨ। ਉਨ੍ਹਾਂ ਕਿਹਾ, “ਗੱਲ ਇਹ ਨਹੀਂ ਕਿ ਲੋਕ ਕੰਮ ਨਹੀਂ ਕਰ ਰਹੇ, ਉਹ ਕਰ ਰਹੇ ਹਨ ਪਰ ਉਹਨਾਂ ਦੀ ਤਨਖ਼ਾਹ ਕਾਫ਼ੀ ਨਹੀਂ ਹੈ। ਉਹ ਮਿਹਨਤ ਕਰਦੇ ਹਨ, ਪਰ ਉਹਨਾਂ ਦੀ ਆਮਦਨ ਪਰਿਵਾਰ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ।” ਉਨ੍ਹਾਂ ਨੇ ਇਸ ਵਾਧੇ ਦਾ ਕਾਰਨ ਮਹਾਂਮਾਰੀ-ਦੌਰ ਦੀਆਂ ਨੀਤੀਆਂ, ਜਿਵੇਂ ਕਿ ਐਕਸਪੈਂਡਿਡ ਚਾਈਲਡ ਟੈਕਸ ਕ੍ਰੈਡਿਟ (expanded child tax credit) ਦੇ ਖਤਮ ਹੋਣ ਨੂੰ ਦੱਸਿਆ, ਜਿਸ ਬਾਰੇ ਉਨ੍ਹਾਂ ਕਿਹਾ ਕਿ ਇਸ ਨੇ ਅਸਥਾਈ ਤੌਰ 'ਤੇ ਬਾਲ ਗਰੀਬੀ ਨੂੰ ਅੱਧਾ ਕਰ ਦਿੱਤਾ ਸੀ। 

ਜੈਪਾਲ ਨੇ ਕਿਹਾ, “ਅਸੀਂ ਇਸਨੂੰ ਤਿੰਨ ਗੁਣਾ ਵਧਦੇ ਦੇਖਿਆ ਕਿਉਂਕਿ ਰਿਪਬਲਿਕਨਾਂ ਨੇ ਉਹ ਮਹਾਮਾਰੀ ਦੌਰ ਦੀਆਂ ਨੀਤੀਆਂ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ।” ਸਿਆਟਲ— ਉਹ ਸ਼ਹਿਰ ਜਿਸ ਦੀ ਜੈਪਾਲ ਨੁਮਾਇੰਦਗੀ ਕਰਦੀ ਹੈ-  ਸ਼ਹਿਰ ਵਿੱਚ, ਉਨ੍ਹਾਂ ਦੱਸਿਆ ਕਿ ਇੱਕ ਪਰਿਵਾਰ ਨੂੰ ਬੁਨਿਆਦੀ ਜ਼ਰੂਰਤਾਂ ਪੂਰੀ ਕਰਨ ਲਈ ਸਾਲਾਨਾ ਲਗਭਗ $95,000 ਦੀ ਲੋੜ ਹੁੰਦੀ ਹੈ।

ਰਿਪੋਰਟਾਂ ਅਨੁਸਾਰ, ਟਰੰਪ ਪ੍ਰਸ਼ਾਸਨ ਨੇ ਫੰਡਿੰਗ ਟਕਰਾਅ ਦੌਰਾਨ SNAP ਦੇ ਭੁਗਤਾਨਾਂ ਵਿੱਚ ਦੇਰੀ ਕੀਤੀ, ਜਿਸ ’ਤੇ ਜੈਪਾਲ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਨਿਵਾਸੀ ਫੂਡ ਇਨਸਕਿਓਰਿਟੀ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਲਿਖਿਆ, “ਜਦੋਂ ਟਰੰਪ SNAP ਫੰਡ ਰੋਕਦਾ ਹੈ, ਹੋਰ ਬੱਚੇ ਭੁੱਖੇ ਰਹਿ ਜਾਣਗੇ। ਅਜਿਹਾ ਨਹੀਂ ਹੋਣਾ ਚਾਹੀਦਾ।” 



Comments

Related